ਨਵੀਂ ਦਿੱਲੀ : ਸੀਏਏ ਤੇ ਐੱਨਆਰਸੀ ਦੇ ਵਿਰੋਧ 'ਚ ਉੱਤਰ-ਪੂਰਬੀ ਦਿੱਲੀ 'ਚ ਦੰਗੇ ਦੌਰਾਨ ਹੋਈ ਹਿੰਸਾ ਦੀਆਂ ਘਟਨਾਵਾਂ ਪੂਰੀ ਤਰ੍ਹਾਂ ਯੋਜਨਾਬੱਧ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਿੱਲੀ ਆਉਂਦਿਆਂ ਹੀ ਦੇਸ਼ਧ੍ਰੋਹ ਦੇ ਦੋਸ਼ੀ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੇ ਕਮਿਊਨਿਟੀ ਦੇ ਵਿਸ਼ੇਸ਼ ਲੋਕਾਂ ਨਾਲ ਬੈਠਕ ਕਰ ਸਾਜ਼ਿਸ਼ ਰਚ ਕੇ ਦੰਗੇ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ।

ਚਾਂਦਬਾਗ 'ਚ ਹੋਏ ਦੰਗੇ ਤੋਂ ਇਕ ਦਿਨ ਪਿਹਲਾਂ ਉਸ ਨੇ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਹੁਸੈਨ ਦੇ ਨਾਲ ਬੈਠਕ ਕਰ ਸਾਜ਼ਿਸ਼ ਰਚੀ ਸੀ। ਤਾਹਿਰ ਨੇ ਇਕ ਦਿਨ ਪਿਹਲਾਂ ਖਜੂਰੀ ਖਾਸ ਥਾਣੇ 'ਚ ਜਮ੍ਹਾਂ ਆਪਣੀ ਲਾਈਸੈਂਸੀ ਪਿਸਤੌਲ ਲੈ ਲਈ ਸੀ, ਜਿਸ ਦੀ ਵਰਤੋਂ ਉਸ ਨੇ ਦੰਗਿਆਂ 'ਚ ਕੀਤੀ। ਉਮਰ ਖਾਲਿਦ ਤੇ ਤਾਹਿਰ ਹੁਸੈਨ ਦੰਗੇ ਦੇ ਮਾਸਟਰਮਾਈਂਡ ਨਿਕਲੇ।

ਉੱਤਰ-ਪੂਰਬੀ ਦਿੱਲੀ 'ਚ ਫਰਵਰੀ 'ਚ ਹੋਏ ਦੰਗਿਆਂ ਦੇ ਦੋ ਮਾਮਲਿਆਂ 'ਚ ਮੰਗਲਵਾਰ ਨੂੰ ਕ੍ਰਾਈਮ ਬ੍ਰਾਂਚ ਵੱਲੋਂ ਦਰਜ ਕੀਤੇ ਗਏ ਦੋਸ਼ ਪੱਤਰ 'ਚ ਉਕਤ ਤੱਥਾਂ ਦੀ ਜ਼ਿਕਰ ਕੀਤਾ ਗਿਆ ਹੈ। ਦੰਗਿਆਂ ਦੌਰਾਨ 53 ਲੋਕਾਂ ਦਾ ਕਤਲ ਕੀਤਾ ਗਿਆ ਸੀ। ਕਤਲ ਦੇ ਉਕਤ 53 ਮਾਮਲਿਆਂ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ 'ਚ ਤਿੰਨ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਉਸੇ ਦੋ ਮਾਮਲਿਆਂ 'ਚ ਕੜਕੜੁਮਾ ਕੋਰਚ 'ਚ ਦੋਸ਼ ਪੱਤਰ ਦਰਜ ਕੀਤੇ ਗਏ। ਹੌਲਦਾਰ ਦੀਪਕ ਦਾਹਿਆ 'ਤੇ ਦੰਗਿਆਂ ਦੌਰਾਨ ਪਿਸਤੌਲ ਤਾਨਣ ਵਾਲੇ ਡਰੱਗ ਤਸਕਰ ਸ਼ਾਹਰੁਖ ਪਠਾਨ ਮਾਮਲੇ 'ਚ ਕ੍ਰਾਈਮ ਬ੍ਰਾਂਚ ਪਿਹਲਾਂ ਹੀ ਦੋਸ਼ ਪੱਤਰ ਦਰਜ ਕਰਵਾ ਚੁੱਕੀ ਹੈ।

ਪਿਹਲਾ ਮਾਮਲਾ

ਜਾਫਰਬਾਦ ਦੰਗਾ 25 ਫਰਵਰੀ ਨੂੰ 66 ਫੁੱਟਾ ਰੋਡ 'ਤੇ ਕ੍ਰਿਸੈਂਟ ਪਬਲਿਕ ਸਕੂਲ ਦੇ ਬਾਹਰ ਤੇ ਜਾਫਰਬਾਦ ਮੈਟਰੋ ਸਟੇਸ਼ਨ ਨਜ਼ਦੀਕ ਦੰਗੇ ਹੋਏ ਸਨ। ਦੰਗਿਆਂ ਦੌਰਾਨ ਗੋਲੀ ਲੱਗਣ ਨਾਲ ਅਮਨ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਨੂੰ ਮੌਕੇ 'ਤੇ ਕਾਰਤੂਸ ਦੇ 35 ਖਾਲੀ ਖੋਲ ਮਿਲੇ ਸਨ। ਇਸ ਮਾਮਲੇ 'ਚ ਹੁਣ ਤਕ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਸਾਜ਼ਿਸ਼ ਰਚੀ ਗਈ ਸੀ। ਇਸ ਮਾਮਲੇ 'ਚ ਜੇਐੱਨਯੂ ਦੀ ਵਿਦਿਆਰਥਣ ਨਤਾਸ਼ਾ ਨਰਵਾਲ ਤੇ ਦੇਵਾਂਗਨਾ ਕਾਲਿਤਾ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਨਤਾਸ਼ਾ ਤੇ ਦੇਵਾਂਗਨਾ ਦੋਵਾਂ ਦਾ ਸਬੰਧ ਪਿੰਜਰਾ ਤੋੜ ਸੰਗਠਨ ਨਾਲ ਹੈ। ਦੰਗਿਆਂ ਦੀ ਸਾਜ਼ਿਸ਼ 'ਚ ਦੋਵੇਂ ਸ਼ਾਮਿਲ ਸਨ।

ਦੂਸਰਾ ਮਾਮਲਾ

ਤਾਹਿਰ ਹੁਸੈਨ ਕੇਸ ਇਹ ਮਾਮਲਾ ਖਜੂਰੀ ਖਾਸ ਥਾਣੇ 'ਚ ਦਰਜ ਕੀਤਾ ਗਿਆ ਹੈ। ਦੋਸ਼ ਪੱਤਰ 'ਚ ਦੱਸਿਆ ਗਿਆ ਹੈ ਕਿ 24 ਫਰਵਰੀ ਦੀ ਦੁਪਹਿਰ ਸਵਾ ਦੋ ਵਜੇ ਤਾਹਿਰ ਹੁਸੈਨ ਦੇ ਘਰ ਦੇ ਬਾਹਰ ਦੰਗਾ ਹੋਇਆ ਸੀ। ਉਕਤ ਮਾਮਲੇ 'ਚ ਤਾਹਿਰ ਹੁਸੈਨ ਸਮੇਤ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਹਿਰ ਹੁਸੈਨ ਨੇ ਇਹ ਦੰਗੇ ਕਰਵਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਸਦਾ ਛੋਟਾ ਭਰਾ ਸ਼ਾਹ ਆਲਮ ਵੀ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।


Posted By: Amita Verma