ਜੇਐੱਨਐੱਨ, ਨਵੀਂ ਦਿੱਲੀ : ਸ਼ੁੱਧ ਹਵਾ ਲੈਣ ਲਈ ਵੀ ਕਦੀ ਪੈਸੇ ਚੁਕਾਉਣੇ ਪੈਣਗੇ ਦਿੱਲੀ ਦੇ ਬਾਸ਼ਿੰਦਿਆਂ ਨੇ ਇਹ ਕਦੀ ਨਹੀਂ ਸੋਚਿਆ ਹੋਵੇਗਾ ਪਰ ਦਿੱਲੀ ਦੀ ਵਿਗੜੀ ਹੋਈ ਤਸਵੀਰ ਨੇ ਇਹ ਹਾਲਾਤ ਪੈਦਾ ਕਰ ਦਿੱਤੇ ਹਨ। ਖ਼ਤਰਨਾਕ ਪੱਧਰ ਦੇ ਹਵਾ ਪ੍ਰਦੂਸ਼ਣ ਨਾਲ ਜੂਝ ਰਹੇ ਰਾਸ਼ਟਰੀ ਰਾਜਧਾਨੀ 'ਚ ਹੁਣ ਪੈਸੇ ਚੁਕਾ ਕੇ ਸ਼ੁੱਧ ਸਾਹ ਲਏ ਜਾ ਸਕਦੇ ਹਨ। ਅਸਲ ਵਿਚ ਸ਼ੁੱਧ ਆਕਸੀਜਨ ਮੁਹੱਈਆ ਕਰਵਾਉਣ ਲਈ ਦਿੱਲੀ 'ਚ ਇਕ ਆਕਸੀਜਨ ਬਾਰ ਦੀ ਸ਼ੁਰੂਆਤ ਹੋ ਗਈ ਹੈ। ਇੱਥੋਂ ਦੇ ਸਾਕੇਤ ਇਲਾਕੇ 'ਚ ਇਹ ਬਾਰ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਪੈਸੇ ਖ਼ਰਚ ਕੇ ਕੁਝ ਸ਼ੁੱਧ ਸਾਹ ਖਰੀਦੇ ਜਾ ਸਕਦੇ ਹਨ। ਹਾਲ ਹੀ 'ਚ ਸ਼ੁਰੂ ਹੋਏ ਇਸ ਆਕਸੀਜਨ ਬਾਰ ਜ਼ਰੀਏ ਕਸਟਮਰਜ਼ ਨੂੰ 7 ਫਲੇਵਰਜ਼ 'ਚ ਸ਼ੁੱਧ ਆਕਸੀਜਨ ਮੁਹੱਈਆ ਕਰਵਾਈ ਜਾ ਰੀਹ ਹੈ। ਇਸ ਵਿਚ Lemongrass, Oragne, Cinnamon, Spearmint, Peppermint, Eucalyptus ਤੇ Lavender ਸ਼ਾਮਿਲ ਹਨ।

ਦਿੱਲੀ 'ਚ 'Severe' ਲੈਵਲ 'ਤੇ ਹੈ ਪ੍ਰਦੂਸ਼ਣ

ਦਿੱਲੀ 'ਚ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਤਿੰਨ ਹਫ਼ਤਿਆਂ ਤੋਂ ਜ਼ਿਆਦਾ ਸਮਾਂ ਗੁਜ਼ਰ ਚੁੱਕਾ ਹੈ ਪਰ ਹਾਲੇ ਤਕ ਹਵਾ ਪ੍ਰਦੂਸ਼ਣ ਘੱਟ ਨਹੀਂ ਸਕਿਆ। ਸ਼ੁੱਕਰਵਾਰ ਨੂੰ ਵੀ ਦਿੱਲੀ NCR 'ਚ ਹਵਾ ਪ੍ਰਦੂਸ਼ਣ 'Severe' ਲੈਵਲ 'ਤੇ ਰਿਹਾ। ਕਈ ਇਲਾਕਿਆਂ 'ਚ ਏਅਰ ਕੁਆਲਿਟੀ ਇੰਡੈਕਸ (AQI) ਤਾਂ 700 ਨੂੰ ਵੀ ਪਾਰ ਕਰ ਗਿਆ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੂਬੇ ਦਾ ਹਾਲਾਤ ਦਿਨੋਂ-ਦਿਨ ਕਿਸ ਤਰ੍ਹਾਂ ਖ਼ਰਾਬ ਹੁੰਦੇ ਜਾ ਰਹੇ ਹਨ।

ਸਕੂਲਾਂ 'ਚ ਦੋ ਦਿਨ ਦੀ ਛੁੱਟੀ

ਦਿੱਲੀ NCR 'ਚ ਪ੍ਰਦੂਸ਼ਣ ਵਧਣ ਤੋਂ ਬਾਅਦ ਇਕ ਵਾਰ ਫਿਰ ਸਾਰੇ ਸਕੂਲਾਂ ਦੀ ਵੀਰਵਾਰ ਤੋਂ ਦੋ ਦਿਨਾਂ ਲਈ ਛੁੱਟੀ ਐਲਾਨ ਦਿੱਤੀ ਗਈ ਸੀ। ਇਸੇ ਕਾਰਨ ਅੱਜ ਵੀ ਦਿੱਲੀ ਦੇ ਸਾਰੇ ਸਕੂਲਾਂ 'ਚ ਛੁੱਟੀ ਹੈ। ਲੋਕਾਂ ਦੇ ਅੰਦਰ ਹਾਲੇ ਵੀ ਸਾਹ ਰਾਹੀਂ ਜ਼ਹਿਰੀਲੀ ਹਵਾ ਪਹੁੰਚ ਰਹੀ ਹੈ। ਚੇਤੇ ਰਹੇ ਸੁਪਰੀਮ ਕੋਰਟ ਵੀ ਇਸ ਮਾਮਲੇ 'ਚ ਨੋਟਿਸ ਲੈਂਦੇ ਹੋਏ ਆਪਣੀ ਚਿੰਤਾ ਜ਼ਾਹਿਰ ਕਰ ਚੁੱਕਾ ਹੈ।

Posted By: Seema Anand