ਜੇਐੱਨਐੱਨ, ਨਵੀਂ ਦਿੱਲੀ : Delhi Lockdown Day 5 : ਕੋਰੋਨਾ ਦਾ ਸੰਕ੍ਰਮਣ ਕਿਸ ਤਰ੍ਹਾਂ ਨਾਲ ਇਕ ਵਿਅਕਤੀ ਤੋਂ ਦੂਸਰੇ ਵਿਚ ਫੈਲਦਾ ਹੈ, ਇਸ ਦੀ ਉਦਾਹਰਣ ਦਿਲਸ਼ਾਦ ਗਾਰਡਨ ਦੀ ਕੋਰੋਨਾ ਪੀੜਤ ਔਰਤ ਜ਼ਰੀਏ ਸਮਝੀ ਜਾ ਸਕਦੀ ਹੈ। ਸਿੱਧੇ ਜਾਂ ਅਸਿੱਧੇ ਰੂਪ 'ਚ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਹੁਣ ਤਕ ਨੌਂ ਲੋਕ ਇਸ ਬਿਮਾਰੀ ਦੀ ਲਪੇਟ 'ਚ ਆ ਚੁੱਕੇ ਹਨ।

ਸਾਊਦੀ ਅਰਬ ਤੋਂ ਵਾਪਸੀ ਤੋਂ ਬਾਅਦ ਉਹ ਬਿਮਾਰ ਹੋ ਗਈ ਸੀ। ਏਅਰਪੋਰਟ 'ਤੇ ਭਰਾ ਉਸ ਨੂੰ ਲੈਣ ਗਏ ਸਨ। ਔਰਤ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਆਉਣ ਤੋਂ ਬਾਅਦ ਉਸ ਦੀ ਮਾਂ ਤੇ ਭਰਾ ਵੀ ਕੋਰੋਨਾ ਪੀੜਤ ਹੋ ਗਏ। ਇਸ ਤੋਂ ਬਾਅਦ ਔਰਤ ਦੇ ਭਰਾ ਦਾ ਦੋਸਤ ਵੀ ਇਸ ਬਿਮਾਰੀ ਦੀ ਲਪੇਟ 'ਚ ਆ ਗਿਆ। ਸਾਰੇ ਜਹਾਂਗੀਪੁਰੀ 'ਚ ਰਹਿੰਦੇ ਹਨ। ਬਾਅਦ 'ਚ ਔਰਤ ਦੀਆਂ ਦੋਵਾਂ ਬੋਟੀਆਂ ਵੀ ਇਸ ਬਿਮਾਰੀ ਦੀ ਲਪੇਟ 'ਚ ਆ ਗਈਆਂ।

ਸ਼ੁਰੂ 'ਚ ਬਿਮਾਰ ਹੋਣ 'ਤੇ ਔਰਤ ਨੇ ਜਿਸ ਡਾਕਟਰ ਤੋਂ ਕਲੀਨਿਕ 'ਚ ਮੁਢਲਾ ਇਲਾਜ ਕਰਵਾਇਆ ਸੀ, ਉਹ ਵੀ ਕੋਰੋਨਾ ਦੀ ਲਪੇਟ 'ਚ ਆ ਗਏ। ਇਸ ਤੋਂ ਬਾਅਦ ਡਾਕਟਰ ਤੋਂ ਹੁੰਦੇ ਹੋਏ ਇਹ ਬਿਮਾਰੀ ਉਨ੍ਹਾਂ ਦੀ ਪਤਨੀ ਤੇ ਬੇਟੀ ਨੂੰ ਵੀ ਹੋ ਗਈ। ਉੱਥੇ ਹੀ ਜਹਾਂਗੀਪੁਰੀ 'ਚ ਇਕ ਹੋਰ ਔਰਤ ਦੇ ਕੋਰੋਨਾ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਅਨੁਸਾਰ, ਇਹ ਵੀ ਮਾਮਲਾ ਸਾਊਦੀ ਅਰਬ ਤੋਂ ਪਰਤੀ ਔਰਤ ਨਾਲ ਹੀ ਜੁੜਿਆ ਹੈ।

Posted By: Seema Anand