ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਤੇ ਖ਼ਤਰੇ ਨੂੰ ਬੇਅਸਰ ਕਰਨ ਦੇ ਮਕਸਦ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ 5 ਸੂਤਰੀਅ ਯੋਜਨਾ ਦਾ ਐਲਾਨ ਕੀਤਾ। ਇਸ ਯੋਜਨਾ ਨੂੰ ਉਨ੍ਹਾਂ ਨੇ 5-T ਦਾ ਨਾਂ ਦਿੱਤਾ ਹੈ। ਉਨ੍ਹਾਂ ਨੇ ਇਸ ਯੋਜਨਾ ਰਾਹੀਂ ਦੱਸਿਆ ਕਿ ਦਿੱਲੀ 'ਚ ਲਗਤਾਰ ਵੱਧ ਰਹੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ 'ਤੇ ਕਿਵੇਂ ਰੋਕ ਲਗਾਈਏ।

1. ਟੈਸਟਿੰਗ : ਸ਼ੁੱਕਰਵਾਰ ਤੋਂ ਅਸੀਂ ਕੋਰੋਨਾ ਵਾਇਰਸ ਦੇ ਰੈਪਿਡ ਟੈਸਟ ਕਰਾਂਗੇ। ਅਸੀਂ ਅਚਾਨਕ ਕਿਤੇ ਵੀ ਜਾ ਕੇ ਟੈਸਟ ਕਰਾਂਗੇ। ਅਗਲੇ ਕੁਝ ਦਿਨਾਂ 'ਚ ਇਕ ਲੱਖ ਟੈਸਟ ਕੀਤੇ ਜਾਣਗੇ। ਕੇਂਦਰ ਸਰਕਾਰ ਤੋਂ ਸਾਨੂੰ ਸ਼ੁੱਕਰਵਾਰ ਤਕ ਟੈਸਟਿੰਗ ਕਿੱਟ ਮਿਲ ਜਾਵੇਗੀ।

2. ਟ੍ਰੇਸਿੰਗ : ਜੋ ਆਪਣੇ ਘਰਾਂ 'ਚ ਕੁਆਰੰਟਾਈਨ ਹਨ, ਉਨ੍ਹਾਂ ਬਾਰੇ 'ਚ ਅਸੀਂ ਪੁਲਿਸ ਦੀ ਮਦਦ ਨਾਲ ਅਜਿਹੇ ਲੋਕਾਂ ਦਾ ਪਤਾ ਲਗਾਵਾਂਗੇ ਜੋ ਕੁਆਰੰਟਾਈਨ 'ਚ ਨਿਯਮਾਂ ਦਾ ਪਾਲਣ ਕਰ ਰਹੇ ਹਨ ਜਾਂ ਨਹੀਂ।

3. ਟ੍ਰੀਟਮੈਂਟ : ਹੁਣ ਤਕ 526 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਕੁਲ 3000 ਬੈੱਡ ਤਿਆਰ ਕਰ ਲਏ ਹਨ, ਜਿਸ 'ਚ ਸਿਰਫ ਕੋਰੋਨਾ ਮਰੀਜ਼ਾਂ ਨੂੰ ਹੀ ਰੱਖਿਆ ਜਾਵੇਗਾ। ਜੋ ਵੀ ਕੋਰੋਨਾ ਪੀੜਤ ਹੋਵੇਗਾ ਉਸ ਦਾ ਇਲਾਜ ਕਰਵਾਇਆ ਜਾਵੇਗਾ। ਅਸੀਂ ਯੋਜਨਾ ਬਣਾਈ ਹੈ, ਜਿਸ 'ਚ 30,000 ਤਕ ਮਰੀਜ਼ ਹੋ ਜਾਣਗੇ, ਤਾਂ ਵੀ ਸਾਡੇ ਕੋਲ ਪੂਰੇ ਇੰਤਜ਼ਾਮ ਹਨ। 12,000 ਹੋਟਲ ਦੇ ਕਮਰੇ ਟੇਕਓਵਰ ਕੀਤੇ ਜਾਣਗੇ। 2450 ਬੈੱਡ ਸਰਕਾਰੀ ਹਸਪਤਾਲ 'ਚ ਹੈ, ਜਦਕਿ ਬਾਕੀ ਬਚੇ ਬੈੱਡ ਨਿੱਜੀ ਹਸਪਤਾਲਾਂ ਤੋਂ ਲਏ ਗਏ ਹਨ।

4. ਟੀਮ ਵਰਕ : ਕੋਈ ਵੀ ਇਕੱਲਿਆ ਕੋਰੋਨਾ ਖ਼ਿਲਾਫ਼ ਲੜ ਕੇ ਲੜਾਈ ਨਹੀਂ ਜਿੱਤ ਪਾਵੇਗਾ। ਅਜਿਹੇ 'ਚ ਟੀਮ ਵਰਕ ਨਾਲ ਕੰਮ ਕਰਨਾ ਹੋਵੇਗਾ। ਅਸੀਂ ਇਕ-ਦੂਜੇ ਤੋਂ ਸਿਖ ਕੇ ਵੀ ਕੰਮ ਕਰ ਸਕਦੇ ਹਾਂ। ਸਾਨੂੰ ਡਾਕਟਰਾਂ ਤੇ ਨਰਸਾਂ ਦੀ ਸੁਰੱਖਿਆ ਤੇ ਰੱਖਿਆ ਕਰਨੀ ਹੋਵੇਗੀ।

5. ਟ੍ਰੈਕਿੰਗ : ਯੋਜਨਾ ਦਾ ਸੰਚਾਲਨ ਕਿਵੇਂ ਹੋ ਰਿਹਾ ਹੈ? ਇਸ ਦੀ ਟ੍ਰੈਕਿੰਗ ਤੇ ਮਾਨਿਟਰਿੰਗ ਹੋਵੇਗੀ।

ਦੱਸ ਦੇਈਏ ਕਿ ਦਿੱਲੀ 'ਚ ਤਬਲੀਗੀ ਮਰਕਜ਼ ਜਮਾਤ ਦੇ ਲੋਕਾਂ ਕਾਰਨ ਵੱਡੀ ਗਿਣਤੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਇਜਾਫਾ ਹੋਇਆ ਹੈ। ਦਿੱਲੀ 'ਚ ਇਹ ਹੈ ਕਿ ਦੋ ਦਿਨ ਪਹਿਲਾਂ ਹੀ ਕੋਰੋਨਾ ਪੌਜ਼ਿਟਿਵ ਦੀ ਗਿਣਤੀ 500 ਦੇ ਪਾਰ ਚਲੀ ਗਈ ਹੈ। ਇਹ ਦਿੱਲੀ ਸਰਕਾਰ ਲਈ ਚਿੰਤਾ ਦਾ ਸਬਬ ਬਣਿਆ ਹੋਇਆ ਹੈ।

Posted By: Amita Verma