ਜੇਐੱਨਐੱਨ, ਏਐੱਨਆਈ/ ਨਵੀਂ ਦਿੱਲੀ : ਆਨਲਾਕ-1 ਲਈ ਦਿੱਲੀ 'ਚ ਸੱਤਾ ਧਿਰ ਆਮ ਆਦਮੀ ਪਾਰਟੀ ਸਰਕਾਰ ਦੇ ਮੁਖੀਆ ਅਰਵਿੰਦ ਕੇਜਰੀਵਾਲ ਨੇ ਕਈ ਤਰ੍ਹਾਂ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਦਿੱਲੀ 'ਚ ਨਾਈ ਤੇ ਸੈਲੂਨ ਦੀਆਂ ਦੁਕਾਨਾਂ ਵੀ ਖੁਲ੍ਹਣਗੀਆਂ, ਜਿਸ ਦੀ ਲੰਬੇ ਸਮੇਂ ਤੋਂ ਮੰਗ ਹੋ ਰਹੀ ਸੀ। ਇਸ ਨਾਲ ਹੁਣ ਦਿੱਲੀ 'ਚ ਹਰ ਤਰ੍ਹਾਂ ਦੀਆਂਂ ਦੁਕਾਨਾਂ ਠੀਕ ਰੂਪ ਤੋਂ ਖੁਲ੍ਹਣਗੀਆਂ ਪਹਿਲਾਂ ਇਨ੍ਹਾਂ ਦੁਕਾਨਾਂ ਨੂੰ ਆਡ-ਈਵਨ ਦੇ ਆਧਾਰ 'ਤੇ ਖੋਲ੍ਹਿਆ ਜਾਂਦਾ ਸੀ।

ਇਕ ਹਫ਼ਤੇ ਲਈ ਦਿੱਲੀ ਦੀਆਂ ਸਾਰੀ ਹੱਦਾਂ ਸੀਲ

ਅਰਵਿੰਦ ਕੇਜਰੀਵਾਲ ਨੇ ਅਹਿਮ ਫ਼ੈਸਲੇ 'ਚ ਯੂਪੀ ਤੇ ਹਰਿਆਣਾ ਤੋਂ ਸਟੇ ਸਾਰੀ ਹੱਦਾਂ ਨੂੰ ਇਕ ਹਫ਼ਤੇ ਤਕ ਸੀਲ ਕਰਨ ਦਾ ਐਲਾਨ ਕੀਤਾ ਹੈ। ਦਰਅਸਲ, ਇਸ ਤੋਂ ਪਹਿਲਾਂ ਯੂਪੀ ਤੇ ਹਰਿਆਣਾ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਦਿੱਲੀ ਕਾਰਨ ਉਨ੍ਹਾਂ ਦੇ ਇੱਥੇ ਖ਼ਾਸ ਕਰ ਨੋਇਡਾ, ਗਾਜਿਆਬਾਦ ਦੇ ਨਾਲ ਹਰਿਆਣਾ ਦੇ ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ, ਪਲਵਲ ਤੇ ਨੂੰਹ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ ਵੱਧ ਰਹੇ ਹਨ।

ਜ਼ਰੂਰੀ ਸੇਵਾਵਾਂ ਤੇ ਪਾਸ ਵਾਲਿਆਂ ਨੂੰ ਮਿਲੇਗੀ ਛੋਟ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕੋਰੋਨਾ ਨੂੰ ਦੇਖਦਿਆਂ ਇਸ ਹਫ਼ਤੇ ਲਈ ਦਿੱਲੀ ਦੀਆਂ ਸਾਰੀ ਹੱਦਾਂ ਨੂੰ ਸੀਲ ਕਰਨ ਦਾ ਫ਼ੈਸਲਾ ਲਿਆ ਹੈ। ਇਸ ਨਾਲ ਹੀ ਨੌਕਰੀਪੇਸ਼ਾ, ਪਾਸ ਵਾਲੇ ਲੋਕਾਂ ਤੇ ਜ਼ਰੂਰੀ ਸੇਵਾਵਾਂ ਵਾਲੇ ਲੋਕਾਂ ਨੂੰ ਹੀ ਆਉਣ-ਜਾਣ ਦੀ ਛੋਟ ਹੋਵੇਗੀ।

ਇਸ ਨਾਲ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਜੋ ਖੋਲ੍ਹ ਦਿੱਤਾ ਹੈ ਉਹ ਖੁਲ੍ਹਿਆ ਰਹੇਗਾ। ਕੇਂਦਰ ਸਰਕਾਰ ਦੇ ਐਲਾਨ ਤਹਿਤ ਰਾਤ ਨੂੰ 9 ਤੋਂ ਸਵੇਰੇ 5 ਵਜੇ ਤਕ ਸਾਰੇ ਘਰਾਂ 'ਚ ਰਹਿਣਗੇ।

ਸੈਲੂਨ ਤੇ ਸਪਾ ਖੋਲ੍ਹਣ ਦਾ ਅਧਿਕਾਰ ਸੂਬਾ ਸਰਕਾਰ ਦੇ ਕੋਲ ਹੈ, ਅਜਿਹੇ 'ਚ ਦਿੱਲੀ ਸਰਕਾਰ ਨੇ ਇਹ ਅਹਿਮ ਫ਼ੈਸਲਾ ਲਿਆ ਹੈ। ਉਂਝ ਵੀ ਦਿੱਲੀ ਤੋਂ ਸਟੇ ਉੱਤਰ ਪ੍ਰਦੇਸ਼ ਤੇ ਹਰਿਆਣਾ 'ਚ ਸੈਲੂਨ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਅਜਿਹੇ 'ਚ ਸਰਕਾਰ 'ਤੇ ਦਬਾਅ ਹੈ।

Posted By: Amita Verma