ਜੇਐੱਨਐੱਨ, ਨਵੀਂ ਦਿੱਲੀ : ਬਦਰਪੁਰ ਵਿਧਾਨ ਸਭਾ ਖੇਤਰ ਤੋਂ ਮੌਜੂਦ ਵਿਧਾਇਕ ਐੱਨਡੀ ਸ਼ਰਮਾ ਨੇ ਟਿਕਟ ਵੇਚਣ ਦਾ ਦੋਸ਼ ਲਗਾਇਆ ਹੋਇਆ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਗੰਭੀਰ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿਸੋਦੀਆ ਨੇ ਉਨ੍ਹਾਂ ਆਪਣੀ ਰਿਹਾਇਸ਼ 'ਚ ਬੁਲਾ ਕੇ ਕਿਹਾ ਕਿ ਬਦਰਪੁਰ ਵਿਧਾਨ ਸਭਾ ਖੇਤਰ ਤੋਂ ਟਿਕਟ ਲਈ ਕੋਈ ਨੇਤਾ 20 ਤੋਂ 21 ਕਰੋੜ ਦੇ ਰਹੇ ਹਨ। ਤੁਸੀਂ 10 ਕਰੋੜ ਰੁਪਏ ਦੇਵੋ। ਐੱਨਡੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ 10 ਕਰੋੜ ਰੁਪਏ ਦੇਣ ਤੋਂ ਮਨਾ ਕਰ ਦਿੱਤਾ। ਇਸ ਦੇ ਬਾਅਦ ਪਾਰਟੀ ਨੇ ਰਾਮ ਸਿੰਘ ਨੇਤਾ ਨੂੰ ਟਿਕਟ ਦੇ ਦਿੱਤੀ।

Posted By: Sarabjeet Kaur