ਆਟੋ ਡੈਸਕ, ਨਵੀਂ ਦਿੱਲੀ : Delhi Curfew Travel Updates : ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਸਾਰ ਨੂੰ ਰੋਕਣ ਲਈ ਦਿੱਲੀ ’ਚ ਅੱਜ ਤੋਂ ਅਗਲੇ 6 ਦਿਨਾਂ ਲਈ ਲਾਕਡਾਊਨ ਲਗਾ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਅੱਜ ਰਾਤ 10 ਵਜੇ ਤੋਂ ਅਗਲੇ ਸੋਮਵਾਰ ਸਵੇਰੇ 5 ਵਜੇ ਤਕ ਦਿੱਲੀ ਬੰਦ ਰਹੇਗੀ। ਖ਼ੈਰ, ਇਹ ਇਕ ਜ਼ਰੂਰੀ ਕਦਮ ਹੈ, ਕਿਉਂਕਿ ਦਿੱਲੀ ਐਤਵਾਰ ਨੂੰ ਕਰੀਬ 25,000 ਨਵੇਂ ਮਾਮਲਿਆਂ ਨਾਲ ਭਾਰਤ ’ਚ ਸਭ ਤੋਂ ਖ਼ਰਾਬ ਸਥਿਤੀ ਵਾਲਾ ਸ਼ਹਿਰ ਹੋ ਗਿਆ ਹੈ। ਹਾਲਾਂਕਿ ਕੁਝ ਲੋਕਾਂ ਨੂੰ ਯਾਤਰਾ ਕਰਨ ਦੀ ਆਗਿਆ ਜ਼ਰੂਰ ਦਿੱਤੀ ਗਈ ਹੈ। ਜੇਕਰ ਤੁਸੀਂ ਵੀ ਇਸ ਲਾਕਡਾਊਨ ’ਚ ਬਾਹਰ ਨਿਕਲਣ ਦੀ ਉਲਝਣ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਲੋਕ ਆਪਣੇ ਵਾਹਨਾਂ ਸਮੇਤ ਬਾਹਰ ਯਾਤਰਾ ਕਰ ਸਕਦੇ ਹਨ।

ਇਸ ਲਾਕਡਾਊਨ ਦੀ ਖ਼ਬਰ ਤੋਂ ਬਾਅਦ ਕਿਤੇ ਸ਼ਰਾਬ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਹੈ, ਤਾਂ ਕਿਤੇ ਬੱਸ ਸਟੈਂਡ ’ਤੇ ਲੋਕ ਆਪਣੇ ਘਰ ਵਾਪਸ ਜਾਣ ਲਈ ਪਹੁੰਚ ਗਏ ਹਨ। ਜਾਣਕਾਰੀ ਲਈ ਦੱਸ ਦੇਈਏ, ਇਸ ਮਹਾਮਾਰੀ ਸਮੇਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਲਈ ਤੁਹਾਨੂੰ ਨਹੀਂ ਰੋਕਿਆ ਜਾਵੇਗਾ। ਜੇਕਰ ਤੁਹਾਡੇ ਅੰਦਰ ਕੋਵਿਡ ਦੇ ਲੱਛਣ ਹਨ, ਜਾਂ ਤੁਸੀਂ ਏਅਰਪੋਰਟ ਜਾ ਰਹੇ ਹੋ ਜਾਂ ਫਿਰ ਤੁਸੀਂ ਕੋਈ ਪ੍ਰੈਗਨੈਂਟ ਮਹਿਲਾ ਹੋ ਤਾਂ ਅਜਿਹੇ ਲੋਕਾਂ ਨੂੰ ਆਪਣੇ ਵਾਹਨ ’ਤੇ ਜਾਣ ਦੀ ਆਗਿਆ ਹੋਵੇਗੀ।

ਇਸਦੇ ਨਾਲ ਹੀ ਇਸ ਜੰਗ ’ਚ ਅਹਿਮ ਭੂਮਿਕਾ ਨਿਭਾ ਰਹੇ ਡਾਕਟਰ, ਪੁਲਿਸ ਕਰਮਚਾਰੀ, ਮੈਡੀਕਲ ਸਟੋਰ ’ਤੇ ਕੰਮ ਕਰਨ ਵਾਲੇ ਲੋਕ, ਕਰਿਆਨੇ ਦੀਆਂ ਦੁਕਾਨਾਂ, ਬੈਂਕ, ਪੈਟਰੋਲ ਪੰਪ ਆਦਿ ਖੁੱਲ੍ਹੇ ਰਹਿਣਗੇ। ਭਾਵ ਜੇਕਰ ਤੁਸੀਂ ਉੱਪਰ ਦਿੱਤੀ ਗਈ ਕਿਸੀ ਵੀ ਸੰਸਥਾ ਦੇ ਨਾਲ ਜੁੜੇ ਹੋ ਤਾਂ ਤੁਹਾਨੂੰ ਬਾਹਰ ਜਾਣ ਦੀ ਆਗਿਆ ਹੋਵੇਗੀ। ਲਿਹਾਜਾ ਤੁਹਾਡੇ ਕੋਲ ਵੈਲਿਡ ਪਾਸ ਹੋਣਾ ਚਾਹੀਦਾ ਹੈ।

ਕੁਝ ਦਿਨ ਪਹਿਲਾਂ ਦਿੱਲੀ ਹਾਈਕੋਰਟ ਨੇ ਨਿੱਜੀ ਵਾਹਨ ’ਤੇ ਇਕੱਲੇ ਚੱਲਣ ਵਾਲੇ ਲੋਕਾਂ ਲਈ ਵੀ ਮਾਸਕ ਲਾਜ਼ਮੀ ਕਰ ਦਿੱਤਾ ਸੀ। ਜਿਸ ’ਤੇ ਕਈ ਲੋਕਾਂ ਨੇ ਸਵਾਲ ਵੀ ਚੁੱਕੇ ਸਨ। ਕਾਰ ’ਚ ਮਾਸਕ ਲਗਾਉਣ ਨੂੰ ਲੈ ਕੇ ਅਜਿਹਾ ਹੀ ਇਕ ਵੀਡੀਓ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ’ਚ ਮਹਿਲਾ ਅਤੇ ਉਸਦਾ ਪਤੀ ਬਿਨਾਂ ਮਾਸਕ ਡ੍ਰਾਈਵ ਕਰ ਰਹੇ ਸੀ ਅਤੇ ਪੁਲਿਸ ਦੇ ਰੋਕਣ ’ਤੇ ਉਨ੍ਹਾਂ ਨੇ ਪੁਲਿਸ ਨੂੰ ਹੀ ਖ਼ਰੀ-ਖੋਟੀ ਸੁਣਾ ਦਿੱਤੀ।

Posted By: Ramanjit Kaur