ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਪੂਰੀ ਦੁਨੀਆ ਇਸ ਦੇ ਖ਼ਿਲਾਫ਼ ਜੰਗ ਲੜ ਰਹੀ ਹੈ, ਉੱਥੇ ਹੀ ਸ਼ਰਾਰਤੀ ਲੋਕਾਂ ਦੀਆਂ ਹਰਕਤਾਂ ਸ਼ਰਮਸਾਰ ਕਰ ਰਹੀਆਂ ਹਨ। ਪਿਛਲੇ ਦਿਨਾਂ 'ਚ ਦਿੱਲੀ ਦੇ ਜਗਤਪੁਰੀ ਇਲਾਕੇ 'ਚ ਰੇਹੜੀ ਵਾਲਿਆਂ ਨੂੰ ਕੋਰੋਨਾ ਦੇ ਪ੍ਰਭਾਵ ਦਾ ਭੈਅ ਦਿਖਾ ਕੇ ਭੀੜ ਨੇ ਉਨ੍ਹਾਂ ਦੇ ਸਾਰੇ ਫਲ਼ ਲੁੱਟ ਲਏ। ਪਿਛਲੇ ਕੁਝ ਦਿਨਾਂ ਤੋਂ ਜਗਤਪੁਰੀ ਥਾਣਾ ਇਲਾਕੇ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਮਾਰ ਰਹੇ ਸੀ ਲੁੱਟੋ-ਲੁੱਟੋ ਦੀਆਂ ਆਵਾਜ਼ਾਂ

ਵੀਡੀਓ 'ਚ ਸਾਫ਼ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਲੋਕ ਰੇਹੜੀਆਂ ਤੋਂ ਅੰਬ, ਸੇਬ ਤੇ ਹੋਰ ਫਲ਼ ਲੁੱਟ ਰਹੇ ਸਨ। ਕੁਝ ਲੋਕ ਤਾਂ ਲੁੱਟੋ-ਲੁੱਟੋ ਦੀਆਂ ਆਵਾਜ਼ਾਂ ਮਾਰ ਰਹੇ ਸੀ। ਦੋ-ਪਹੀਆ ਤੋਂ ਲੈ ਕੇ ਚਾਰ-ਪਹੀਆ ਵਾਹਨ ਚਾਲਕ ਤਕ ਗੱਡੀਆਂ ਰੋਕ ਕੇ ਫਲ਼ ਲੁੱਟਦੇ ਨਜ਼ਰ ਆਏ। ਇਸ ਮਾਮਲੇ 'ਚ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਸੀ। ਫਲ਼ ਵੇਚਣ ਵਾਲੇ ਮੁਕੱਦਮਾ ਦਰਜ ਕਰਵਾਉਣ ਥਾਣੇ ਪਹੁੰਚੇ ਸਨ।


ਅਣਜਾਣ ਵਿਅਕਤੀ ਨੇ ਵਾਇਰਲ ਕੀਤੀ ਵੀਡੀਓ

ਪੀੜਤਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਨੇ ਰੋਡ 'ਤੇ ਫਲ਼ਾਂ ਦੀ ਰੇਹੜੀ ਲਗਾਈ ਹੋਈ ਸੀ। 15 ਤੋਂ 20 ਨੌਜਵਾਨ ਆਏ ਤੇ ਕਹਿਣ ਲੱਗੇ ਰੇਹੜੀ ਵਾਲੇ ਵੀ ਕੋਰੋਨਾ ਫੈਲਾਅ ਰਹੇ ਹਨ ਤੇ ਅੱਗੇ ਤੋਂ ਰੇਹੜੀ ਨਾ ਲਗਾਉਣ ਦੀ ਧਮਕੀ ਵੀ ਦਿੱਤੀ।

Posted By: Sarabjeet Kaur