ਨਵੀਂ ਦਿੱਲੀ : ਦਿੱਲੀ ਮੈਟਰੋ 'ਚ ਔਰਤਾਂ ਨੂੰ ਮੁਫ਼ਤ ਸਫਰ ਕਰਵਾਉਣ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਪ੍ਰਸਤਾਵ ਬਣਾ ਕੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਸੌੱਪ ਦਿੱਤਾ ਹੈ।

ਕੇਜਰੀਵਾਲ ਨੂੰ ਪਸੰਦ ਆਇਆ ਦੂਸਰਾ ਤਰੀਕਾ

ਮਿਲੀ ਜਾਣਕਾਰੀ ਅਨੁਸਾਰ ਔਰਤਾਂ ਨੂੰ ਇਹ ਸਹੂਲਕਤਤ ਦੇਣ ਲਈ ਡੀਐੱਮਆਰਸੀ ਨੇ ਦੋ ਤਰੀਕਿਆਂ 'ਤੇ ਕੰਮ ਕੀਤਾ ਹੈ। ਇਸ 'ਚ ਦੂਸਰਾ ਤਰੀਕਾ ਮੁੱਖ ਮੰਤਰੀ ਨੂੰ ਪਸੰਦ ਆਇਆ ਹੈ, ਇਸ 'ਚ ਔਰਤਾਂ ਨੂੰ ਪਿੰਕ ਟੋਕਨ ਦਿੱਤਾ ਜਾਵੇਗਾ। ਦਿੱਲੀ ਸਰਕਾਰ ਤੇ ਡੀਐੱਮਆਰਸੀ ਵਿਚਕਾਰ ਜੇਕਰ ਇਸ 'ਤੇ ਸਹਿਮਤੀ ਬਣੀ ਤਾਂ ਕਰੀਬ 8 ਮਹੀਨਿਆਂ 'ਚ ਇਸ ਯੋਜਨਾ ਨੂੰ ਜ਼ਮੀਨ 'ਤੇ ਉਤਾਰਿਆ ਜਾ ਸਕਦਾ ਹੈ।

ਔਰਤਾਂ ਲਈ ਮੁਫਤ ਸਫਰ ਇਹ ਹਨ ਦੋ ਤਰੀਕੇ

ਡੀਐੱਮਆਰਸੀ ਵੱਲੋਂ ਸਰਕਾਰ ਨੂੰ ਭੇਜੇ ਗਏ ਪ੍ਰਸਤਾਵ ਦੇ ਮੁਤਾਬਿਕ ਪਹਿਲੇ ਤਰੀਕੇ 'ਚ ਔਰਤਾਂ ਟੋਕਨ ਤੇ ਕਾਰਡ ਦੋਵੇਂ ਹੀ ਵਰਤ ਸਕਦੀਆਂ ਹਨ। ਇਸ ਲਈ ਦਿੱਲੀ ਮੈਟਰੋ 'ਤੇ ਪੂਰਾ ਸਾਫਟਵੇਅਰ ਸਿਸਟਮ ਬਦਲਣਾ ਪਵੇਗਾ।

ਇਸ 'ਚ ਇਕ ਸਾਲ ਤੋਂ ਜ਼ਿਆਦਾ ਸਮਾਂ ਲੱਗੇਗਾ। ਉਥੇ ਹੀ ਦੂਸਰਾ ਤਰੀਕਾ ਇਹ ਹੈ ਕਿ ਔਰਤਾਂ ਨੂੰ ਪਿੰਕ ਟੋਕਨ ਦਿੱਤਾ ਜਾਵੇ। ਸਟੇਸ਼ਨ 'ਤੇ ਔਰਤਾਂ ਲਈ ਐਂਟਰੀ ਗੇਟ ਵੱਖਰਾ ਹੋਵੇਗਾ।

ਸਰਕਾਰ ਨੂੰ ਦੇਣੇ ਪੈਣਗੇ 1556 ਕਰੋੜ ਰੁਪਏ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਮੈਟਰੇ ਮੁਤਾਬਿਕ 30 ਫੀਸਦੀ ਔਰਤਾਂ ਮੈਟਰਰੋ 'ਚ ਸਫਰ ਕਰਦੀਆਂ ਹਨ। ਯੋਜਨਾ ਸ਼ੁਰੂ ਹੋਣ 'ਤੇ ਔਪਰਾਂ ਦੀ ਗਿਣਤੀ 15 ਫੀਸਦੀ ਹੋਣ ਵਧਣ ਦੀ ਉਮੀਦ ਹੈ। ਇਸ ਲਈ ਦਿੱਲੀ ਸਰਾਕਰ ਨੂੰ ਕਰੀਬ 1556 ਕਰੋੜ ਰੁਪਏ ਦੇਣੇ ਪੈਣਗੇ।

ਡੀਐੱਮਆਰਸੀ ਨੇ ਮੰਗਿਆ ਸਬਸਿਡੀ ਜਾਰੀ ਰੱਖਣ ਦਾ ਭਰੋਸਾ

ਮੁੱਖ ਮੰਤਰੀ ਨੇ ਦੱਸਿਆ ਰਿ ਡੀਐੱਮਆਰਸੀ ਦੀ ਯੋਜਨਾ ਲਾਗੂ ਹੋਣ ਤੋਂ ਬਾਅਦ ਸਬਸਿਡੀ ਜਾਰੀ ਰੱਖਣ ਦਾ ਸਰਕਾਰ ਤੋਂ ਭਰੋਸਾ ਮੰਗਿਆ ਹੈ। ਦਰਅਲਸ ਡੀਐੱਮਆਰਸੀ ਦੀ ਚਿੰਤਾ ਇਹ ਹੈ ਕਿ ਪੂਰੇ ਸਾਫਟਵੇਅਰ 'ਚ ਬਦਲਾਅ ਤੋਂ ਬਾਅਦ ਕਿਤੇ ਦੋ ਜਾਂ ਤਿੰਨ ਸਾਲ 'ਚ ਦਿੱਲੀ ਸਰਕਾਰ ਸਬਸਿਡੀ ਦੇਣਾ ਬੰਦ ਨਾ ਕਰ ਦੇਵੇ ਤੇ ਔਰਤਾਂ ਦੀ ਮੁਫਤ ਯੋਜਨਾ ਬੰਦ ਕਰਨੀ ਪਵੇ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਬਿਜਲੀ ਦੇ ਭਾਅ ਨਹੀਂ ਵਧਣ ਦਿੱਤੇ ਉਸੇ ਤਰ੍ਹਾਂ ਸਬਸਿਡੀ ਵਾਪਣ ਨਾ ਲੈਣ ਦਾ ਵੀ ਭਰੋਸਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨਾਲ ਮੈਟਰੋ 'ਚ ਆਵਾਜਾਈ ਵੀ ਵਧੇਗੀ, ਇਸ ਲਈ ਇਸ 'ਚ ਮੈਟਰੋ ਦੀ ਕਿਰਾਇਆ ਨਿਰਧਾਰਨ ਸੰਮਤੀ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।

Posted By: Jaskamal