ਨਵੀਂ ਦਿੱਲੀ, ਜੇਐੱਨਐੱਨ : ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਹਿੰਸਾ ਤੋਂ ਬਾਅਦ ਲੋਕਾਂ ’ਚ ਗੁੱਸਾ ਵਧਦਾ ਹੀ ਜਾ ਰਿਹਾ ਹੈ। ਦਿੱਲੀ-ਹਰਿਆਣਾ ਬਾਰਡਰ (ਸਿੰਘੂ ਬਾਰਡਰ) ’ਤੇ ਵੀਰਵਾਰ ਨੂੰ ਵੱਡੀ ਗਿਣਤੀ ’ਚ ਭਾਰੀ ਇਕੱਠ ਹੋਇਆ। ਲੋਕਾਂ ਦੀ ਮੰਗ ਹੈ ਕਿ ਬਾਰਡਰ ਨੂੰ ਜਲਦ ਤੋਂ ਜਲਦ ਅੰਦੋਲਨਕਾਰੀ ਖਾਲੀ ਕਰ ਦੇਣ। ਸਿੰਘੂ ਬਾਰਡਰ ’ਤੇ ‘ਖਾਲੀ ਕੋਰ ਜਗ੍ਹਾ’ ਦੀ ਨਾਅਰੇਬਾਜ਼ੀ ਹੋ ਰਹੀ ਹੈ। ਅੰਦੋਲਨਕਾਰੀਆਂ ਵਿਚ ਪਹੁੰਚੇ ਸਥਾਨਕ ਲੋਕ ਤਿਰੰਗੇ ਹੱਥ ਵਿਚ ਫੜ ਕੇ ਆਏ ਤੇ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਧਰਨਾ ਦੇ ਰਹੇ ਲੋਕਾਂ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
#WATCH | Delhi: Group of people claiming to be locals gather at Singhu border demanding that the area be vacated.
Farmers have been camping at the site as part of their protest against #FarmLaws. pic.twitter.com/7jCjY0ME9Z
— ANI (@ANI) January 28, 2021
LIVE Farmers Protest News:
- ਯੂਪੀ ਗੇਟ ’ਤੇ ਜਮ੍ਹਾ ਹਜ਼ਾਰਾਂ ਕਿਸਾਨਾਂ ਨੂੰ ਇੱਥੋਂ ਹਟਾਉਣ ਦੀ ਤਿਆਰੀ ’ਚ ਉੱਤਰ ਪ੍ਰਦੇਸ਼ ਪੁਲਿਸ ਜੁਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੇਰਠ ਰੇਂਜ ਤੋਂ ਭਾਰੀ ਫਰੋਸ ਇੱਥੇ ਆ ਚੁੱਕੀ ਹੈ। ਲਖਨਊ ਤੋਂ ਸਿੱਧਾ ਸੰਕੇਤ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਇੱਥੋਂ ਹਟਾਇਆ ਜਾਵੇ। ਏਡੀਜੀ ਜ਼ੋਨ, ਆਈਜੀ ਰੇਂਜ ਸਮੇਤ ਕਈ ਅਧਿਕਾਰੀਆਂ ਦੀ ਮੀਟਿੰਗ ਜਾਰੀ ਹੈ। ਇਸ ਕੜੀ ’ਚ ਯੂਪੀ ਗੇਟ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਤੋਂ ਪੁੱਛਗਿੱਛ ਕਰਨ ਲਈ ਗਾਜੀਪੁਰ ਥਾਣੇ ਦੀ ਪੁਲਿਸ ਵੀ ਪੁਹੰਚ ਗਈ ਹੈ।
- ਉੱਥੇ ਹੀ ਦਿੱਲੀ ਪੁਲਿਸ ਨੇ ਬੀਕੇਯੂ ਦੇ ਆਗੂ ਜਗਤਾਰ ਸਿੰਘ ਬਾਜਵਾ ਖ਼ਿਲਾਫ਼ ਵੀ ਨੋਟਿਸ ਜਾਰੀ ਕੀਤਾ ਹੈ। ਦਿੱਲੀ ਪੁਲਿਸ ਦੁਆਰਾ ਨੋਟਿਸ ਦੀ ਕਾਪੀ ਸਿੱਧੇ ਤੌਰ ’ਤੇ ਉਪਲਬਧ ਨਾ ਹੋਣ ਦੀ ਵਜ੍ਹਾ ਨਾਲ ਬਾਜਵਾ ਨੂੰ ਨਾ ਦੇ ਕੇ ਜਿੱਥੇ ਮੀਟਿੰਗ ਚੱਲ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਸਾਹਮਣੇ ਹੀ ਟੈਂਟ ’ਤੇ ਨੋਟਿਸ ਲਾ ਦਿੱਤਾ ਗਿਆ ਹੈ।
- ਲੋਕ ਸ਼ਕਤੀ ਦੇ ਕਾਰਜਕਾਰੀ ਪਿਛਲੇ 57 ਦਿਨਾਂ ਤੋਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸੈਕਟਰ-95 ਸਥਿਤ ਰਾਸ਼ਟਰੀ ਦਲਿਤ ਪ੍ਰੇਰਣਾ ਸਥਾਨ ’ਤੇ ਧਰਨੇ ’ਤੇ ਬੈਠੇ ਸਨ। ਘਟਨਾ ਸਥਾਨ ’ਤੇ ਕਰਵਾਈ ਗਈ ਪ੍ਰੈੱਸ ਨਾਲ ਗੱਲਬਾਤ ’ਚ ਭਾਕਿਯੂ (ਲੋਕ ਸ਼ਕਤੀ) ਦੇ ਪ੍ਰਧਾਨ ਮਾਸਟਰ ਸ਼ਯੂਰਾਜ ਸਿੰਘ ਨੇ ਕਿਹਾ ਕਿ ਦਿੱਲੀ ’ਚ ਗਣਤੰਤਰ ਦਿਵਸ ’ਤੇ ਪਰੇਡ ਟਰੈਕਟਰ ਦੇ ਨਾਂ ’ਤੇ ਲਾਲ ਕਿਲ੍ਹੇ ’ਤੇ ਹੋਈ ਘਟਨਾ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਹੈਰਾਨ ਹਨ। ਪਿਛਲੇ 24 ਘੰਟਿਆਂ ਦੌਰਾਨ ਕੁੱਲ 3 ਕਿਸਾਨ ਜਥੇਬੰਦੀਆਂ ਹੁਣ ਤਕ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋ ਚੁੱਕੀਆਂ ਹਨ।
- ਸੋਨੀਪਤ ’ਚ ਸਥਿਤ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਤੋਂ ਬਾਅਦ ਵੀ ਕਿਸਾਨਾਂ ਦੀ ਘਰ ਵਾਪਸੀ ਦਾ ਸਿਲਸਿਲਾ ਨਹੀਂ ਰੁਕ ਰਿਹਾ। ਅੰਦੋਲਨ ਵਾਲੇ ਸਥਾਨ ਤੋਂ ਵੀਰਵਾਰ ਨੂੰ ਵੀ ਵੱਡੀ ਗਿਣਤੀ ’ਚ ਟਰੈਕਟਰ-ਟਰਾਲੀਆਂ ਦਾ ਪੰਜਾਬ ਵੱਲ ਜਾਣਾ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵਾਪਸ ਜਾਣ ਵਾਲੇ ਕਿਸਾਨਾਂ ਨੂੰ ਮਨਾਉਣ ’ਚ ਲੱਗੀਆਂ ਹਨ।
- 26 ਜਨਵਰੀ ਵਾਲੇ ਦਿਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਟਰੈਕਟਰ ਰੈਲੀ ਦੇ ਸਬੰਧ ’ਚ ਪੁਲਿਸ ਨਾਲ ਸਮਝੌਤੇ ਨੂੰ ਤੋੜਣ ਲਈ ਯੋਗੇਂਦਰ ਯਾਦਵ, ਬਲਦੇਵ ਸਿੰਘ ਸਿਰਸਾ, ਬਲਵੀਰ ਐੱਸ ਰਾਜੇਵਾਲ ਸਮੇਤ ਘੱਟ ਤੋਂ ਘੱਟ 20 ਕਿਸਾਨ ਆਗੂਆਂ ਨੂੰ ਨੋਟਿਸ ਜਾਰੀ ਕੀਤਾ। ਉਨ੍ਹਾਂ ਨੇ 3 ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।
- ਦਿੱਲੀ ਦੇ ਲਾਲ ਕਿਲ੍ਹੇ ’ਚ ਹੋਈ ਹਿੰਸਾ ਦੇ ਚੱਲਦੇ ਲਾਲ ਕਿਲ੍ਹੇ ’ਚ 5 ਕਰੋੜ ਰੁਪਏ ਦੇ ਨੁਕਸਾਨ ਦਾ ਦੱਸਿਆ ਜਾ ਰਿਹਾ ਹੈ।
- ਗਣਤੰਤਰ ਦਿਵਸ ’ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਵੀਰਵਾਰ ਨੂੰ ਵੀ ਦਿੱਲੀ-ਐੱਨਸੀਆਰ ’ਚ ਸਖ਼ਤੀ ਕਰ ਦਿੱਤੀ ਗਈ ਹੈ। ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਪੁਲਿਸ ਦੇ ਜਵਾਬ ਮੁਸਤੈਦ ਹਨ। ਇਸ ਦੌਰਾਨ ਲਾਲ ਕਿਲ੍ਹੇ ਦੇ ਆਸ-ਪਾਸ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇੱਥੇ ਚੱਪੇ-ਚੱਪੇ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ-ਪੁਲਿਸ ਨੇ ਇਹ ਫ਼ੈਸਲਾ ਲਿਆ ਹੈ।
- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਵੀਰਵਾਰ ਦੁਪਹਿਰ ਨੂੰ ਉੁਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਮਿਲਣ ਹਸਪਤਾਲ ਜਾਣਗੇ। ਜੋ ਮੰਗਲਵਾਰ ਨੂੰ ਹੋਈ ਕਿਸਾਨਾਂ ਦੀ ਹਿੰਸਾ ’ਚ ਜ਼ਖ਼ਮੀ ਹੋਏ ਹਨ ਤੇ ਉਨ੍ਹਾਂ ਦਾ ਹਸਪਤਾਲਾਂ ’ਚ ਇਲਾਜ਼ ਚੱਲ ਰਿਹਾ ਹੈ। ਉੱਥੇ ਹੀ ਦਿੱਲੀ ਮੈਟਰੋ ਰੇਲ ਨਿਗਮ ਨੇ ਸਾਵਧਾਨੀ ਵਰਤਦੇ ਹੋਏ ਵੀਰਵਾਰ ਨੂੰ ਲਾਲ ਕਿਲ੍ਹਾ ਤੇ ਜਾਮਾ ਮਸਜਿਦ ਮੈਟਰੋ ਸਟੇਸ਼ਨ ’ਤੇ ਐਂਟਰੀ ਤੇ ਏਗਜਿਟ ਗੇਟ ਬੰਦ ਕਰ ਦਿੱਤਾ ਹੈ। ਨੈਸ਼ਨਲ ਹਾਈ-ਵੇ 24 ’ਤੇ ਵੀਰਵਾਰ ਸਵੇਰੇ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਨਾਲ ਦਿੱਲੀ ਤੇ ਯੂਪੀ ਦੇ ਲੋਕਾਂ ਨੂੰ ਰਾਹਤ ਮਿਲੀ ਹੈ।
- ਟਰੈਕਟਰ ਪਰੇਡ ਦੇ ਨਾਂ ’ਤੇ ਹੋਏ ਗੜਬੜ ਨਾਲ ਟਰੇਨ ਯਾਤਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਾਇਆ। ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਯਾਤਰੀ ਸਮੇਂ ’ਤੇ ਰੇਲਵੇ ਸਟੇਸ਼ਨ ਨਹੀਂ ਪਹੁੰਚ ਸਕੇ। ਕਈ ਯਾਤਰੀ ਟਰੇਨ ਨਹੀਂ ਫੜ ਸਕੇ। ਉਨ੍ਹਾਂ ਯਾਤਰੀਆਂ ਨੂੰ ਰਾਹਤ ਦੇਣ ਲਈ ਰੇਲ ਪ੍ਰਸ਼ਾਸਨ ਨੇ ਕਿਰਾਇਆ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
- ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਂ ’ਤੇ ਗਣਤੰਤਰ ਦਿਵਸ ਸਮਾਗਮ ਦੌਰਾਨ ਦਿੱਲੀ ’ਚ ਗੜਬੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਦਿੱਲੀ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ’ਚ ਦਿੱਲੀ ਪੁਲਿਸ ਨੇ ਹੁਣ ਤਕ 22 ਐੱਫਆਈਆਰ ਦਰਜ ਕੀਤੀਆਂ ਹਨ। ਐੱਫਆਈਆਰ ’ਚ 50 ਤੋਂ ਵਧ ਕਿਸਾਨ ਆਗੂਆਂ ਨੂੰ ਨਾਮਜਦ ਕੀਤਾ ਗਿਆ ਹੈ। ਜਾਂਚ ’ਚ ਜਿਵੇਂ-ਜਿਵੇਂ ਕਿਸਾਨ ਆਗੂਆਂ ਤੇ ਗੜਬੜ ਕਰਨ ਵਾਲਿਆਂ ’ਤੇ ਕਰਵਾਈ ਕੀਤੀ ਜਾਵੇਗੀ ਉਨ੍ਹਾਂ ਪਛਾਣ ਕਰਨ ਤੋਂ ਬਾਅਦ ਪੁਲਿਸ ਉਨ੍ਹਾਂ ’ਤੇ ਮੁਕਦਮਾਂ ਦਰਜ ਕਰੇਗੀ।
24 ਘੰਟਿਆਂ ਬਾਅਦ ਬਹਾਲ ਹੋ ਸਕੀ ਇੰਟਰਨੈੱਟ ਸੇਵਾ
ਰਾਜਧਾਨੀ ’ਚ ਗਣਤੰਤਰ ਦਿਵਸ ’ਤੇ ਹੋਈ ਗੜਬੜ ਦੇ ਚਲਦੇ ਮੰਗਲਵਾਰ ਦੁਪਹਿਰ ਨੂੰ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਪੁਰੀ ਰਾਤ ਇੰਟਰਨੈੱਟ ਬੰਦ ਰਿਹਾ ਤੇ ਬੁੱਧਵਾਰ ਦੁਪਹਿਰ ਨੂੰ ਹੀ ਸੇਵਾਵਾਂ ਬਹਾਲ ਹੋ ਸਕੀਆਂ। ਹਾਲਾਂਕਿ ਇਸ ਤੋਂ ਬਾਅਦ ਵੀ ਕਾਫੀ ਦੇਰ ਤਕ ਕਈ ਮੋਬਾਈਲ ਕੰਪਨੀਆਂ ਦੀ ਇੰਟਰਨੈੱਟ ਸਪੀਡ ਘੱਟ ਰਹੀ। ਇਸ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਟਵੀਟ ਵੀ ਕਰਦੇ ਰਹੇ। ਰਾਜਧਾਨੀ ਦੇ ਆਸ-ਪਾਸ ਦੇ ਸ਼ਹਿਰਾਂ ’ਚ ਇੰਟਰਨੈੱਟ ਸੇਵਾ ਬੰਦ ਕਰਨ ਦਾ ਮਕਸਦ ਇਹੀ ਸੀ ਕਿ ਗ਼ਲਤ ਸੰਦੇਸ਼ ਨਾ ਫੈਲਾਏ ਜਾਣ, ਤਾਂ ਕਿ ਗੜਬੜ ਨੂੰ ਸ਼ਾਂਤੀ ਤੋਂ ਬਰਕਰਾਰ ਕੀਤਾ ਜਾਂ ਸਕੇ। ਇੰਟਰਨੈੱਟ ਸੇਵਾਵਾਂ ਬੰਦ ਹੋਣ ਤੋਂ ਬਾਅਦ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਾਇਆ, ਜਿਨ੍ਹਾਂ ਦੇ ਕੋਲ ਵਾਈ-ਫਾਈ ਦੀ ਸਹੂਲਤ ਨਹÄ ਸੀ।
Posted By: Rajnish Kaur