ਪਾਨੀਪਤ : ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਪੀਵੀਆਰ ਦੇ ਨਜ਼ਦੀਕ ਦਰਦਨਾਕ ਹਾਦਸਾ ਹੋਇਆ। ਟਰੈਕਟਰ-ਟਰਾਲੀ ਦਾ ਡਾਲਾ ਖੁੱਲ੍ਹ ਗਿਆ, ਜਿਸ ਨਾਲ ਸ਼ਟਰਿੰਗ ਦੇ ਗਾਰਡਰ ਹਾਈਵੇਅ 'ਤੇ ਡਿੱਗ ਗਏ। ਪਿੱਛਿਓਂ ਕਰੀਬ 100 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਆ ਰਹੀ ਈਨੋਵਾ 'ਚ ਗਾਰਡਰ ਦਾਖਲ ਹੋ ਗਿਆ। ਗੱਡੀ ਚਲਾ ਰਹੇ ਲਾਡਵਾ ਪੈਟਰੋਲ ਪੰਪ ਦੇ ਮਾਲਤ ਗੌਰਵ ਗੋਇਲ (57) ਦੀ ਗਰਦਨ ਵੱਢੀ ਗਈ ਤੇ ਪਿਛਲੀ ਸੀਟ 'ਤੇ ਜਾ ਡਿੱਗੀ। ਪਤਨੀ ਇੰਦਰੀ ਬੀਐੱਡ ਕਾਲਜ ਦੀ ਪ੍ਰਿੰਸੀਪਲ ਡਾ. ਰੰਜਨਾ ਗੋਇਲ (55) ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਬਾਅਦ 'ਚ ਉਸ ਨੇ ਵੀ ਪਾਨੀਪਤ ਦੇ ਪ੍ਰੇਮ ਹਸਪਤਾਲ ਵਿਖੇ ਦਮ ਤੋੜ ਦਿੱਤਾ। ਟਰਾਲੀ 'ਤੇ ਬੈਠਾ ਇਕ ਮਜ਼ਦੂਰ ਵੀ ਗੰਭੀਰ ਜ਼ਖਮੀ ਹੋ ਗਿਆ। ਮੁਲਜ਼ਮ ਚਾਲ ਟਰੈਕਟਰ ਟਰਾਲੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਕਾਰਨ ਅੱਧਾ ਘੰਟਾ ਆਵਾਜਾਈ ਠੱਪ ਰਹੀ।

ਹਾਦਸਾ ਕਰੀਬ ਦੁਪਹਿਰ ਡੇਢ ਵਜੇ ਦਾ ਹੈ। ਗੌਰਵ ਗੋਇਲ ਕੁਰਕਸ਼ੇਤਚਰ ਦੇ ਲਾਡਵਾ 'ਚ ਫਿਲਿੰਗ ਸਟੇਸ਼ਨ ਹੈ। ਇਕ ਹਫਤਾ ਪਹਿਲਾਂ ਗੌਰਤ ਪਤਨੀ ਡਾਕਟਰ ਰੰਜਨਾ ਦੇ ਨਾਲ ਸਵੀਡਨ ਆਪਣਾ ਧੀ ਗਿਤਾਂਜਲੀ ਦੇ ਘਰ ਗਏ ਸਨ। ਦੋਵੇਂ ਸਵੇਰੇ ਦਿੱਲੀ ਪਰਤੇ ਸਨ। ਈਨੋਵਾ ਕਾਰ 'ਚ ਸਵਾਰ ਹੋ ਕੇ ਦਿੱਲੀ ਤੋਂ ਲਾਡਵਾ ਜਾ ਰਹੇ ਸਨ।

Posted By: Jaskamal