ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਦੇ ਫਿਲਮਿਸਤਾਨ ਇਲਾਕੇ 'ਚ ਐਤਵਾਰ ਨੂੰ ਜਿਸ ਕੰਪਨੀ 'ਚ ਅੱਗ ਲੱਗੀ ਸੀ ਉਸ 'ਚ ਸੋਮਵਾਰ ਸਵੇਰੇ ਫਿਰ ਤੋਂ ਧੂੰਆਂ ਨਿਕਲਣ ਲੱਗਾ। ਜਾਣਕਾਰੀ ਮੁਤਾਬਿਕ ਗੱਤੇ 'ਚ ਅੱਜ ਫਿਰ ਤੋਂ ਅੱਗ ਸੁਲਗ ਗਈ ਸੀ। ਸਵੇਰੇ 7.48 ਵਜੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਮਿਲੀ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਲੋਕਾਂ ਨੇ ਦੇਖਿਆ ਕਿ ਫੈਕਟਰੀ 'ਚ ਫਿਰ ਤੋਂ ਧੂੰਆਂ ਨਿਕਲਣ ਲੱਗਾ। ਗੱਤੇ 'ਚ ਫਿਰ ਤੋਂ ਅੱਗ ਸੁਲਗ ਗਈ ਸੀ। ਇਸ ਕਾਰਨ ਕੰਪਨੀ 'ਚ ਧੂੰਆਂ ਹੀ ਧੁੰਆ ਨਜ਼ਰ ਆਉਣ ਲੱਗਾ।

ਦੱਸ ਦੇਈਏ ਕਿ ਦਿੱਲੀ ਦੇ ਫਿਲਮਿਸਤਾਨ ਇਲਾਕੇ 'ਚ ਰਾਣੀ ਝਾਂਸੀ ਰੋਡ ਨੇੜੇ ਅਨਾਜ ਮੰਡੀ ਦੀ ਇਕ ਫੈਕਟਰੀ 'ਚ ਐਤਵਾਰ ਸਵੇਰੇ ਜ਼ਬਰਦਸਤ ਅੱਗ ਲੱਗ ਗਈ। ਅੱਗ 'ਚ ਝੁਲਸਣ ਨਾਲ 45 ਲੋਕਾਂ ਦੀ ਮੌਤ ਹੋ ਚੁੱਕੀ ਸੀ। ਦਿੱਲੀ ਪੁਲਿਸ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਗੰਭੀਰ ਰੂਪ 'ਚ ਝੁਲਸੇ ਲੋਕਾਂ ਨੂੰ ਦਿੱਲੀ ਦੇ ਸਫ਼ਦਰਗੰਜ ਤੇ ਐੱਲਐੱਨਜੇਪੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।

Posted By: Amita Verma