ਮੁੰਬਈ, ਏਐੱਨਆਈ। ਰੱਖਿਆ ਮੰਤਰੀ ਰਾਜਨਾਥ ਸਿੰਘ ਸਕਾਰਪੀਅਨ ਪਣਡੁੱਬੀ ਆਈਐੱਨਐੱਸ ਖਾਂਦੇਰੀ, ਪਹਿਲਾ P-17A ਵਾਰਸ਼ਿਪ ਨੀਲਗਿਰੀ ਤੇ ਏਅਰਕ੍ਰਾਫ਼ਟ ਡ੍ਰਾਈਡਾਕ ਸਮੇਤ ਤਿੰਨ ਪ੍ਰੋਜੈਕਟਾਂ ਨੂੰ ਲਾਂਚ ਕਰਨਗੇ। ਇਹ ਮਹੱਤਵਪੂਰਨ ਲਾਂਚਿੰਗ ਸਮਾਗਮ ਮੁੰਬਈ 'ਚ 28 ਸਤੰਬਰ ਨੂੰ ਕੀਤਾ ਜਾਵੇਗਾ। ਵੀਰਵਾਰ 19 ਸਤੰਬਰ ਨੂੰ ਰੱਖਿਆ ਮੰਤਰੀ ਬੇਂਗਲੁਰੂ 'ਚ ਭਾਰਤ ਦੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸ 'ਚ ਉਡਾਨ ਭਰਨਗੇ।

ਤੇਜਸ ਦੀ ਕਰਾਈ ਗਈ ਸੀ ਅਰੈਸਟ ਲੈਂਡਿੰਗ

ਹਾਲ ਹੀ 'ਚ ਲੜਾਕੂ ਜਹਾਜ਼ ਤੇਜਸ ਦੀ ਅਰੈਸਟ ਲੈਂਡਿੰਗ ਕਰਾਈ ਗਈ ਜੋ ਸਫਲ ਰਹੀ। ਇਹ ਗੋਆ 'ਚ ਰੱਖਿਆ ਖੋਜ, ਵਿਕਾਸ ਸੰਗਠਨ ਤੇ ਐਰੋਨੋਟਿਕਲ ਡਿਵੈਲਪਮੈਂਟ ਏਜੰਸੀ ਦੀ ਦੇਖਰੇਖ 'ਚ ਹੋਈ ਜਿੱਥੇ ਤੇਜਸ ਦੀ ਡਾਇਨਿੰਗ ਕੀਤੀ ਗਈ ਸੀ।

ਸਮੁੰਦਰੀ ਫ਼ੌਜ 'ਚ ਸ਼ਾਮਲ ਹੋਵੇਗੀ ਆਈਐੱਨਐੱਸ ਖਾਂਦੇਰੀ

ਆਈਐੱਨਐੱਸ ਖਾਂਦੇਰੀ ਫ਼ਰਾਂਸ ਸਕਾਰਪੀਅਨ ਸ਼੍ਰੇਣੀ ਦੀ ਦੂਸਰੀ ਇਲੈਕਟ੍ਰਿਕ ਪਣਡੁੱਬੀ ਹੈ। ਪਣਡੁੱਬੀ ਦਾ ਨਾਂ ਮਰਾਠਾ ਬਲਾਂ ਦੇ ਕਿਲ੍ਹੇ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਨੇ 17ਵੀਂ ਸਦੀ ਦੇ ਅੰਤ 'ਚ ਸਮੁੰਦਰ 'ਚ ਮਰਾਠਾ ਦੀ ਸਰਬਉੱਚਤਾ ਕਾਇਮ ਕਰਨ 'ਚ ਵੱਡੀ ਭੂਮਿਕਾ ਸੀ। ਇਹ ਭਾਰਤੀ ਸਮੁੰਦਰੀ ਫ਼ੌਜ ਦੇ ਪ੍ਰੋਜੈਕਟ 75 ਦਾ ਹਿੱਸਾ ਹੈ।

Posted By: Akash Deep