ਨਵੀਂ ਦਿੱਲੀ : enforcement directorate ਨੇ ਹਵਾਬਾਜ਼ੀ ਖੇਤਰ 'ਚ ਦਲਾਲੀ ਕਰਨ ਵਾਲੇ ਦੀਪਕ ਤਲਵਾੜ ਦਾ ਨਵੀਂ ਦਿੱਲੀ 'ਚ ਸਥਿਤ 120 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਵਾਲਾ ਪੰਜ ਤਾਰਾ ਹੋਟਲ ਹਾਲੀਡੇਅ ਇਨ ਨੂੰ ਕੁਰਕ ਕਰ ਦਿੱਤਾ ਹੈ। ਤਲਵਾੜ ਵਿਰੁੱਧ ਮਨੀ ਲਾਂਡਿ੍ੰਗ ਦੇ ਇਕ ਮਾਮਲੇ 'ਚ ਉਕਤ ਕਾਰਵਾਈ ਕੀਤੀ ਗਈ ਹੈ।

ਦੀਪਕ ਤਲਵਾੜ ਨੂੰ ਇਸੇ ਸਾਲ ਜਨਵਰੀ 'ਚ ਦੁਬਈ ਤੋਂ ਹਵਾਲਗੀ ਜ਼ਰੀਏ ਇੱਥੇ ਲਿਆਂਦਾ ਗਿਆ ਸੀ ਤੇ ਈਡੀ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਸੀ। ਉਹ ਫਿਲਹਾਲ ਨਿਆਇਕ ਹਿਰਾਸਤ ਵਿਚ ਹੈ। ਈਡੀ ਦਾ ਦੋਸ਼ ਹੈ ਕਿ ਤਲਵਾੜ ਨੇ ਆਈਜੀਆਈ ਹਵਾਈ ਅੱਡੇ ਕੋਲ ਦਲਾਲੀ 'ਚ ਮਿਲੀ ਰਕਮ ਨਾਲ ਇਸ ਹੋਟਲ ਦਾ ਨਿਰਮਾਣ ਕਰਵਾਇਆ ਸੀ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਯੂਪੀਏ ਸਰਕਾਰ ਦੇ ਕਾਰਜਕਾਲ 'ਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਮੀਰੇਟਸ, ਏਅਰ ਅਰਬੀਆ ਤੇ ਕਤਰ ਏਅਰਵੇਜ਼ ਵਰਗੀਆਂ ਏਅਰਲਾਈਨਾਂ ਦੇ ਹਿੱਤਾਂ ਦੀ ਪੂਰਤੀ ਲਈ ਦੀਪਕ ਤਲਵਾੜ ਨੇ ਨਾਜਾਇਜ਼ ਤਰੀਕੇ ਨਾਲ ਇਨ੍ਹਾਂ ਵਿਦੇਸ਼ੀ ਏਅਰਲਾਈਨਾਂ ਨੂੰ ਬੜਾਵਾ ਦਿੱਤਾ ਗਿਆ।