ਨਵੀਂ ਦਿੱਲੀ : ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਗਾਹਕਾਂ ਨੂੰ ਟੀਵੀ ਚੈਨਲ ਚੁਣਨ ਲਈ ਆਖ਼ਰੀ ਤਰੀਕ ਵਧਾ ਦਿੱਤੀ ਹੈ। ਟੀਵੀ ਦਰਸ਼ਕ ਹੁਣ 31 ਮਾਰਚ ਤਕ ਆਪਣੇ ਪੁਰਾਣੇ ਪਲਾਨ ਨੂੰ ਜਾਰੀ ਰੱਖ ਸਕਦੇ ਹਨ। ਦੱਸਣਯੋਗ ਹੈ ਕਿ ਟੀਵੀ ਚੈਨਲ ਨੂੰ ਚੁਣਨ ਦੀ ਡੈੱਡਲਾਈਨ 29 ਦਸੰਬਰ ਸੀ ਜਿਸ ਨੂੰ ਵਧਾ ਕੇ 31 ਜਨਵਰੀ ਕਰ ਦਿੱਤਾ ਗਿਆ ਸੀ। ਬੀਤੀ ਇਕ ਫਰਵਰੀ ਨੂੰ ਟਰਾਈ ਦਾ ਨਵਾਂ ਨਿਯਮ ਲਾਗੂ ਹੋਇਆ ਸੀ, ਜਿਸ ਤਹਿਤ ਗਾਹਕ ਆਪਣੇ ਮਨਪਸੰਦ ਟੀਵੀ ਚੈਨਲ ਚੁਣ ਸਕਣਗੇ। ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਚੈਨਲਾਂ ਦੇ ਹੀ ਪੈਸੇ ਦੇਣੇ ਪੈਣਗੇ।