ਮੁੰਬਈ : ਮੁੰਬਈ ਕ੍ਰਾਈਮ ਬ੍ਰਾਂਚ ਨੇ ਦਾਊਦ ਇਬਰਾਹਿਮ ਦੇ ਭਤੀਜੇ ਰਿਜਵਾਨ ਕਾਸਕਰ ਨੂੰ ਬੁੱਧਵਾਰ ਰਾਤ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਰਿਜਵਾਨ ਦਾਊਦ ਦੇ ਛੋਟੇ ਭਰਾ ਇਕਬਾਲ ਕਾਸਕਰ ਦਾ ਪੁੱਤਰ ਹੈ। ਰਿਜਵਾਨ ਨੂੰ ਮੁੰਬਈ ਏਅਰਪੋਰਟ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਦੇਸ਼ ਛੱਡਣ ਦੀ ਤਿਆਰੀ 'ਚ ਸੀ। ਉਸ ਨੂੰ ਫਿਰੌਤੀ ਮੰਗਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਦੁਬਈ ਤੋਂ ਮੁੰਬਈ ਆਏ ਬਦਮਾਸ਼ ਅਹਿਮਦ ਰਜਾ ਨੂੰ ਵੀ ਪੁਲਿਸ ਨੇ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਸੀ। ਰਿਜਵਾਨ ਦੇ ਅਹਿਮਦ ਰਜਾ ਨਾਲ ਲਿੰਕ ਹੋਣ ਦਾ ਜਾਣਕਾਰੀ ਸਾਹਮਣੇ ਆਈ ਹੈ।

ਪੁਲਿਸ ਨੇ ਸੂਤਰਾਂ ਅਨੁਸਾਰ ਰਜਾ ਫਹੀਮ ਮਚਮਚ ਤੇ ਸ਼ਕੀਲ ਦਾ ਬੇਹੱਦ ਨਜ਼ਦੀਕੀ ਹੈ ਤੇ ਉਹ ਮੁੰਬਈ ਥਾਣੇ ਤੇ ਗੁਜਰਾਤ ਦੇ ਸੂਰਤ 'ਚ ਹਵਾਲਾ ਕਾਰੋਬਾਰ ਲਈ ਹੈਂਡਲਰ ਦੀ ਵਰਤੋਂ ਕਰਦਾ ਸੀ।

ਮਿਡ ਡੇ ਦੇ ਮੁਤਾਬਿਕ, 12 ਜੂਨ 2019 ਨੂੰ ਪੀੜਤ ਨੂੰ ਇਕ ਅੰਤਰਰਾਸ਼ਟਰੀ ਨੰਬਰ ਤੋਂ ਫੋਨ ਆਇਆ ਸੀ ਜਿਸ 'ਚ ਸਾਹਮਣੇ ਵਾਲੇ ਨੇ ਖੁਦ ਨੂੰ ਮਚਮਚ ਦੱਸਦਿਆਂ ਛੋਟਾ ਸ਼ਕੀਲ ਵੱਲੋਂ ਫੋਨ ਕਰਨ ਦੀ ਗੱਲ ਕਹੀ। ਉਸ ਨੇ ਕਿਹਾ ਕਿ ਅਸ਼ਫਾਕ ਨੂੰ ਜੋ ਪੈਸਾ ਦੇਣਾ ਹੈ ਉਹ ਅਹਿਮਦ ਨੂੰ ਦਿੱਤਾ ਜਾਵੇ। ਇਸ ਤੋਂ ਬਾਅਦ ਪੀੜਤ ਨੇ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ।

ਇਸ ਤੋਂ ਬਾਅਦ ਲਗਾਤਾਰ ਪੀੜਤ ਦੀ ਫਰੌਤੀ ਦੇਣ ਲਈ ਧਮਕਾਉਣ ਦੇ ਫੋਨ ਆਉਂਦੇ ਸਨ। ਇਸ ਮਾਮਲੇ 'ਚ ਰਿਜਵਾਨ ਦੀ ਭੂਮਿਕਾ ਸਾਹਮਣੇ ਆਉਣ 'ਤੇ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ।

Posted By: Jaskamal