ਸੋਨੀਪਤ : ਪਿੰਡ ਹਸਨਗੜ੍ਹ 'ਚ ਬੀਪੀਐੱਲ ਪਰਿਵਾਰ ਦੀ ਬੇਟੀ ਅਤੇ ਸਾਧਾਰਨ ਪਰਿਵਾਰ ਦੇ ਬੇਟੇ 'ਚ ਹੋਇਆ ਵਿਆਹ ਮਿਸਾਲ ਬਣ ਗਿਆ। ਹਿਸਾਰ ਦੇ ਹਾਂਸੀ ਇਲਾਕੇ ਦੇ ਰਾਮਪੁਰਾ ਤੋਂ ਲਾੜਾ ਹੈਲੀਕਾਪਟਰ 'ਚ ਪਹੁੰਚਿਆ। ਲੜਕੇ ਵਾਲਿਆਂ ਨੇ ਦਾਜ ਵਿਚ ਸਿਰਫ਼ ਇਕ ਰੁਪਏ ਦਾ ਸ਼ਗਨ ਲਿਆ। ਫੇਰੇ ਲੈਣ ਅਤੇ ਹੋਰ ਰਸਮਾਂ ਪੂਰੀਆਂ ਕਰਨ ਦੇ ਬਾਅਦ ਲਾੜਾ ਆਪਣੀ ਲਾੜੀ ਨੂੰ ਹੈਲੀਕਾਪਟ 'ਚ ਲੈ ਕੇ ਆਪਣੇ ਘਰ ਚਲਾ ਗਿਆ।

ਇਹ ਵਿਆਹ ਖੇਤਰ 'ਚ ਚਰਚਾ ਬਣ ਗਿਆ ਹੈ ਕਿ ਬੀਪੀਐੱਲ ਪਰਿਵਾਰ ਦੀ ਬੇਟੀ ਦੇ ਵਿਆਹ 'ਚ ਵਿਦਾਈ ਹੈਲੀਕਾਪਟਰ 'ਚ ਹੋਈ। ਐਤਵਾਰ ਨੂੰ ਲਾੜਾ ਸੰਜੇ, ਆਪਣੇ ਪਿਤਾ ਅਤੇ ਤਾਏ ਦੇ ਲੜਕੇ ਨਾਲ ਹੈਲੀਕਾਪਟਰ 'ਚ ਆਪਣੇ ਸਹੁਰੇ ਪਹੁੰਚੇ। ਬਰਾਤ 'ਚ ਸ਼ਾਮਲ ਕਰੀਬ 50 ਲੋਕ ਕਾਰਾਂ ਅਤੇ ਦੂਜੀਆਂ ਗੱਡੀਆਂ 'ਤੇ ਆਏ।

ਧੂਮਧਾਮ ਨਾਲ ਵਿਆਹ ਦੀ ਰਸਮ ਪੂਰੀ ਕੀਤੀ ਗਈ, ਪਰ ਲਾੜਾ ਅਤੇ ਉਸਦੇ ਪਰਿਵਾਰ ਨੇ ਦਾਜ ਲੈਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਸ਼ਾਮ ਕਰੀਬ ਪੌਣੇ ਪੰਜ ਵਜੇ ਸੰਜੇ, ਉਨ੍ਹਾਂ ਦੀ ਪਤਨੀ ਸੰਤੋਸ਼ ਅਤੇ ਇਕ ਹੋਰ ਹੈਲੀਕਾਪਟਰ 'ਚ ਬੈਠ ਕੇ ਰਾਮਪੁਰਾ ਲਈ ਰਵਾਨਾ ਹੋ ਗਏ।

ਵਿਆਹ ਦੀ ਰਸਮ ਪੂਰੀ ਹੋਣ ਦੇ ਬਾਅਦ ਸ਼ਾਮ ਕਰੀਬ ਪੌਣੇ ਪੰਜ ਵਜੇ ਵਾਪਸ ਰਾਮਪੁਰਾ ਲਈ ਹੈਲੀਕਾਪਟਰ ਨੇ ਉਡਾਨ ਭਰੀ। ਸੰਤੋਸ਼ ਦੀ ਸਾਦਗੀ ਦੇਕਾਰਨ ਬੇਟੇ ਦਾ ਰਿਸ਼ਤਾ ਕੀਤਾ। ਬੇਸ਼ੱਕ ਨੂੰਹ ਬੀਪੀਐੱਲ ਪ ਰਿਵਾਰ ਤੋਂ ਹੈ ਪਰ ਮੈਂ ਉਸਦਾ ਅਤੇ ਉਸਦੇ ਪਰਿਵਾਰ ਦਾ ਹੌਸਲਾ ਵਧਾਉਣ ਅਤੇ ਸਮਾਜ ਨੂੰ ਸੰਦੇਸ਼ ਦੇਣ ਲਈ ਹੈਲੀਕਾਪਟਰ ਰਾਹੀਂ ਬੇਟੇ ਦੀ ਲਾੜੀ ਨੂੰ ਲਿਜਾਣ ਦਾ ਫੈਸਲਾ ਕੀਤਾ।

ਲਾੜੇ ਦੇ ਪਿਤਾ ਸਤਬੀਰ ਨੇ ਕਿਹਾ ਕਿ ਸੰਤੋਸ਼ ਦਾ ਮਨੋਬਲ ਵਧੇਗਾ ਅਤੇ ਉਹ ਜ਼ਿੰਦਗੀ 'ਚ ਅੱਗੇ ਵਧਣ ਲਈਜ਼ਿਆਦਾ ਮਿਹਨਤ ਕਰੇਗੀ। ਇਹ ਕਰ ਕੇ ਮੈਂ ਪ੍ਰਧਾਨਮੰਤਰੀ ਦੇ ਬੇਟੀ ਬਚਾਓ, ਬੇਟੇ ਪੜ੍ਹਾਓ ਦੇ ਨਾਅਰੇ ਨੂੰ ਸਾਰਥਕ ਵੀ ਕਰਨਾ ਚਾਹੁੰਦਾ ਹੈ।

ਉੱਥੇ ਲਾੜੇ ਦੇ ਪਿਤਾ ਸਤਬੀਰ ਸਿੰਘ ਯਾਦਵ ਨੇ ਕਿਹਾ ਕਿ ਪਹਿਲਾਂ ਮੈਂ ਸੋਚਦਾ ਸੀ ਕਿ ਲੜਕੀਆਂ ਬੋਝ ਹੁੰਦੀਆਂ ਹਨ। ਪਹਿਲਾਂ ਪੜ੍ਹਾਓ ਅਤੇ ਉਸਦੇ ਬਾਅਦ ਵਿਆਹ 'ਚ ਲੱਖਾਂ ਖਰਚ ਕਰਨੇ ਪੈਂਦੇ, ਪਰ ਇਸ, ਤਰ੍ਹਾਂ ਕੁਝ ਨਹੀਂ ਹੋਇਆ। ਬੇਟੀ ਦੇ ਰਿਸ਼ਤੇ ਲਈ ਧੱਕੇ ਨਹੀਂ ਖਾਣੇ ਪਏ ਅਤੇ ਵਿਆਹ ਵਿਚ ਦਾਜ ਵੀ ਨਹੀਂ ਦੇਣਾ ਪਿਆ। ਸਮਾਜ ਦੀ ਸੋਚ ਬਦਲ ਰਹੀ ਹੈ।

ਪ੍ਰਾਚੀ ਜੈਨ (ਪਾਇਲਟ) ਕਹਿੰਦੇ ਹਨ- ਮੈਂ ਕਰੀਬ ਦਸ ਸਾਲ ਤੋਂ ਪਾਇਲਟ ਹਾਂ। ਵੱਡੇ ਘਰਾਨਿਆਂ ਦੇ ਲੋਕਾਂ ਨੂੰ ਕਈ ਵਾਰੀ ਸ਼ੌਕ ਦੇ ਕਾਰਨ ਵਿਆਹਾਂ 'ਚ ਲਾੜੀਆਂ ਨੂੰ ਹੈਲੀਕਾਪਟਰ 'ਚ ਲੈ ਕੇ ਆਉਂਦੇ ਦੇਖਿਆ ਹੈ। ਮੈਂ ਪਹਿਲੀ ਵਾਰੀ ਦੇਖਿਆ ਕਿ ਸਾਧਾਰਨ ਪਰਿਵਾਰ ਦਾ ਬੇਟਾ ਬੀਪੀਐੱਲ ਪਰਿਵਾਰ ਤੋਂ ਆਪਣੀ ਲਾੜੀ ਨੂੰ ਹੈਲੀਕਾਪਟਰ 'ਚ ਲੈ ਕੇ ਆਇਆ ਹੈ।

ਲਾੜੀ ਦੀ ਸਾਦਗੀ ਦਾ ਪ੍ਰਭਾਵ

ਹਿਸਾਰ ਜ਼ਿਲ੍ਹੇ ਦੇ ਤਹਿਤ ਹਾਂਸੀ ਖੇਤਰ ਦੇ ਪਿੰਡ ਰਾਮਪੁਰਾ ਵਾਸੀ ਸਤਬੀਰ ਕਰੀਬ ਸਵਾ ਸਾਲ ਪਹਿਲਾਂ ਗੋਹਾਨਾ ਖੇਤਰ ਦੇ ਪਿੰਡ ਹਸਨਗੜ੍ਹ 'ਚ ਇਕ ਪ੍ਰੋਗਰਾਮ 'ਚ ਆਏ ਸਨ। ਉਸ ਸਮੇਂ ਉਨ੍ਹਾਂ ਦੀ ਨਜ਼ਰ ਪਿੰਡ ਦੇ ਮਜ਼ਦੂਰ ਸਤਬੀਰ ਸਿੰਘ ਯਾਦਵ ਦੀ ਬੇਟੀ ਸੰਤੋਸ਼ 'ਤੇ ਪੈ ਗਈ । ਉਹ ਉਸਦੀ ਸਾਦਗੀ ਤੋਂ ਕਾਫ਼ੀ ਪ੍ਰਭਾਵਿਤ ਹੋ ਗਏ ਸਨ ਅਤੇ ਉਨ੍ਹਾਂ ਨੇ ਉਸੇ ਸਮੇਂ ਆਪਣੇ ਬੇਟੇ ਸੰਜੇ ਦਾ ਵਿਆਹ ਉਸ ਨਾਲ ਕਰਾਉਣ ਦਾ ਸੋਚ ਲਿਆ ਸੀ।

ਇਕ ਹਫਤੇ 'ਚ ਕਰ ਦਿੱਤਾ ਰਿਸ਼ਤਾ ਪੱਕਾ

ਇਸ ਤੋਂ ਕਰੀਬ ਇਕ ਹਫਤੇ ਬਾਅਦ 1 ਜਨਵਰੀ, 2018 ਨੂੰ ਉਹ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਪਿੰਡ ਹਸਨਗੜ੍ਹ ਪਹੁੰਚੇ ਅਤੇ ਸਤਬੀਰ ਸਿੰਘ ਤੋਂ ਆਪਣੇ ਬੇਟੇ ਲਈ ਸੰਤੋਸ਼ ਦਾ ਹੱਥ ਮੰਗਦੇ ਹੋਏ ਰਿਸ਼ਤਾ ਵੀ ਪੱਕਾ ਕਰ ਦਿੱਤਾ। ਉਹ ਵਿਆਹ ਯਾਦਗਾਰ ਬਣਾਉਣ ਦੇ ਨਾਲ ਹੀ ਬਿਨਾਂ ਦਾਜ ਬੇਟੀ ਦਾ ਵਿਆਹ ਕਰ ਕੇ ਮਿਸਾਲ ਕਾਇਮ ਕਰਨਾ ਚਾਹੁੰਦੇ ਸਨ।

ਮੁਸ਼ਕਲ ਸੀ ਕੰਮ, ਭੌਂ-ਪ੍ਰਾਪਤੀ ਨੇ ਕੀਤਾ ਆਸਾਨ

ਸਤਬੀਰ ਆਪਣੇ ਬੇਟੇ ਦੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਹੈਲੀਕਾਪਟਰ 'ਚ ਲਾੜੀ ਦੀ ਡੋਲੀ ਲਿਆਉਣਾ ਚਾਹੁੰਦੇ ਸਨ, ਪਰ ਉਨ੍ਹਾਂ ਕੋਲ ਸਿਰਫ਼ ਤਿੰਨ ਏਕੜ ਜ਼ਮੀਨ ਸੀ ਅਤੇ ਪਰਿਵਾਰਕ ਪਿਛੋਕੜ ਵੀ ਸਾਧਾਰਨ ਸੀ। ਇਸ ਲਈ ਪੈਸਿਆਂ ਦਾ ਇੰਤਜ਼ਾਮ ਕਾਫੀ ਮੁਸ਼ਕਲ ਸੀ, ਪਰ ਇਸੇ ਦੌਰਾਨ ਉਨ੍ਹਾਂ ਦੀ ਹਾਂਸੀ 'ਚ ਨੈਸ਼ਨਲ ਹਾਈਵੇ 'ਤੇ ਸਥਿਤ ਅੱਧਾ ਏਕੜ ਜ਼ਮੀਨ ਸਰਕਾਰ ਨੇ ਐਕਵਾਇਰ ਕਰ ਲਈ। ਇਸਦੇ ਮੁਆਵਜ਼ੇ 'ਚ ਮਿਲੇ ਕੁਝ ਪੈਸੇ ਨੂੰ ਖਰਚ ਕਰ ਕੇ ਉਨ੍ਹਾਂ ਨੇ ਬੇਟੇ ਦੇ ਵਿਆਹ ਨੂੰ ਯਾਦਗਾਰ ਬਣਾਉਣ ਦਾ ਰਸਤਾ ਕੱਢ ਲਿਆ।

ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਹੋਵੇਗੀ ਮੇਰੀ ਵਿਦਾਈ

ਸੰਤੋਸ਼ ਦਾ ਕਹਿਣਾ ਹੈ ਕਿ ਬੀਪੀਐੱਲ ਪਰਿਵਾਰ ਤੋਂ ਹੋਣ ਦੇ ਕਾਰਨ ਉਸਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਸਦੀ ਡੋਲੀ ਹੈਲੀਕਾਪਟਰ 'ਚ ਜਾਏਗੀ। ਵਿਦਾਈ ਤਾਂ ਦੂਰ, ਉਸਨੇ ਤਾਂ ਹੈਲੀਕਾਪਟਰ 'ਚ ਬੈਠਣ ਦਾ ਵੀ ਨਹੀਂ ਸੋਚਿਆ ਸੀ, ਪਰ ਹੁਣ ਇਹ ਹਕੀਕਤ ਵਿਚ ਬਦਲਣ ਜਾ ਰਿਹਾ ਹੈ। ਉਸਨੇ ਕਿਹਾ ਕਿ ਉਹ ਆਪਣੀ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਪਾ ਰਹੀ। ਅਸਲ 'ਚ ਇਹ ਇਕ ਯਾਦਗਾਰ ਵਿਆਹ ਹੈ।

ਤਾਏ ਦੇ ਲੜਕੇ ਨੇ ਪੜ੍ਹਾਇਆ

ਸੰਤੋਸ਼ ਦੇ ਮਾਤਾ-ਪਿਤਾ ਮਜ਼ਦੂਰੀ ਕਰ ਕੇ ਪਰਿਵਾਰ ਦਾ ਖਰਚ ਚਲਾਉਂਦੇ ਹਨ। ਸੰਤੋਸ਼ ਦੇ ਤਾਏ ਮਰਹੂਮ ਰਾਜਮਲ ਦੀ ਪਤਨੀ ਓਮਪਤੀ ਨੇ ਉਸਦੀ ਪੜ੍ਹਾਈ ਦਾ ਖਰਚ ਉਠਾਉਣ ਦਾ ਸੰਕਲ ਕੀਤਾ। ਓਮਪਤੀ ਨੇ ਸੰਤੋਸ਼ ਨੂੰ 12ਵੀਂ ਕਲਾਸ ਦੇ ਬਾਅਦ ਅੱਗੇ ਪੜ੍ਹਾਉਣ ਲਈ ਕਰੀਬ ਤਿੰਨ ਸਾਲ ਪਹਿਲਾਂ ਜੈਪੁਰ 'ਚ ਬਿਜਲੀ ਵਿਭਾਗ 'ਚ ਨਿਯੁਕਤ ਆਪਣੇ ਬੇਟੇ ਪਵਨ ਕੋਲ ਭੇਜ ਦਿੱਤਾ ਸੀ। 21 ਸਾਲ ਦੀ ਸੰਤੋਸ਼ ਨੇ ਇਸੇ ਸਾਲ ਹੀ ਬੀਏ ਪਾਸ ਕੀਤੀ ਹੈ। ਉੱਧਰ ਸੰਜੇ ਇਸ ਸਮੇਂ ਬੀਏ ਫਾਈਨਲ 'ਚ ਪੜ੍ਹ ਰਿਹਾ ਹੈ।

Posted By: Seema Anand