style="text-align: justify;"> ਜੇਐੱਨਐੱਨ, ਫ਼ਿਰੋਜ਼ਾਬਾਦ : ਔਰਤਾਂ ਦੀ ਸੁਰੱਖਿਆ ਲਈ ਉੱਤਰ ਪ੍ਰਦੇਸ਼ 'ਚ ਚੱਲ ਰਹੀ ਵਿਸ਼ੇਸ਼ ਮੁਹਿੰਮ ਦਰਮਿਆਨ ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਕੇ ਮਨਚਲਿਆਂ ਨੇ ਦਲਿਤ ਵਿਦਿਆਰਥਣ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੋ ਦਿਨ ਪਹਿਲਾਂ ਸਕੂਲ ਜਾਣ ਸਮੇਂ ਉਸ ਨਾਲ ਛੇੜਛਾੜ ਹੋਈ ਸੀ, ਜਿਸ ਦਾ ਵਿਰੋਧ ਕਰਨ 'ਤੇ ਹੱਤਿਆ ਦੀ ਧਮਕੀ ਦਿੱਤੀ ਸੀ।

ਪੁਲਿਸ ਨੇ ਤਿੰਨ ਨਾਮਜ਼ਦ ਮੁਲਜ਼ਮਾਂ 'ਚੋਂ ਇਕ ਨੂੰ ਹਿਰਾਸਤ 'ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ 17 ਸਾਲਾ ਈਸ਼ੂ 12ਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਰਾਤ ਨੂੰ ਪਹਿਲੀ ਮੰਜ਼ਿਲ ਦੇ ਕਮਰੇ 'ਚ ਸੁੱਤੀ ਸੀ। ਇਸੇ ਦੌਰਾਨ ਘਰ 'ਚ ਦਾਖ਼ਲ ਹੋ ਕੇ ਕੁਝ ਵਿਅਕਤੀਆਂ ਨੇ ਉਸ ਦੇ ਸਿਰ 'ਚ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਏਡੀਜੀ ਅਜੈ ਆਨੰਦ ਦਾ ਕਹਿਣਾ ਹੈ ਕਿ ਹੱਤਿਆ ਦਾ ਮਾਮਲਾ ਦਰਜ ਕਰ ਕੇ ਇਕ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਘਟਨਾ ਦੇ ਸਾਰੇ ਪਹਿਲੂਆਂ ਦਾ ਬਾਰੀਕੀ ਨਾਲ ਪ੍ਰਰੀਖਣ ਕੀਤਾ ਜਾ ਰਿਹਾ ਹੈ।