ਤੁਮਕੁਰੁ (ਏਜੰਸੀ) : ਕਰਨਾਟਕ ਦੇ ਤੁਮਕੁਰੁ ਸਥਿਤ ਇਕ ਪਿੰਡ 'ਚ ਭਾਜਪਾ ਸੰਸਦ ਮੈਂਬਰ ਏ ਨਾਰਾਇਣਸਵਾਮੀ ਨੂੰ ਮੰਦਰ 'ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਪਿੰਡ 'ਚ ਯਾਦਵ ਭਾਈਚਾਰੇ ਦੀ ਗਿਣਤੀ ਵਧੇਰੇ ਤੇ ਹੈ ਨਾਰਾਇਣਸਵਾਮੀ ਦਲਿਤ ਭਾਈਚਾਰੇ ਨਾਲ ਸਬੰਧਤ ਹਨ।

ਤੁਮਕੁਰੁ ਜ਼ਿਲ੍ਹੇ ਦੇ ਪਰਮਾਨਹਾਲੀ ਪਿੰਡ 'ਚ ਇਹ ਘਟਨਾ ਸੋਮਵਾਰ ਨੂੰ ਵਾਪਰੀ। ਚਿਤਰਦੁਰਗ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨਾਰਾਇਣਸਵਾਮੀ ਮੁਸ਼ਕਲਾਂ ਜਾਣਨ ਲਈ ਪਿੰਡ ਗਏ ਸਨ ਤਾਂ ਜੋ ਵਿਕਾਸ ਕਾਰਜਾਂ ਦਾ ਖਾਕਾ ਤਿਆਰ ਕੀਤਾ ਜਾ ਸਕੇ। ਉਹ ਪਿੰਡ 'ਚ ਸੜਕ ਨਿਰਮਾਣ ਤੇ ਪੀਣ ਵਾਲੇ ਪਾਣੀ ਦੀ ਇਕਾਈ ਦੀ ਸਥਾਪਨਾ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ।

ਇਕ ਸਥਾਨਕ ਨਾਗਰਿਕ ਨਾਗਰਾਜ ਨੇ ਕਿਹਾ ਕਿ ਸਾਡੀ ਪੁਰਾਣੀ ਪਰੰਪਰਾ ਰਹੀ ਹੈ। ਇੱਥੋਂ ਲੰਬਾ ਇਤਿਹਾਸ ਰਿਹਾ ਹੈ, ਇਸ ਲਈ ਪਿੰਡ ਦੇ ਲੋਕਾਂ ਨੇ ਕਿਹਾ ਕਿ ਸੰਸਦ ਮੈਂਬਰ ਨੂੰ ਮੰਦਰ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।