ਧਰਮਸ਼ਾਲਾ : ਤਿੱਬਤੀਆਂ ਦੇ ਧਰਮਗੁਰੂ ਦਲਾਈਲਾਮਾ ਬਿਮਾਰ ਹੋ ਗਏ ਹਨ ਤੇ ਉਨ੍ਹਾਂ ਨੂੰ ਦਿੱਲੀ ਦੇ ਮੈਕਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦਲਈਲਾਮਾ ਸੋਮਵਾਰ ਨੂੰ ਹੀ ਦਿੱਲੀ ਤੋਂ ਇਕ ਹਫ਼ਤੇ ਦੇ ਦੌਰੇ ਪਿੱਛੋਂ ਧਰਮਸ਼ਾਲਾ ਮੁੜੇ ਸਨ।

ਸੋਮਵਾਰ ਰਾਤ ਉਨ੍ਹਾਂ ਨੂੰ ਸਹੀ ਢੰਗ ਨਾਲ ਨੀਂਦ ਨਹੀਂ ਆਈ ਤੇ ਉਨ੍ਹਾਂ ਨੂੰ ਹਲਕਾ ਬੁਖ਼ਾਰ ਸੀ। ਡਾਕਟਰੀ ਜਾਂਚ ਪਿੱਛੋਂ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹ ਦਿੱਲੀ ਲਿਆਂਦਾ ਗਿਆ। ਇਸ ਵੇਲੇ ਉਹ ਮੈਕਸ ਹਸਪਤਾਲ ਦਾਖ਼ਲ ਹਨ। ਹਾਲਾਂਕਿ ਡਾਕਟਰ ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਤੇ ਹਸਪਤਾਲ ਟਾਂਡਾ 'ਚ ਵੀ ਐਮਰਜੈਂਸੀ 'ਚ ਉਨ੍ਹਾਂ ਦੇ ਇਲਾਜ ਲਈ ਵਿਸ਼ੇਸ਼ ਕਮਰਾ ਬਣਾਇਅਆ ਗਿਆ ਹੈ ਪਰ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ ਹੈ।