DA Hike: ਦੇਸ਼ ਦੇ 50 ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ ਅੱਜ ਮਹਿੰਗਾਈ ਭੱਤੇ (DA) 'ਚ ਵਾਧਾ ਕੀਤਾ ਹੈ। ਇਸ ਨੂੰ 34 ਫੀਸਦ ਤੋਂ ਵਧਾ ਕੇ 38 ਫੀਸਦੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਸਮੇਤ 63 ਲੱਖ ਪੈਨਸ਼ਨਰਾਂ ਨੂੰ ਮੌਜੂਦਾ ਵਾਧੇ ਦਾ ਲਾਭ ਮਿਲਣ ਦੀ ਸੰਭਾਵਨਾ ਹੈ। ਹੁਣ 4 ਫੀਸਦੀ ਦੇ ਵਾਧੇ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ ਕੁੱਲ ਡੀਏ 38 ਫੀਸਦੀ ਹੋ ਜਾਵੇਗਾ। ਮਹਿੰਗਾਈ ਦਰਮਿਆਨ ਡੀਏ ਵਿੱਚ ਵਾਧੇ ਨਾਲ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੇਗੀ। DA ਤਨਖ਼ਾਹ ਦਾ ਇੱਕ ਹਿੱਸਾ ਹੈ ਜਿਸਦੀ ਗਣਨਾ ਮੁੱਢਲੀ ਤਨਖ਼ਾਹ ਦੇ ਇਕ ਖਾਸ ਫ਼ੀਸਦ ਵਜੋਂ ਕੀਤੀ ਜਾਂਦੀ ਹੈ ਜਿਸਨੂੰ ਫਿਰ ਮੂਲ ਤਨਖਾਹ ਵਿਚ ਜੋੜਿਆ ਜਾਂਦਾ ਹੈ। ਡੀਏ ਵਿੱਚ ਵਾਧੇ ਨਾਲ ਕੇਂਦਰ ਸਰਕਾਰ ਦੇ ਕਰੀਬ 52 ਲੱਖ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਵੇਗਾ। DA ਨੂੰ ਆਮ ਤੌਰ 'ਤੇ ਸਰਕਾਰ ਵੱਲੋਂ ਸਾਲ ਵਿੱਚ ਦੋ ਵਾਰ ਸੋਧਿਆ ਜਾਂਦਾ ਹੈ - ਜਨਵਰੀ ਤੇ ਜੁਲਾਈ।

ਕਿੰਨੀ ਵਧ ਜਾਵੇਗੀ ਤਨਖਾਹ

ਡੀਏ 'ਚ ਵਾਧੇ ਤੋਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਹੋਵੇਗਾ। 8,000 ਰੁਪਏ ਦੀ ਬੇਸਿਕ ਤਨਖਾਹ 'ਤੇ ਡੀਏ 'ਚ 720 ਰੁਪਏ ਦਾ ਵਾਧਾ ਹੋਵੇਗਾ। 25,000 ਦੀ ਮੁੱਢਲੀ ਤਨਖਾਹ ਮਿਲਣ 'ਤੇ ਇਹ ਵਾਧਾ 1,000 ਰੁਪਏ ਪ੍ਰਤੀ ਮਹੀਨਾ ਹੋਵੇਗਾ। 50,000 ਮੂਲ ਤਨਖਾਹ 2,000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਜਿਨ੍ਹਾਂ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ 56,900 ਰੁਪਏ ਹੈ, ਉਨ੍ਹਾਂ ਨੂੰ 38 ਫੀਸਦੀ ਮਹਿੰਗਾਈ ਭੱਤੇ ਦੀ ਦਰ ਨਾਲ 21,622 ਰੁਪਏ ਮਿਲ ਸਕਦੇ ਹਨ।

Posted By: Seema Anand