ਵਾਸ਼ਿੰਗਟਨ, ਜੇਐੱਨਐੱਨ : ਪੂਰੀ ਦੁਨੀਆ ’ਚ ਕੋਰੋਨਾ ਸੰਕ੍ਰਮਣ ਦੀ ਰਫ਼ਤਾਰ ਕਾਫ਼ੀ ਤੇਜ਼ ਹੋ ਰਹੀ ਹੈ। ਖ਼ਾਸ ਤੌਰ ’ਤੇ ਏਸ਼ੀਆ ’ਚ ਇਸ ਦੀ ਰਫ਼ਤਾਰ ਕਈ ਖੇਤਰਾਂ ਦੀ ਤੁਲਨਾ ’ਚ ਜ਼ਿਆਦਾ ਹੈ। ਇਸ ਨਾਲ ਸੰਕ੍ਰਮਿਤ ਕਈ ਮਰੀਜ਼ਾਂ ’ਚ ਸਾਈਟੋਕਾਈਨ ਸਟਾਰਮ ਨਾਂ ਦੀ ਇਕ ਅਵਸਥਾ ਵਿਕਸਿਤ ਹੋਣ ਦੀ ਗੱਲ ਸਾਹਮਣੇ ਆਈ ਹੈ। ਮਾਹਿਰਾਂ ਅਨੁਸਾਰ ਮਰੀਜ਼ ਦੀ ਜਾਨ ਤਕ ਲੈ ਸਕਦੀ ਹੈ। ਅਸੀਂ ਸਾਰਿਆਂ ਨੇ ਇਸ ਦੌਰ ’ਚ ਕਈ ਵਾਰ ਇਹ ਸੁਣਿਆ ਹੈ ਕਿ ਕੋਰੋਨਾ ਸੰਕ੍ਰਮਿਤ ਮਰੀਜ਼ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸਦੀ ਵਜ੍ਹਾ ਨਾਲ ਉਸ ਦੀ ਮੌਤ ਹੋ ਗਈ। ਮਰੀਜ਼ ਦੇ ਮਲਟੀਪਲ ਆਰਗਨ ਅਸਫ਼ਲਤਾ ਦੇ ਪਿਛੇ ਇਹੀ ਸਾਈਟੋਕਾਈਨ ਸਟਾਰਮ ਨਾਂ ਦੀ ਅਵਸਥਾ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸਾਈਟੋਕਾਈਨ ਇਨਸਾਨ ਦੇ ਸਰੀਰ ਦੀਆਂ ਕੋਸ਼ੀਕਾਵਾਂ ਦੇ ਅੰਦਰ ਇਕ ਤਰ੍ਹਾਂ ਦੇ ਪ੍ਰੋਟੀਨ ਦੇ ਰੂਪ ’ਚ ਮੌਜੂਦ ਹੁੰਦਾ ਹੈ। ਇਹ ਸਾਈਟੋਕਾਈਨ ਸਾਡੇ ਸਰੀਰ ਦੇ ਇਮਿਊਨ ਰਿਸਪਾਂਸ ਸਿਸਟਮ ਦਾ ਹੀ ਇਕ ਹਿੱਸਾ ਹੁੰਦਾ ਹੈ। ਇਹ ਸਾਡੇ ਸਰੀਰ ਨੂੰ ਵੱਖ-ਵੱਖ ਤਰ੍ਹਾਂ ਦੇ ਸੰਕ੍ਰਮਣ ਤੋਂ ਬਚਾਅ ਤੇ ਇਸ ਨਾਲ ਲੜਨ ’ਚ ਮਦਦ ਕਰਦੇ ਹਨ, ਪਰ ਜਦ ਵਾਇਰਸ ਸਾਡੇ ਸਰੀਰ ’ਤੇ ਅਟੈਕ ਕਰਦਾ ਹੈ ਤਾਂ ਸਰੀਰ ’ਚ ਲੋੜ ਤੋਂ ਜ਼ਿਆਦਾ ਮਾਤਰਾ ’ਚ ਸਾਈਟੋਕਾਈਨ ਬਣਨ ਲੱਗਦੇ ਹਨ।

ਮਾਹਿਰਾਂ ਦਾ ਇਹ ਕਹਿਣਾ ਹੈ ਕਿ ਕੋਰੋਨਾ ਵਾਇਰਸ ਸਰੀਰ ਦੇ ਇਮਿਊਨ ਸਿਸਟਮ ਨੂੰ ਹੀ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਬਣਾ ਦਿੰਦਾ ਹੈ। ਸਾਈਟੋਕਾਈਨ ਸਟਾਰਮ ਜਾਂ ਬੇਕਾਬੂ ਸਾਈਟੋਕਾਈਨ ਦੀ ਵਜ੍ਹਾ ਨਾਲ ਫੇਫੜਿਆਂ ’ਤੇ ਅਸਰ ਪੈ ਸਕਦਾ ਹੈ। ਇਸ ਨਾਲ ਸਰੀਰ ’ਤ ਆਕਸੀਜਨ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਤੇ ਦਿਲ ਦੀਆਂ ਨਾੜੀਆਂ ਫੁਲ ਸਕਦੀਆਂ ਹਨ।

Posted By: Sarabjeet Kaur