ਨਵੀਂ ਦਿੱਲੀ: ਅਰਬ ਸਾਗਰ 'ਚ ਬਣਿਆ ਚੱਕਰਵਾਤੀ ਤੂਫ਼ਾਨ 'ਵਾਯੂ' ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਵੈਸੇ ਤਾਂ ਇਸ ਦੇ 13 ਜੂਨ ਦੀ ਸਵੇਰ 110-120 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੁਜਰਾਤ ਤੱਟ ਨਾਲ ਟਕਰਾਉਣ ਦਾ ਅੰਦਾਜ਼ਾ ਹੈ ਪਰ ਮੌਸਮ ਵਿਭਾਗ ਨੇ ਸ਼ੱਕ ਜ਼ਾਹਰ ਕੀਤੀ ਹੈ ਕਿ ਬੁੱਧਵਾਰ ਨੂੰ ਵੀ ਗੁਜਰਾਤ ਦੇ ਤੱਟੀ ਇਲਾਕਿਆਂ 'ਚ ਹਨੇਰੀ-ਤੂਫ਼ਾਨ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ। ਵੀਰਵਾਰ ਨੂੰ ਇਹ ਹੋਰ ਤੇਜ਼ ਹੋ ਸਕਦਾ ਹੈ ਇਸ ਦੀ ਰਫ਼ਤਾਰ 135 ਕਿਮੀ ਪ੍ਰਤੀ ਘੰਟਾ ਤਕ ਚਲੀ ਜਾਵੇ। ਸੂਬਾ ਸਰਕਾਰ ਨੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਤੱਟੀ ਖੇਤਰਾਂ 'ਚ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਹੈ। ਸਕੂਲ ਅਤੇ ਕਾਲਜ ਵੀ ਦੋ ਦਿਨ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਮਛਿਆਰਾਂ ਨੂੰ ਸਮੁੰਦਰ 'ਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਮੁੰਬਈ 'ਚ ਤੇਜ਼ ਤਹਾਵਾਂ ਚੱਲ ਰਹੀਆਂ ਹਨ।


Live Updates:

- ਗੁਜਰਾਤ 'ਚ ਚੱਕਰਵਾਤ ਵਾਯੂ ਤੇ ਗੁਜਰਾਤ ਰੈਵੇਨਿਊ ਵਿਭਾਗ ਦੇ ਮੁੱਖ ਸਕੱਤਰ ਪਕੰਜ ਕੁਮਾਰ ਨੇ ਕਿਹਾ ਐੱਨਡੀਆਰਐੱਫ ਦੀਆਂ 36 ਟੀਮਾਂ ਤਾਇਨਾਤ ਹਨ। ਜਦਕਿ 11 ਟੀਮਾਂ ਵੀ ਤਿਆਰ ਹਨ। ਐੱਸਡੀਆਰਐੱਫ ਦੀਆਂ 9 ਟੀਮਾਂ, ਐੱਸਆਰਪੀ ਦੀਆਂ 14 ਕੰਪਨੀਆਂ ਤੇ 300 ਮਰੀਨ ਕੋਮਾਂਡੋ ਵੀ ਤਾਇਨਾਤ ਹਨ।

- ਗੁਜਰਾਤ ਵੇਰਾਵਲ ਤੋਂ 280 ਕਿਮੀ ਤੇ ਪੋਰਬੰਦਰ 'ਚ 360 ਕਿਮੀ ਦੂਰ ਹੈ ਵਾਯੂ ਚੱਕਰਵਾਤ। ਦਵਾਰਕਾ ਤੇ ਵੇਰਾਵਲ ਤੋਂ ਵਿਚਕਾਰ 155-165 ਕਿਮੀ ਦੀ ਰਫ਼ਤਾਰ ਤੋਂ ਗੁਜਰੇਗਾ ਚੱਕਰਵਾਤ।

ਗੁਜਰਾਤ : ਕੱਲ੍ਹ ਆਉਣ ਵਾਲੇ ਚਕਰਵਾਤ ਵਾਯੂ ਤੋਂ ਪਹਿਲਾਂ ਪੋਰਬੰਦਰ ਦੇ ਚੋਪਾਟੀ ਸਮੁਦਰ ਤਟ ਤੇ ਤੇਜ਼ ਹਵਾਵਾਂ ਤੇ ਲਹਿਰਾਂ ਦਾ ਦ੍ਰਿਸ਼।

-ਚੱਕਰਵਾਤੀ ਤੂਫ਼ਾਨ ਤੋਂ ਪਹਿਲਾਂ ਗੁਜਰਾਜੀ ਦੇ ਗਿਰ ਸੋਮਨਾਥ ਜ਼ਿਲ੍ਹੇ ਚ ਚੱਲ ਰਹੀਆਂ ਤੇਜ਼ ਹਵਾਵਾਂ ਦਾ ਦ੍ਰਿਸ਼। ਦੇਖੋ ਵੀਡੀਓ

-ਚੱਕਰਵਾਤ ਵਾਯੂ ਗੁਜਰਾਤ ਦੇ ਤੱਟ 'ਤੇ ਪਹੁੰਚਣ ਵਾਲਾ ਹੈ। ਮੈਂ ਸਾਰੇ ਗੁਜਰਾਤ ਕਾਂਗਰਸ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਉਨ੍ਹਾਂ ਸਾਰੇ ਖੇਤਰਾਂ 'ਚ ਮਦਦ ਕਰਨ ਲਈ ਤਿਆਰ ਰਹਿਣ ਤੋਂ ਚੱਕਰਵਾਤ ਦੇ ਰਸਤੇ 'ਚ ਆਉਂਦੇ ਹਨ। ਮੈਂ ਚੱਕਰਵਾਤ ਪ੍ਰਭਾਵਿਤ ਖੇਤਰਾਂ 'ਚ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਕਲਿਆਣ ਲਈ ਦੁਆ ਕਰਦਾ ਹਾਂ-- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ

-ਮੌਸਮ ਵਿਭਾਗ ਨੇ ਕਿਹਾ ਕਿ ਇਸ ਨਾਲ ਮਕਾਨਾਂ ਦੇ ਨੁਕਸਾਨੇ ਜਾਣ, ਛੱਤਾਂ ਅਤੇ ਧਾਤੂ ਦੀਆਂ ਚਾਦਰਾਂ ਦੇ ਉੱਡਣ, ਬਿਜਲੀ ਅਤੇ ਸੰਚਾਰ ਲਾਇਨਾਂ ਦੇ ਬੰਦ ਹੋਣ ਅਤੇ ਸੜਕਾਂ ਅਤੇ ਫ਼ਸਲਾਂ ਦਾ ਵੱਡਾ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।

-ਗੁਜਰਾਤ ਦੇ ਉੱਪ ਮੁੱਖ ਮੰਤਰੀ ਨਿਤੀਨ ਪਟੇਲ ਨੇ ਦੱਸਿਆ ਕਿ ਚੱਕਰਵਾਤ ਵਾਯੂ ਤੋਂ ਸੌਰਾਸ਼ਟਰ ਖੇਤਰ ਦੇ 10 ਜ਼ਿਲ੍ਹਿਆਂ ਦੇ 408 ਪਿੰਡਾਂ 'ਚ ਰਹਿਣ ਵਾਲੇ ਕਰੀਬ 60 ਲੱਖ ਦੀ ਆਬਾਦੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

-ਗੁਜਰਾਤ ਦੀ ਕੰਡਲਾ ਬੰਦਰਗਾਹ ਬੰਦ ਕਰ ਦਿੱਤੀ ਗਈ ਹੈ। ਇੱਥੇ ਰਹਿਣ ਵਾਲੇ ਲੋਕਾਂ ਅਤੇ ਮਛਿਆਰਾਂ ਨੂੰ ਐੱਨਡੀਆਰਐੱਫ ਦੀ ਟੀਮ ਨੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਹੈ।

-ਚੱਕਰਵਾਤੀ ਤੂਫ਼ਾਨ ਵਾਯੂ ਦਾ ਖ਼ਤਰਾ ਗੁਜਰਾਤ ਦੇ ਨਾਲ ਮਹਾਰਾਸ਼ਟਰ 'ਤੇ ਵੀ ਮੰਡਰਾ ਰਿਹਾ ਹੈ। ਮੌਸਮ ਵਿਭਾਗ ਮੁਤਾਬਿਕ ਇਹ ਤੂਫ਼ਾਨ ਮੁੰਬਈ ਤੋਂ ਮਹਿਜ਼ 280 ਕਿਮੀ ਦੂਰ ਹੈ। ਸੂਬੇ ਦੇ ਤੱਟੀ ਖੇਤਰਾਂ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਕਈ ਥਾਵਾਂ 'ਤੇ ਦਰੱਖ਼ਤ ਡਿੱਗ ਗਏ ਹਨ। ਹਾਲਾਂਕਿ ਚੱਕਰਵਾਤੀ ਤੂਫ਼ਾਨ 'ਵਾਯੂ' 'ਤੇ ਸਥਾਨਕ ਮੌਸਮ ਪੂਰਨ ਅਨੁਮਾਨ ਕੇਂਦਰ, ਮੁੰਬਈ ਦੇ ਇੰਚਾਰਜ ਡਾਇਰੈਕਟਰ ਨੇ ਕਿਹਾ ਕਿ ਇਸ ਦਾ ਮੁੰਬਈ 'ਤੇ ਜ਼ਿਆਦਾ ਪ੍ਰਭਾਵ ਨਹੀਂ ਹੈ। ਸ਼ਹਿਰ 'ਚ ਸ਼ਾਇਦ ਹਲਕੀ ਬਾਰਿਸ਼ ਹੋਵੇ ਅਤੇ ਹਵਾ ਦੀ ਗਤੀ ਥੋੜ੍ਹੀ ਵਧ ਸਕਦੀ ਹੈ।

-ਮੌਸਮ ਵਿਭਾਗ ਵੱਲੋਂ ਜਾਰੀ ਬੁਲੇਨਿਟ 'ਚ ਕਿਹਾ ਗਿਆ ਹੈ ਕਿ ਚੱਕਰਵਾਤੀ ਤੂਫ਼ਾਨ ਹਾਲੇ ਗੁਜਰਾਤ ਦੇ ਪੋਰਬੰਦਰ ਅਤੇ ਮਹੂਵਾ ਦੇ ਵਿਚਾਲੇ ਵੇਰਾਵਲ ਤੋਂ 650 ਕਿਮੀ ਦੂਰ ਦੱਖਣ 'ਚ ਬਣਿਆ ਹੈ। ਇਸ ਦੇ ਵੇਰਾਵਲ ਅਤੇ ਦੀਪ ਦੇ ਖੇਤਰ ਦੇ ਆਸਪਾਸ ਤੱਟ ਨਾਲ ਟਕਰਾਉਣ ਦਾ ਸ਼ੱਕ ਹੈ। ਵਿਭਾਗ ਨੇ ਅਗਲੇ 12 ਘੰਟਿਆਂ 'ਚ ਇਸ ਦੇ ਹੋਰ ਮਜ਼ਬੂਤ ਹੋ ਦਾ ਸ਼ੱਕ ਜ਼ਾਹਰ ਕੀਤਾ ਹੈ। ਸਮੁੰਦਰ ਦੀਆਂ ਲਹਿਰਾਂ ਵੀ ਇਸ ਤੋਂ ਡੇਢ ਮੀਟਰ ਉੱਚੀਆਂ ਉੱਚ ਸਕਦੀਆਂ ਹਨ।

Posted By: Akash Deep