ਕੋਝੀਕੋਡ (ਕੇਰਲ), ਏਐਨਆਈ : Cyclone Tauktae ਦਾ ਅਸਰ ਕੇਰਲ 'ਚ ਦਿਖਣ ਲੱਗਾ ਹੈ। ਕੇਰਲ 'ਚ ਅੱਜ ਕਾਫੀ ਤੇਜ਼ ਬਾਰਿਸ਼ ਹੋਈ। ਇੱਥੇ ਸ਼ਨੀਵਾਰ ਨੂੰ ਮੂਸਲੇਧਾਰ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ ਨਾਲ ਸੈਕੜੇ ਮਕਾਨ ਢਹਿ ਗਏ। ਇਸ ਦੌਰਾਨ ਕਈ ਦਰੱਖ਼ਤ ਉਖੜ ਗਏ। ਕੇਰਲ 'ਚ ਇਸ ਤੇਜ਼ ਮੀਂਹ ਕਾਰਨ ਬਿਜਲੀ ਦੀ ਸਪਲਾਈ ਵੀ ਬੰਦ ਹੋ ਗਈ ਹੈ। ਸਮੁੰਦਰ 'ਚ ਉੱਚੀਆਂ ਲਹਿਰਾਂ ਉਠਣ ਨਾਲ ਤੱਟੀ ਇਲਾਕਿਆਂ 'ਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮੌਸਮ ਵਿਭਾਗ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਕੇਰਲ ਦੇ ਪੰਜ ਜ਼ਿਲ੍ਹਿਆਂ 'ਚ ਮੁਲਾਪੁਰਮ, ਕੋਝੀਕੋਡ, ਵਾਇਨਾਡ, ਕੰਨੂਰ ਤੇ ਕਾਸਰਗੋਡ 'ਚ ਭਾਰੀ ਮੀਂਹ ਦੇ ਖ਼ਦਸ਼ੇ ਕਾਰਨ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਮੌਸਮ ਦੀ ਜਾਣਕਾਰੀ ਦੇਣ ਵਾਲੀ ਏਜੰਸੀ ਸਕਾਏਮੇਟ ਵੇਦਰ ਨੇ ਅੰਦਾਜ਼ਾ ਲਾਇਆ ਹੈ ਕਿ ਅਗਲੇ 48 ਘੰਟਿਆਂ 'ਚ ਕੇਰਲ, ਕਰਨਾਟਕ ਤੇ ਕੋਂਕਣ 'ਚ ਮੌਸਮ ਦੀ ਸਥਿਤੀ ਗੰਭੀਰ ਹੋ ਸਕਦੀ ਹੈ। ਅਰਬ ਸਾਗਰ ਤੋਂ ਉਠਦਾ Cyclone Tauktae ਭਿਆਨਕ ਰੂਪ ਲੈਂਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਤੇ ਸੁਰੱਖਿਆ ਦਲ ਸਾਵਧਾਨ ਹੈ। NDRF ਨੇ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ 53 ਟੀਮਾਂ ਦੀ ਤਾਇਨਾਤੀ ਕੀਤੀ ਹੈ। ਮੌਸਮ ਵਿਭਾਗ ਨੇ ਵੀ ਅਗਲੇ 24 ਘੰਟਿਆਂ 'ਚ ਚੱਕਰਵਾਤੀ ਤੂਫ਼ਾਨ ਦੇ ਹੋਰ ਭਿਆਨਕ ਹੋਣ ਦਾ ਅੰਦਾਜ਼ਾ ਲਾਇਆ ਹੈ।

Posted By: Ravneet Kaur