ਨਈ ਦੁਨੀਆ, ਨਵੀਂ ਦਿੱਲੀ : Cyclone Tauktae Updates: ਅਰਬ ਸਾਗਰ ਦੇ ਉਪਰ ਬਣ ਰਹੇ ਹਵਾ ਦੇ ਘੱਟ ਦਬਾਅ ਦੇ ਚੱਲਦਿਆਂ ਗੁਜਰਾਤ, ਮਹਾਰਾਸ਼ਟਰ, ਕੇਰਲ ਸਮੇਤ ਦੇਸ਼ ਦੇ 6 ਸੂਬਿਆਂ 'ਤੇ ਚੱਕਰਵਰਤੀ ਤੂਫ਼ਾਨ ਟਾਕਟੇ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਹ ਤੂਫ਼ਾਨ 16 ਮਈ ਨੂੰ ਭਾਰਤੀ ਤੱਟਾਂ ਨਾਲ ਟਕਰਾਉਣ ਦਾ ਖ਼ਦਸ਼ਾ ਹੈ। ਇਸ ਨਾਲ ਭਾਰੀ ਨੁਕਸਾਨ ਦਾ ਅਨੁਮਾਨ ਹੈ। ਕੇਰਲ 'ਚ ਕਈ ਤੱਟਵਰਤੀ ਇਲਾਕਿਆਂ 'ਚ ਸ਼ੁੱਕਰਵਾਰ ਤੋਂ ਹੀ ਮੀਂਹ ਸ਼ੁਰੂ ਹੋ ਗਿਆ ਹੈ। ਸਮੁੰਦਰ ਦੇ ਉੱਚੀ ਲਹਿਰਾਂ ਦੇ ਉੱਠਣ ਦਾ ਕਾਰਨ ਤਟੀਅ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਤੂਫ਼ਾਨ ਦੇ ਮੱਦੇਨਜ਼ਰ ਸਾਰੇ ਸੂਬਿਆਂ 'ਚ ਰਾਹਤ ਤੇ ਬਚਾਅ ਦੇ ਉਪਾਅ ਹੁਣੇ ਤੋਂ ਸ਼ੁਰੂ ਹੋ ਗਏ ਹਨ। 6 ਸੂਬਿਆਂ 'ਚ NDRF ਦੇ 53 ਦਲ ਤਾਇਨਾਤ ਕਰ ਦਿੱਤੇ ਗਏ ਹਨ।

ਮੌਸਮ ਵਿਭਾਗ ਮੁਤਾਬਿਕ ਅਰਬ ਸਾਗਰ ਉੱਪਰ ਬਣਿਆ ਘੱਟ ਦਬਾਅ ਦਾ ਖੇਤਰ ਸ਼ਨਿਚਰਵਾਰ ਸਵੇਰ ਤਕ ਵਧਣ ਦਾ ਖ਼ਦਸ਼ਾ ਹੈ। ਇਸ ਤੋਂ ਬਾਅਦ 24 ਘੰਟਿਆਂ ਅੰਦਰ ਇਹ ਚੱਕਰਵਰਤੀ ਤੂਫ਼ਾਨ 'ਚ ਤਬਦੀਲ ਹੋ ਸਕਦਾ ਹੈ। 16 ਤੋਂ 19 ਮਈ ਵਿਚਕਾਰ ਇਹ ਭਿਆਨਕ ਤੂਫ਼ਾਨ ਦਾ ਰੂਪ ਲੈ ਕੇ ਕਾਫੀ ਖੇਤਰਾਂ ਨੂੰ ਬਰਬਾਦ ਕਰ ਸਕਦਾ ਹੈ। ਇਹ ਤੂਫ਼ਾਨ 16 ਮਈ ਨੂੰ ਭਾਰਤੀ ਤੱਟਾਂ ਨਾਲ ਟਕਰਾਉਣ ਦਾ ਖ਼ਦਸ਼ਾ ਹੈ।

ਕਿਤੇ ਹਲਕੀ ਬਾਰਿਸ਼ ਤਾਂ ਕਿਥੇ ਗਰਜ ਨਾਲ ਪਈਆਂ ਬੁਛਾਰਾਂ

ਪਿਛਲੇ 24 ਘੰਟਿਆਂ 'ਚ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਹਲਕੇ ਮੀਂਹ ਨਾਲ ਇਕ ਦੋ ਸਥਾਨਾਂ 'ਤੇ ਮੀਂਹ ਪਿਆ ਤੇ ਗਰਜ ਨਾਲ ਬੁਛਾਰਾਂ ਪਈਆਂ। ਸ਼ਨਿਚਰਵਾਰ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਹਲਕੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਰਾਜਸਥਾਨ 'ਚ ਇਸ ਤੋਂ ਵੱਖਰੀ ਸਥਿਤੀ ਹੈ। ਕਈ ਦਿਨਾਂ ਦੀ ਰਾਹਤ ਤੋਂ ਬਾਅਦ ਦਿੱਲੀ ਵਾਸੀਆਂ ਨੂੰ ਅਗਲੇ ਤਿੰਨ ਦਿਨ ਤਕ ਭਾਰੀ ਗਰਮੀ ਝੇਲਣੀ ਪੈ ਸਕਦੀ ਹੈ। ਕਾਰਨ ਕਿ ਪੱਛਮੀ ਪਰੇਸ਼ਾਨੀ ਦਾ ਅਸਰ ਖ਼ਤਮ ਹੋ ਗਿਆ ਹੈ ਤੇ ਅਸਮਾਨ ਸਾਫ਼ ਹੋ ਗਿਆ ਹੈ। ਹਾਲਾਂਕਿ 18 ਮਈ ਤੋਂ ਮੌਸਮ ਫਿਰ ਕਰਵਟ ਲਵੇਗਾ ਤੇ ਬੱਦਲ ਛਾਉਣ ਨਾਲ ਮੀਂਹ ਪਵੇਗਾ।

Posted By: Amita Verma