ਏਜੰਸੀ, ਨਵੀਂ ਦਿੱਲੀ : ਬੰਗਾਲ ਦੀ ਖਾੜੀ ਤੋਂ ਉੱਠ ਰਿਹਾ ਚੱਕਰਵਾਤੀ ਤੂਫ਼ਾਨ ਉਡੀਸ਼ਾ ਅਤੇ ਆਂਧਰ ਪ੍ਰਦੇਸ਼ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਸਦਾ ਸਭ ਤੋਂ ਵੱਧ ਪ੍ਰਭਾਵ ਉਡੀਸ਼ਾ ਦੇ ਗੋਪਾਲਪੁਰ ਦੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ’ਚ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਬੰਗਾਲ ’ਚ ਵੀ ਭਾਰੀ ਬਾਰਿਸ਼ ਦੇ ਆਸਾਰ ਹਨ। ਇਨ੍ਹਾਂ ਸੂਬਿਆਂ ’ਚ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ ’ਚ ਅਗਲੇ ਤਿੰਨ ਦਿਨਾਂ ’ਚ ਭਾਰੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਇਸਨੂੰ ਲੈ ਕੇ ਮੌਸਮ ਵਿਭਾਗ ਨੇ ਹਾਈ ਅਲਰਟ ਜਾਰੀ ਕੀਤਾ ਹੈ। ਅਗਲੇ ਤਿੰਨ ਦਿਨਾਂ ਦੌਰਾਨ ਸਮੁੰਦਰ ’ਚ ਉੱਚੀਆਂ ਲਹਿਰਾਂ ਉੱਠਣਗੀਆਂ ਅਤੇ ਉਡੀਸ਼ਾ, ਪੱਛਮੀ ਬੰਗਾਲ ਅਤੇ ਆਂਧਰ ਪ੍ਰਦੇਸ਼ ’ਚ ਮਛੇਰਿਆਂ ਨੂੰ 25 ਤੋਂ 27 ਸਤੰਬਰ ਤਕ ਬੰਗਾਲ ਦੀ ਖਾੜੀ ਦੇ ਪੂਰਬੀ-ਮੱਧ ਅਤੇ ਉੱਤਰੀ-ਪੂਰਬੀ ਖੇਤਰ ’ਚ ਸਮੁੰਦਰ ’ਚ ਨਾ ਜਾਣ ਲਈ ਕਿਹਾ ਗਿਆ ਹੈ।

ਇਸ ਤੂਫ਼ਾਨ ਦਾ ਨਾਮ ‘ਗੁਲਾਬ’ ਹੈ, ਜੋ ਪਾਕਿਸਤਾਨ ਨੇ ਰੱਖਿਆ ਹੈ। ਬੰਗਾਲ ਦੀ ਖਾੜੀ ਦੇ ਪੂਰਬੀ-ਮੱਧ ਤੋਂ ਇਹ ਤੂਫਾਨ ਉੱਤਰ-ਪੱਛਮ ਵੱਲ ਵੱਧ ਰਿਹਾ ਹੈ। ਇਹ ਆਂਧਰ ਪ੍ਰਦੇਸ਼ ਅਤੇ ਉਡੀਸ਼ਾ ਦੇ ਤੱਟੀ ਇਲਾਕਿਆਂ ਨਾਲ ਜਾ ਕੇ ਟਕਰਾਏਗਾ। ਮੌਸਮ ਵਿਭਾਗ ਅਨੁਸਾਰ ਇਸਦਾ ਲੈਂਡਫਾਲ ਆਂਧਰ ਪ੍ਰਦੇਸ਼ ਦੇ ਕਲਿੰਗਪਟਨਮ ’ਚ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਐਤਵਾਰ ਦੀ ਸ਼ਾਮ ਨੂੰ ਚੱਕਰਵਾਤ ਗੁਲਾਬ ਦੇ ਲੈਂਡਫਾਲ ਹੋਣ ਦੀ ਸੰਭਾਵਨਾ ਹੈ।

ਪੀਐੱਮ ਮੋਦੀ ਨੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਲਿਆ ਸਥਿਤੀ ਦਾ ਜਾਇਜ਼ਾ

ਚੱਕਰਵਾਤ ਤੂਫ਼ਾਨ ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਪੀਐੱਮ ਨਰਿੰਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨਾਲ ਗੱਲ ਕੀਤੀ ਹੈ। ਪੀਐੱਮ ਨੇ ਟਵੀਟ ਕੀਤਾ ਹੈ ਕਿ ਕੇਂਦਰ ਤੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆਹੈ। ਮੈਂ ਸਾਰਿਆਂ ਦੀ ਸੁਰੱਖਿਆ ਅਤੇ ਕਲਿਆਣ ਲਈ ਪ੍ਰਾਰਥਨਾ ਕਰਦਾ ਹਾਂ।

ਐੱਨਡੀਆਰਐੱਫ ਦੀਆਂ 18 ਟੀਮਾਂ ਓਡੀਸ਼ਾ ਤੇ ਆਂਧਰ ਪ੍ਰਦੇਸ਼ ਜਾਣਗੀਆਂ

National Disaster Response Force (NDRF) ਤੂਫ਼ਾਨ ਦੇ ਮੱਦੇਨਜ਼ਰ ਆਪਣੀਆਂ 18 ਟੀਮਾਂ ਓਡੀਸ਼ਾ ਅਤੇ ਆਂਧਰ ਪ੍ਰਦੇਸ਼ ਭੇਜ ਰਿਹਾ ਹੈ। ਐੱਨਡੀਆਰਐੱਫ ਦੇ ਜਨਰਲ ਡਾਇਰੈਕਟਰ ਐੱਸਐੱਨ ਪ੍ਰਧਾਨ ਨੇ ਦੱਸਿਆ ਕਿ 13 ਟੀਮਾਂ ਉਡੀਸ਼ਾ ਤੇ ਪੰਜ ਆਂਧਰ ਪ੍ਰਦੇਸ਼ ਭੇਜੀਆਂ ਜਾ ਰਹੀਆਂ ਹਨ। ਓਡੀਸ਼ਾ ’ਚ ਬਾਲਾਸੋਰ, ਗੰਜਮ, ਗਜਪਤੀ ਰਾਯਗਾਦਾ, ਕੋਰਾਪੂਤ, ਨਯਾਗੜ੍ਹ ਅਤੇ ਮਲਕਾਨਗਿਰੀ ਜ਼ਿਲ੍ਹਿਆਂ ’ਚ ਟੀਮਾਂ ਭੇਜੀਆਂ ਜਾ ਰਹੀਆਂ ਹਨ, ਜਦਤਿ ਆਂਧਰ ਪ੍ਰਦੇਸ਼ ’ਚ ਵਿਸ਼ਾਖਾਪਟਨਮ, ਸ਼੍ਰੀਕਾਕੁਲਮ, ਯਨਮ ਅਤੇ ਵਿਜੈਨਗਰਮ ’ਚ ਟੀਮਾਂ ਮੋਰਚਾ ਸੰਭਾਲਣਗੀਆਂ। ਉਥੇ ਹੀ, ਨੈਸ਼ਨਲ ਕ੍ਰਾਈਸਿਸ ਮੈਨੇਜਮੈਂਟ ਕਮੇਟੀ ਨੇ ਵੀ ਸ਼ਨੀਵਾਰ ਨੂੰ ਇਸ ਪ੍ਰਕਿਰਤੀ ਮੁਸੀਬਤ ਨਾਲ ਨਜਿੱਠਣ ਦੀਆਂ ਤਿਆਰੀਆਂ ਕਰਨ ਦੀ ਸਮੀਖਿਆ ਹੈ।

ਬੰਗਾਲ ’ਚ ਛੁੱਟੀਆਂ ਰੱਦ

ਦੂਸਰੇ ਪਾਸੇ ਬੰਗਾਲ ਸਰਕਾਰ ਨੇ ਤੂਫ਼ਾਨ ਦੇ ਮੱਦੇਨਜ਼ਰ ਸਾਰੇ ਸਰਕਾਰੀ ਕਰਮਚਾਰੀਆਂ ਦੀ ਪੰਜ ਅਕਤੂਬਰ ਤਕ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਹਾਲਾਂਕਿ ਬੰਗਾਲ ’ਚ ਚੱਕਰਵਾਤ ਦਾ ਆਂਧਰ ਪ੍ਰਦੇਸ਼ ਅਤੇ ਓਡੀਸ਼ਾ ਜਿਹਾ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ ਪਰ ਦੱਖਣੀ ਬੰਗਾਲ ਦੇ ਕੁਝ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋ ਸਕਦੀ ਹੈ।

ਪੁਲਿਸ ਨੇ ਖੋਲ੍ਹਿਆ ਕੰਟਰੋਲ ਰੂਮ

ਮੌਸਮ ਵਿਭਾਗ ਦੇ ਅਲਰਟ ਨੂੰ ਦੇਖਦੇ ਹੋਏ ਕੋਲਕਾਤਾ ਪੁਲਿਸ ਨੇ ‘ਯੂਨੀਫਾਇਡ ਕਮਾਂਡ ਸੈਂਟਰ’ ਨਾਮ ਨਾਲ ਕੰਟਰੋਲ ਰੂਮ ਖੋਲ੍ਹਿਆ ਹੈ। ਕੋਲਕਾਤਾ ਪੁਲਿਸ ਤਹਿਤ ਆਉਣ ਵਾਲੇ ਸਾਰੇ ਥਾਣਿਆਂ ਨੂੰ ਹਾਈ ਅਲਰਟ ’ਤੇ ਰਹਿਣ ਨੂੰ ਕਿਹਾ ਗਿਆ ਹੈ।

ਸਰਕਾਰ ਨੇ ਕੀਤੀ ਸਮੀਖਿਆ ਬੈਠਕ

ਇਸ ਦੌਰਾਨ, ਕੈਬਨਿਟ ਸਕੱਤਰ ਰਾਜੀਵ ਗਾਬਾ ਦੀ ਮੌਜੂਦਗੀ ’ਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਦੀ ਬੈਠਕ ਹੋਈ। ਬੈਠਕ ’ਚ ਤੂਫ਼ਾਨ ਨਾਲ ਨਜਿੱਠਣ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ।

Posted By: Ramanjit Kaur