ਸੰਯੁਕਤ ਰਾਸ਼ਟਰ, ਏਪੀ : ਇਕ ਪਾਸੇ ਜਿੱਥੇ ਡਿਜੀਟਲ ਪਲੇਟਫਾਰਮ ਦੀ ਸਹੂਲਤ ਦਾ ਇਜ਼ਾਫਾ ਹੋ ਰਿਹਾ ਹੈ ਦੂਜੇ ਪਾਸੇ ਆਨਲਾਈਨ ਦਾ ਅਪਰਾਧ ਗ੍ਰਾਫ ਚਿੰਤਾਜਨਕ ਤੌਰ 'ਤੇ ਵੱਧ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਹਥਿਆਰਬੰਦ ਪ੍ਰਮੁੱਖ ਇਜ਼ੁਮੀ ਨਕਾਮਿਤਸੁ ਨੇ ਸਾਈਬਰ ਹਮਲਿਆਂ ਲਈ ਦੁਨੀਆਂ ਦੇ ਤਮਾਮ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ। ਨੋਵਲ ਕੋਰੋਨਾ ਵਾਇਰਸ ਕਾਰਨ ਫੈਲੀ ਮਹਾਮਾਰੀ 'ਚ ਡਿਜੀਟਲ ਪਲੇਟਫਾਰਮ 'ਤੇ ਲੋਕਾਂ ਦੀ ਨਿਰਭਰਤਾ ਵੱਧ ਗਈ ਹੈ। ਸੰਯੁਕਤ ਰਾਸ਼ਟਰ ਹਥਿਆਰਬੰਦ ਪ੍ਰਮੁੱਖ ਨੇ ਸ਼ੁੱਕਰਵਾਰ ਨੂੰ ਸਾਈਬਰ ਕ੍ਰਾਈਮ 'ਤੇ ਚਿਤਾਵਨੀ ਜਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਹਾਮਾਰੀ ਦੌਰਾਨ ਯੂਜ਼ਰਜ਼ ਨੂੰ ਧੋਖਾ ਦੇਣ ਵਾਲੇ ਈਮੇਲ 'ਚ 600 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਇਜ਼ੁਮੀ ਨਕਾਮਿਤਸੁ ਨੇ ਇਹ ਜਾਣਕਾਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਗੈਰ- ਰਸਮੀ ਬੈਠਕ 'ਚ ਦਿੱਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਸੰਕਟ ਪੂਰੀ ਦੁਨੀਆ 'ਚ ਫੈਲ ਗਿਆ ਹੈ ਤੇ ਇਸ ਕਾਰਨ ਤਕਨੀਕ 'ਤੇ ਦਬਾਅ ਵੱਧ ਗਿਆ ਹੈ।

ਕੰਮਾਂ ਨੂੰ ਆਨਲਾਈਨ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਦੁਨੀਆ ਭਰ 'ਚ ਮੈਡੀਕਲ ਰਿਸਰਚ ਫੈਸਿਲਟੀ ਤੇ ਹੈਲਥਕੇਅਰ ਸੰਗਠਨਾਂ ਖ਼ਿਲਾਫ਼ ਸਾਈਬਰ ਹਮਲਿਆਂ ਦੀ ਰਿਪੋਰਟ ਮਿਲ ਰਹੀ ਹੈ।

ਆਈਏਐੱਨਐੱਸ ਮੁਤਾਬਕ ਭਾਰਤ 'ਚ ਸਾਈਬਰ ਹਮਲਿਆਂ ਦੇ ਮਾਮਲਿਆਂ 'ਚ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ ਮੁਕਾਬਲੇ ਇਸ ਸਾਲ 2020 ਦੀ ਪਹਿਲੀ ਤਿਮਾਹੀ 'ਚ 37 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਇਕ ਨਵੀਂ ਰਿਪੋਰਟ ਮੁਤਾਬਕ ਭਾਰਤ 'ਚ ਇਸ ਦੇ ਪ੍ਰੋਡੈਕਟਸ ਨੇ ਇਸ ਸਾਲ ਜਨਵਰੀ ਤੋਂ ਮਾਰਚ 'ਚ 52,820, 874 ਸਥਾਨਕ ਸਾਈਬਰ ਖਤਰਿਆਂ ਦਾ ਪਤਾ ਲਾ ਕੇ ਇੰਨ੍ਹਾਂ ਨੂੰ ਰੋਕਿਆ।

Posted By: Rajnish Kaur