ਜੇਐੱਨਐੱਨ, ਜੈਪੁਰ : ਖ਼ੁਦ ਨੂੰ ਕੈਂਸਰ ਪੀੜਤ ਵਿਧਵਾ ਔਰਤ ਦੱਸ ਕੇ ਇਕ ਸ਼ਾਤਰ ਠੱਗ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਦੀ ਗੁੰਜਨ ਸ਼ਰਮਾ ਨਾਲ ਫੇਸਬੁੱਕ 'ਤੇ ਦੋਸਤੀ ਕੀਤੀ ਅਤੇ ਉਸ ਤੋਂ ਢਾਈ ਕਰੋੜ ਰੁਪਏ ਠੱਗ ਲਏ। ਸ਼ਾਤਰ ਠੱਗ ਪੁਰਸ਼ ਸੀ, ਪਰ ਉਸ ਨੇ ਫੇਸਬੁੱਕ ਆਈਡੀ ਔਰਤ ਦੇ ਨਾਂ ਤੋਂ ਬਣਾ ਰੱਖੀ ਸੀ। ਉਹ ਉੱਤਰਾਖੰਡ ਦਾ ਰਹਿਣ ਵਾਲਾ ਹੈ।

ਠੱਗ ਨੇ ਖ਼ੁਦ ਨੂੰ 28 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਨ ਦੱਸਦੇ ਹੋਏ ਕਿਹਾ ਕਿ ਉਹ ਕੈਂਸਰ ਤੋਂ ਪੀੜਤ ਹੈ ਅਤੇ ਉਸ ਕੋਲ ਇਲਾਜ ਲਈ ਨਕਦੀ ਨਹੀਂ ਹੈ। ਕੋਰੋਨਾ ਕਾਲ 'ਚ ਜਾਇਦਾਦ ਦਾ ਸੌਦਾ ਨਹੀਂ ਹੋ ਰਿਹਾ ਹੈ। ਇਸ ਕਾਰਨ ਇਲਾਜ ਲੀ ਪੈਸਿਆਂ ਦੀ ਲੋੜ ਹੈ। ਠੱਗ ਨੇ ਗੁੰਜਨ ਨੂੰ ਵਿਸ਼ਵਾਸ ਵਿਚ ਲੈ ਕੇ ਕਿਹਾ ਕਿ ਉਹ ਆਪਣੀ ਜਾਇਦਾਦ ਉਸ ਦੇ ਨਾਂ ਕਰ ਦੇਵੇਗੀ, ਪਰ ਹਾਲੇ ਇਲਾਜ ਲਈ ਢਾਈ ਕਰੋੜ ਰੁਪਏ ਦੇ ਦੇਵੇ। ਇਸ 'ਤੇ ਗੁੰਜਨ ਨੇ ਇਹ ਰਕਮ 55 ਬੈਂਕ ਖਾਤਿਆਂ ਵਿਚ ਟਰਾਂਸਫਰ ਕਰਵਾਈ। ਗੁੰਜਨ ਨੂੰ ਠੱਗ ਦੇ ਬਾਰੇ ਵਿਚ ਪੂਰੀ ਕਹਾਣੀ ਪਤਾ ਲੱਗੀ ਤਾਂ ਉਸ ਨੇ ਪੁਲਿਸ 'ਚ ਰਿਪੋਰਟ ਦਰਜ ਕਰਵਾਈ। ਜਾਂਚ 'ਚ ਮਾਮਲਾ ਸਹੀ ਪਾਇਆ ਗਿਆ।

ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸਓਜੀ) ਦੇ ਡੀਆਈਜੀ ਸ਼ਰਤ ਕਵੀਰਾਜ ਨੇ ਦੱਸਿਆ ਕਿ ਮੁਲਜ਼ਮ ਠੱਗ ਨੀਰਜ ਸੂਰੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਉਹ ਉੱਤਰਾਖੰਡ ਦੇ ਦੇਹਰਾਦੂਨ ਦੀ ਸ਼ਿਵ ਵਿਹਾਰ ਕਾਲੋਨੀ ਵਿਚ ਰਹਿੰਦਾ ਹੈ। ਉਸ ਨੇ ਫੇਸਬੁੱਕ 'ਤੇ ਰੇਬਿਕਾ ਕ੍ਰਿਸਚੀਅਨ ਨਾਂ ਤੋਂ ਆਈਡੀ ਬਣਾ ਰੱਖੀ ਹੈ। ਗੁੰਜਨ ਵੱਲੋਂ ਦਰਜ ਕਰਵਾਈ ਗਈ ਰਿਪੋਰਟ ਦੇ ਆਧਾਰ 'ਤੇ ਐੱਸਓਜੀ ਦੇ ਡਿਪਟੀ ਸੁਪਰਡੈਂਟ ਰਮੇਸ਼ ਨਿਠਾਰਵਾਲ ਦੀ ਅਗਵਾਈ ਵਿਚ ਟੀਮ ਬਣਾਈ ਗਈ। ਟੀਮ ਨੇ ਨੀਰਜ ਨੂੰ ਐਤਵਾਰ ਨੂੰ ਦੇਹਰਾਦੂਨ ਤੋਂ ਹੀ ਗਿ੍ਫ਼ਤਾਰ ਕੀਤਾ ਹੈ।