ਨਵੀਂ ਦਿੱਲੀ, ਏਐੱਨਆਈ : CWC Meeting : ਇਸ ਵੇਲੇ ਦੀ ਵੱਡੀ ਜਾਣਕਾਰੀ ਕਾਂਗਰਸ ਪਾਰਟੀ ਤੋਂ ਆ ਰਹੀ ਹੈ। ਨਿਊਜ਼ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਕਾਂਗਰਸ ਸੰਗਠਨ ਦੀ ਚੋਣ ਮਈ ਮਹੀਨੇ ਕਰਵਾਈ ਜਾ ਸਕਦੀ ਹੈ। ਨਿਊਜ਼ ਏਜੰਸੀ ਏਐੱਨਆਈ ਨੇ ਸੂਤਰਾਂ ਦੇਹ ਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਸਰਬ ਭਾਰਤੀ ਕਾਂਗਰਸ ਵਰਕਿੰਗ ਕਮੇਟੀ ਦਾ ਪਲੈਨਰੀ ਸੈਸ਼ਨ 29 ਮਈ ਨੂੰ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ। ਇਸ ਬੈਠਕ ਦੀ ਪ੍ਰਧਾਨਗੀ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ। ਕਾਂਗਰਸੀ ਪਾਰਟੀ ਦੀ ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਵਾਈ ਗਈ। ਇਸ ਬੈਠਕ 'ਚ ਸੋਨੀਆ ਗਾਂਧੀ ਨੇ ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਜ਼ਬਰਦਸਤ ਹੱਲਾ ਬੋਲਿਆ।

ਪਾਰਟੀ 'ਚ ਅੰਦਰੂਨੀ ਕਲੇਸ਼ 'ਤੇ ਮੰਥਨ!

ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ ਪ੍ਰੋਗਰਾਮ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਪਾਰਟੀ ਦੇ ਮੌਜੂਦਾ ਢਾਂਚੇ ਵਿਚ ਜ਼ਿਆਦਾਤਰ ਆਗੂ ਤੇ ਵਰਕਰ ਹੀ ਨਹੀਂ, ਤਮਾਮ ਸੂਬਾ ਇਕਾਈਆਂ ਰਾਹੁਲ ਗਾਂਧੀ ਨੂੰ ਮੁੜ ਪ੍ਰਧਾਨ ਬਣਾਉਣ ਦੇ ਹੱਕ ਵਿਚ ਹਨ। ਇੱਥੋਂ ਤਕ ਕਿ ਕਾਂਗਰਸ ਸ਼ਾਸਿਤ ਚਾਰਾਂ ਸੂਬਿਆਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਸ਼ੋਕ ਗਹਿਲੋਤ, ਭੂਪੇਸ਼ ਬਘੇਲ ਤੇ ਨਾਰਾਇਣਸਾਮੀ ਵੀ ਰਾਹੁਲ ਦੇ ਹੀ ਸਮਰਥਨ 'ਚ ਹਨ।

ਇਕ ਪਾਸੇ ਜਿੱਥੇ ਪਾਰਟੀ ਦੇ ਅੰਦਰ ਰਾਹੁਲ ਗਾਂਧੀ ਨੂੰ ਦੁਬਾਰਾ ਪ੍ਰਧਾਨ ਬਣਾਉਣ ਲਈ ਕਈ ਸਮਰਥਕ ਹਨ, ਉੱਥੇ ਹੀ ਦੂਸਰੇ ਪਾਸੇ ਪਾਰਟੇ ਦੀ ਅਸੰਤੁਸ਼ਟ ਆਗੂਆਂ ਦੇ ਖੇਮੇ 'ਚ ਵੀ ਪਾਰਟੀ ਚੋਣਾਂ 'ਚ ਉਮੀਦਵਾਰ ਉਤਾਰਨ 'ਤੇ ਡੂੰਗਾ ਮੰਥਨ ਚੱਲ ਰਿਹਾ ਹੈ। ਇਸ ਖੇਮੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਰਾਹੁਲ ਦੁਬਾਰਾ ਪ੍ਰਧਾਨਗੀ ਲਈ ਮੈਦਾਨ 'ਚ ਉਤਰਦੇ ਹਨ ਤਾਂ ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਖ਼ਿਲਾਫ਼ ਉਮੀਦਵਾਰ ਉਤਾਰਨੇ ਜਾਂ ਨਾ ਉਤਾਰਨ 'ਤੇ ਫ਼ੈਸਲਾ ਹੋਵੇਗਾ।

ਖੇਤੀ ਕਾਨੂੰਨ ਸਬੰਧੀ ਹਮਲਾ ਬੋਲਿਆ

ਸੀਡਬਲਯੂਸੀ ਦੀ ਬੈਠਕ 'ਚ ਸੋਨੀਆ ਗਾਂਧੀ ਨੇ ਕਿਸਾਨ ਅੰਦੋਲਨ ਤੇ ਖੇਤੀ ਕਾਨੂੰਨਾਂ ਸਬੰਧੀ ਸਰਕਾਰ 'ਤੇ ਹਮਲੇ ਕੀਤੇ। ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਸਲਾਹ ਦੇ ਸਾਰਥੀ ਜ਼ਰੀਏ ਕਿਸਾਨਾਂ ਦੇ ਮੁੱਦੇ 'ਚੇ ਹੈਰਾਨਕੁੰਨ ਗ਼ੈਰ-ਸੰਵੇਦਨਸ਼ੀਲਤਾ ਤੇ ਹੰਕਾਰ ਦਿਖਾਇਆ ਹੈ। ਸੋਨੀਆ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ 3 ਖੇਤੀ ਕਾਨੂੰਨ ਜਲਦਬਾਜ਼ੀ 'ਚ ਤਿਆਰ ਕੀਤੇ ਗਏ ਸਨ, ਸੰਸਦ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਜਾਂਚਣ ਦੇ ਅਵਸਰ ਤੋਂ ਵਾਂਝੇ ਕੀਤਾ ਗਿਆ। ਸੋਨੀਆ ਗਾਂਧੀ ਨੇ ਅਰਥਵਿਵਸਥਾ 'ਤੇ ਕੇਂਦਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਘਬਰਾਹਟ ਦੇ ਨਿੱਜੀਕਰਨ ਨੇ ਸਰਕਾਰ ਨੂੰ ਜਕੜ ਲਿਆ ਹੈ।

ਅਰਨਬ ਲੀਕ 'ਤੇ ਸੋਨੀਆ ਦਾ ਹਮਲਾ

ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸੋਨੀਆ ਗਾਂਧੀ ਨੇ ਪੱਤਰਕਾਰ ਅਰਨਬ ਗੋਸਵਾਮੀ 'ਤੇ ਹਮਲਾ ਬੋਲਿਆ। ਸੋਨੀਆ ਗਾਂਧੀ ਨੇ ਕਿਹਾ ਹੈ ਕਿ ਜਿਹੜੇ ਲੋਕ ਦੂਸਰਿਆਂ ਨੂੰ ਦੇਸ਼ ਭਗਤੀ ਤੇ ਰਾਸ਼ਟਰਵਾਦ ਦਾ ਪ੍ਰਮਾਣ ਪੱਤਰ ਦਿੰਦੇ ਹਨ, ਉਹ ਹੁਣ ਪੂਰੀ ਤਰ੍ਹਾਂ ਨਾਲ ਉਜਾਗਰ ਹੋ ਗਏ ਹਨ। ਸੋਨੀਆ ਨੇ ਸਰਕਾਰ 'ਤੇ ਹਮਲਾ ਬੋਲਦੇ ਹੁਏ ਅੱਗੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ ਪੂਰੀ ਤਰ੍ਹਾਂ ਨਾਲ ਸਮਝੌਤਾ ਗਿਆ ਹੈ। ਸਰਕਾਰ ਦੀ ਚੁੱਪੀ ਬਹਿਰੇ ਵਰਗੀ ਹੈ।

ਕੋਰੋਨਾ ਸਬੰਧੀ ਹਮਲਾਵਰ ਹੋਈ ਸੋਨੀਆ

ਕੋਰੋਨਾ ਟੀਕਾਕਰਨ 'ਤੇ ਬੋਲਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਉਮੀਦ ਹੈ ਕਿ ਕੋਵਿਡ ਟੀਕਾਕਰਨ ਪ੍ਰਕਿਰਿਆ ਜਾਰੀ ਰਹੇਗੀ ਤੇ ਪੂਰੀ ਤਰ੍ਹਾਂ ਨਾਲ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੇ ਲੋਕਾਂ 'ਤੇ ਅਣਕਹੀ ਪੀੜਾ ਝੱਲੀ ਹੈ ਜਿਸ ਤਰ੍ਹਾਂ ਨਾਲ ਉਸ ਨੇ COVID-19 ਮਹਾਮਾਰੀ ਦਾ ਪ੍ਰਬੰਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਾਗ਼ ਨੂੰ ਠੀਕ ਹੋਣ 'ਚ ਕਈ ਸਾਲ ਲੱਗਣਗੇ।

Posted By: Seema Anand