ਜੇਐਨਐਨ, ਸੋਲਨ/ਹਮੀਰਪੁਰ : ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੀਆਂ ਪਾਵਰਾਂ ਤਹਿਤ ਧਾਰਾ 144 ਤੀਹ ਜੂਨ ਤਕ ਵਧਾ ਦਿੱਤੀ ਹੈ। ਇਨ੍ਹਾਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸੋਲਨ ਅਤੇ ਹਮੀਰਪੁਰ ਵਿਚ ਡੀਸੀਜ਼ ਵੱਲੋਂ ਕਰਫਿਊ ਦੀ ਮਿਆਦ ਵਧਾ ਦਿੱਤੀ ਗਈ ਹੈ। ਡੀਸੀ ਸੋਲਨ ਕੇਸੀ ਚਮਨ ਨੇ ਆਈਪੀਸੀ ਦੀ ਧਾਰਾ 144(1) ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿਚ 24 ਮਾਰਚ ਨੂੰ ਐਲਾਨਿਆ ਕਰਫਿਊ 20 ਜੂਨ ਤਕ ਵਧਾ ਦਿੱਤਾ ਹੈ।

ਇਨ੍ਹਾਂ ਹੁਕਮਾਂ ਮੁਤਾਬਕ ਸੋਲਨ ਜ਼ਿਲ੍ਹਾ ਵਿਚ ਕਰਫਿਊ ਢਿੱਲ ਪਹਿਲਾਂ ਵਾਂਗ ਹੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਰਹੇਗੀ। ਸ਼ਾਮ 7 ਵਜੇ ਤੋਂ ਸਵੇਰ 7 ਵਜੇ ਤਕ ਜ਼ਰੂਰੀ ਗਤੀਵਿਧੀਆਂ ਨੂੰ ਛੱਡ ਕੇ ਹਰ ਤਰ੍ਹਾਂ ਦੀ ਗਤੀਵਿਧੀ 'ਤੇ ਰੋਕ ਰਹੇਗੀ। ਇਹ ਹੁਕਮ ਤੁਰੰਤ ਪ੍ਰਭਾਵਾਂ ਦੇ ਆਧਾਰ 'ਤੇ ਲਾਗੂ ਹੋ ਗਏ ਹਨ ਅਤੇ 30 ਜੂਨ ਤਕ ਲਾਗੂ ਰਹਿਣਗੇ।

ਇਸੇ ਤਰ੍ਹਾਂ ਹਮੀਰਪੁਰ ਵਿਚ ਡੀਸੀ ਹਰਿਕੇਸ਼ ਮੀਣਾ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਹਨ।

Posted By: Tejinder Thind