style="text-align: justify;"> ਨਈ ਦੁਨੀਆ, ਸੁਕਮਾ : ਛੱਤੀਸਗੜ੍ਹ 'ਚ ਸੁਕਮਾ ਜ਼ਿਲ੍ਹੇ ਦੇ ਗਾਦੀਰਾਸ ਥਾਣਾ ਇਲਾਕੇ 'ਚ ਤਾਇਨਾਤ ਸੀਆਰਪੀਐੱਫ ਦੀ ਦੂਸਰੀ ਬਟਾਲੀਅਨ ਦੇ ਇਕ ਏਐੱਸਆਈ ਨੇ ਏਕੇ-47 ਰਾਈਫਲ ਨਾਲ ਆਪਣੇ ਸਿਰ 'ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਜਾਣਕਾਰੀ ਮੁਤਾਬਕ ਕਰਨਾਟਕ ਵਾਸੀ ਏਐੱਸਆਈ ਸ਼ਿਵਾਨੰਦ (49) ਬੁੱਧਵਾਰ ਸਵੇਰੇ ਕੈਂਪ ਕੰਪਲੈਕਸ 'ਚ ਆਪਣੇ ਸਾਥੀ ਜਵਾਨਾਂ ਨਾਲ ਕੁਝ ਦੇਰ ਖੇਡਣ ਤੋਂ ਬਾਅਦ ਬੈਰਕ 'ਚ ਚਲੇ ਗਏ। ਇਸ ਤੋਂ ਬਾਅਦ ਸਵੇਰੇ ਲਗਪਗ ਸਾਢੇ ਸੱਤ ਵਜੇ ਬੈਰਕ 'ਚੋਂ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਨੂੰ ਸੁਣ ਕੇ ਸਾਥੀ ਜਵਾਨ ਬੈਰਕ ਵੱਲ ਭੱਜੇ। ਬੈਰਕ 'ਚ ਸ਼ਿਵਾਨੰਦ ਨੂੰ ਖ਼ੂਨ ਨਾਲ ਲਥ-ਪਥ ਦੇਖਿਆ ਗਿਆ ਤੇ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਐੱਸਪੀ ਸ਼ਲਭ ਸਿਨ੍ਹਾ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਵਾਲੀ ਜਗ੍ਹਾ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ। ਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।