ਜੇਐੱਨਐੱਨ, ਰਾਂਚੀ : Firing in Ranchi : ਰਾਜਧਾਨੀ ਰਾਂਚੀ ਤੋਂ ਵੱਡੀ ਖ਼ਬਰ ਆ ਰਹੀ ਹੈ। ਰਾਂਚੀ ਦੇ ਖੇਲਗਾਂਵ ਸਥਿਤ ਸੀਆਰਪੀਐੱਫ ਕੈਂਪ 'ਚ ਸੋਮਵਾਰ ਸਵੇਰੇ ਗੋਲ਼ੀਬਾਰੀ 'ਚ ਦੋ ਜਵਾਨਾਂ ਦੀ ਮੌਤ ਹੋ ਗਈ ਹੈ। ਕੰਪਨੀ ਕਮਾਂਡਰ ਸਮੇਤ ਦੋ ਜਵਾਨਾਂ ਦੀ ਮੌਤ ਤੋਂ ਬਾਅਦ ਇੱਥੇ ਕੈਂਪ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਸੀਆਰਪੀਐੱਫ ਦੇ ਕੰਪਨੀ ਕਮਾਂਡਰ ਤੇ ਸੀਆਰਪੀਐੱਫ ਜਵਾਨ ਵਿਚਕਾਰ ਬਹਿਸ ਤੋਂ ਬਾਅਦ ਸਿਪਾਹੀ ਨੇ ਕੰਪਨੀ ਕਮਾਂਡਰ ਨੂੰ ਗੋਲ਼ੀ ਮਾਰ ਦਿੱਤੀ। ਇਸ ਤੋਂ ਬਾਅਦ ਜਵਾਨ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ। ਗੋਲ਼ੀ ਲੱਗਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੂਰਾ ਖੇਲਗਾਂਵ ਕੰਪਲਕੈਸ ਪੁਲਿਸ ਛਾਊਣੀ 'ਚ ਤਬਦੀਲ ਹੋ ਗਿਆ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਨਾਰਾਇਣਪੁਰ 'ਚ ਵੀ ਆਈਟੀਬੀਪੀ ਦੇ ਇਕ ਜਵਾਨ ਨੇ ਆਪਣੇ ਪੰਜ ਸਾਥੀ ਜਵਾਨਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਮ੍ਰਿਤਕਾਂ 'ਚ ਦੋਵੇਂ ਛੱਤੀਸਗੜ੍ਹ ਸੀਆਰਪੀਐੱਫ 4 ਬਲਟਾਲੀਅਨ ਬੀ ਕੰਪਨੀ ਦੇ ਜਵਾਨ ਸਨ। ਇਨ੍ਹਾਂ ਵਿਚੋਂ ਇਕ ਜਵਾਨ ਕੰਪਨੀ ਕਮਾਂਡਰ ਸੀ ਜਿਸ ਦਾ ਨਾਂ ਮੇਲਾ ਰਾਮ ਕੁਰਰੇ ਦੱਸਿਆ ਜਾ ਰਿਹਾ ਹੈ ਜਦਕਿ ਦੂਸਰਾ ਜਵਾਨ ਵਿਕਰਮ ਰਾਜਵਾੜੇ ਹੈ। ਵਿਕਰਮ ਸਿਪਾਹੀ ਸੀ। ਦੱਸਿਆ ਗਿਆ ਹੈ ਕਿ ਛੱਤੀਸਘ੍ਰਹ ਤੋਂ ਫੋਰਸ ਦੀ ਕੰਪਨੀ ਝਾਰਖੰਡ ਇਲੈਕਸ਼ਨ ਡਿਊਟੀ 'ਚ ਆਈ ਸੀ। ਕੰਪਨੀ ਦੇ ਕੈਂਪ 'ਚ ਕਮਾਂਡਰ ਤੇ ਸਿਪਾਹੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ। ਇਸ ਬਹਿਸ ਦੌਰਾਨ ਸਿਪਾਹੀ ਨੇ ਕਮਾਂਡਰ ਨੂੰ ਆਪਣੀ ਰਾਈਫਲ ਨਾਲ ਗੋਲ਼ੀ ਮਾਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਖੇਲਗਾਂਵ ਥਾਣੇ ਦੀ ਪੁਲਿਸ ਸਦਰ ਡੀਐੱਸਪੀ ਦੀਪਕ ਪਾਂਡੇ ਸਮੇਤ ਕਈ ਅਧਿਕਾਰੀ ਪਹੁੰਚੇ ਹਨ। ਸੀਆਰਪੀਐੱਫ ਦੇ ਸੀਨੀਅਰ ਅਧਿਰੀ ਵੀ ਮੌਕੇ 'ਤੇ ਮੌਜੂਦ ਹਨ।

ਨਾਰਾਇਣਪੁਰ 'ਚ ਆਈਟੀਬੀਪੀ ਦੇ ਜਵਾਨ ਨੇ ਪੰਜ ਜਵਾਨਾਂ ਨੂੰ ਮਾਰੀ ਸੀ ਗੋਲ਼ੀ

ਚਾਰ ਦਿਨ ਪਹਿਲਾਂ ਛੱਤੀਸਗੜ੍ਹ ਦੇ ਨਾਰਾਇਣਪੁਰ 'ਚ ਆਈਟੀਬੀਪੀ ਦੇ ਜਵਾਨ ਨੇ ਪੰਜ ਸਾਥੀ ਜਵਾਨਾਂ ਨੂੰ ਗੋਲ਼ੀ ਮਾਰ ਦਿੱਤੀ ਸੀ। ਪੰਜ ਜਵਾਨਾਂ ਦੀ ਮੌਤ ਦੇ ਇਸ ਖ਼ਤਰਨਾਕ ਮੰਜ਼ਰ 'ਚ ਕੜੇਨਾਰ ਕੈਂਪ 'ਚ ਰਹਿ ਰਹੇ ਆਈਟੀਬੀਪੀ ਦੇ ਜਵਾਨ ਨੇ ਆਪਣੇ ਬੈਰਕ 'ਚ ਏਕੇ 47 ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਮੁਲਜ਼ਮ ਜਵਾਨ ਮਸੁਦੁਲ ਰਹਿਮਾਨ ਨੇ ਛੁੱਟੀ 'ਤੇ ਘਰ ਜਾਣ ਸੀ। ਰਹਿਮਾਨ ਨੇ ਆਪਣੇ ਸਾਥੀ ਜਵਾਨ ਦੀ ਰਾਇਫਲ ਨਾਲ ਆਪਣੀ ਬੈਰਕ 'ਚ ਫਾਇਰਿੰਗ ਕੀਤੀ, ਇਸ ਤੋਂ ਬਾਅਦ ਉਸ ਨੇ ਪੰਜ ਜਵਾਨਾਂ ਨੂੰ ਗੋਲ਼ੀ ਮਾਰ ਦਿੱਤੀ।

Posted By: Seema Anand