ਨਵੀਂ ਦਿੱਲੀ, ਪੀਟੀਆਈ : ਸਾਈਬਰ ਦੋਸ਼ੀਆਂ ਨੇ 2.9 ਕਰੋੜ ਭਾਰਤੀਆਂ ਦੀ ਨਿੱਜੀ ਜਾਣਕਾਰੀ ਡਾਰਕ ਵੈੱਬ 'ਤੇ ਲੀਕ ਕਰ ਦਿੱਤੀ ਹੈ। ਆਨਲਾਈਨ ਇੰਟਲੀਜੈਂਸ ਕੰਪਨੀ ਸਾਈਬਿਲ ਨੇ ਇਹ ਖੁਲਾਸਾ ਕੀਤਾ ਹੈ। ਡਾਰਕ ਸੈੱਲ ਦਾ ਹਿੱਸਾ ਹੈ ਪਰ ਇਸ ਨੂੰ ਸਾਧਾਰਨ ਰੂਪ 'ਚ ਸਰਚ ਇੰਜਣ ਨਹੀਂ ਲੱਭਿਆ ਜਾ ਸਕਦਾ। ਇਸ ਤਰ੍ਹਾਂ ਦੀ ਸਾਈਟ ਨੂੰ ਖੋਲ੍ਹਣ ਲਈ ਵਿਸ਼ੇਸ਼ ਤਰ੍ਹਾਂ ਦੇ ਬਾਊਂਜਰ ਦੀ ਜ਼ਰੂਰਤ ਹੁੰਦੀ ਹੈ। ਜਿਸ ਨੂੰ ਟੋਰ ਕਹਿੰਦੇ ਹਨ। ਸਾਈਬਰ ਦੋਸ਼ੀਆਂ 'ਤੇ ਨਜ਼ਰ ਰੱਖਣ ਵਾਲੀ ਆਨਲਾਈਨ ਇੰਟਲੀਜੈਂਸ ਕੰਪਨੀ ਸਾਈਬਿਲ ਨੇ ਹਾਲ ਹੀ 'ਚ ਫੇਸਬੁੱਕ ਤੇ ਤਕਨੀਕੀ ਸਿੱਖਿਆ ਨਾਲ ਜੁੜੀ ਫਰਮ ਐੱਨਏਕੇਡਮੀ ਨੂੰ ਹੈੱਕ ਕੀਤੇ ਜਾਣ ਦਾ ਜਾਣਕਾਰੀ ਦਿੱਤੀ ਸੀ।

ਸਾਈਬਿਲ ਨੇ ਸ਼ੁੱਕਰਵਾਰ ਨੂੰ ਇਕ ਬਲਾਕ 'ਚ ਕਿਹਾ ਕਿ ਇਸ ਵਾਰ ਨੌਕਰੀ ਦੀ ਤਲਾਸ਼ ਕਰ ਰਹੇ 2.91 ਕਰੋੜ ਭਾਰਤੀ ਲੋਕਾਂ ਦੇ ਡਾਟਾ ਲੀਕ ਕੀਤਾ ਗਿਆ ਹੈ। ਹਾਲਾਂਕਿ ਇਸ ਤਰ੍ਹਾਂ ਦੀ ਜਾਣਕਾਰੀ ਆਮ ਤੌਰ 'ਤੇ ਲੀਕ ਹੁੰਦੀ ਰਹਿੰਦੀ ਹੈ ਪਰ ਇਸ ਵਾਰ ਵੱਡੀ ਗਿਣਤੀ 'ਚ ਡਾਟਾ ਚੋਰੀ ਹੋਇਆ ਹੈ ਤੇ ਡਾਰਕ ਵੈੱਬ 'ਤੇ ਪਾਇਆ ਗਿਆ ਹੈ। ਇਸ 'ਚ ਸਿੱਖਿਆ ਤੇ ਨਿਵਾਸ ਸੰਬੰਧੀ ਨਿੱਜੀ ਜਾਣਕਾਰੀ ਹਨ। ਜਾਣਕਾਰੀਆਂ 'ਚ ਸਿੱਖਿਆ, ਪਤਾ, ਈਮੇਲ ਆਦਿ ਸ਼ਾਮਲ ਹੈ। ਨੌਕਰੀ ਸੰਬੰਧੀ ਜਾਣਕਾਰੀ ਦੇਣ ਵਾਲੇ ਕਈ ਨਾਮੀ ਭਾਰਤੀ ਵੈੱਬਸਾਈਟ ਦੇ ਸਕਰੀਨਸ਼ਾਟ ਵੀ ਸਾਈਬਿਲ ਨੇ ਪੋਸਟ ਕੀਤਾ ਹੈ। ਕੰਪਨੀ ਉਸ ਸ੍ਰੋਤ ਦਾ ਪਤਾ ਲਾ ਰਹੀ ਹੈ, ਜਿੱਥੋਂ ਡਾਟਾ ਲੀਕ ਕੀਤਾ ਗਿਆ ਹੈ।

ਸਾਈਬਿਲ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸਾਈਬਰ ਅਪਰਾਧੀ ਇਸ ਤਰ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਦੀ ਤਾਕ 'ਚ ਰਹਿੰਦੇ ਹਨ ਤਾਂ ਜੋ ਲੋਕਾਂ ਨੇ ਨਾਂ 'ਤੇ ਉਹ ਘੁਟਾਲਾ ਜਾਂ ਫਿਰ ਜਾਸੂਸੀ ਕਰਨ ਵਰਗੇ ਕੰਮਾਂ ਨੂੰ ਅੰਜਾਮ ਦੇ ਸਕਣ। ਹੁਣ ਹਾਲ ਹੀ 'ਚ ਇਕ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਸੀ ਕਿ ਭਾਰਤੀਆਂ ਫਰਮਾਂ ਨੇ ਆਪਣੇ ਕੰਮਕਾਜ 'ਤੇ ਰੈਂਸਮਵੇਅਰ ਵਾਇਰਸ ਦੇ ਬੁਰੇ ਪ੍ਰਭਾਵ ਨੂੰ ਖਤਮ ਕਰਨ ਲਈ ਔਸਤਨ ਅੱਠ ਕਰੋੜ ਰੁਪਏ ਤੋਂ ਜ਼ਿਆਦਾ ਦੀ ਫਿਰੌਤੀ ਦਿੱਤੀ ਹੈ। ਇਹੀਂ ਨਹੀਂ ਬੀਤੇ ਮਹੀਨਿਆਂ 'ਚ ਕੁੱਲ ਮਿਲਾ ਕੇ 82 ਫੀਸਦੀ ਭਾਰਤੀ ਫਰਮਾਂ 'ਤੇ ਫਿਰੌਤੀ ਲਈ ਰੈਂਸਮਵੇਅਰ ਵਾਇਰਸ ਦੇ ਹਮਲੇ ਵੀ ਕੀਤੇ ਗਏ ਹਨ। ਰਿਪੋਰਟ ਮੁਤਾਬਕ ਸਾਲ 2017 ਤੋਂ ਹੁਣ ਤਕ ਰੈਂਸਮਵੇਅਰ ਦੇ ਹਮਲਿਆਂ 'ਚ 15 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

Posted By: Rajnish Kaur