ਜੇਐੱਨਐੱਨ, ਕਾਨਪੁਰ : ਇਲਾਕੇ 'ਚ ਦਹਿਸ਼ਤ ਪੈਦਾ ਕਰ ਚੁੱਕੇ ਹਿਸਟਰੀਸ਼ੀਟਰ ਵਿਕਾਸ ਦੂਬੇ ਨੂੰ ਫੜਨ ਦੇ ਆਪ੍ਰੇਸ਼ਨ 'ਚ ਡੀਐੱਸਪੀ ਦੇਵੇਂਦਰ ਮਿਸ਼ਰਾ ਨੇ ਤੇਜ਼-ਤਰਾਰ ਪੁਲਿਸ ਜਵਾਨਾਂ ਨੂੰ ਸ਼ਾਮਲ ਕੀਤਾ ਸੀ। ਉਨ੍ਹਾਂ ਸ਼ਿਵਰਾਜਪੁਰ ਐੱਸਓ ਸਮੇਤ ਚੌਬੇਪੁਰ ਤੇ ਬਿਠੂਰ ਪੁਲਿਸ ਨੇ ਅਨੁਭਵੀ ਥਾਣੇਦਾਰ ਤੇ ਨਵੇਂ ਰੰਗਰੂਟ ਸਿਪਾਹੀਆਂ ਦੀ ਟੀਮ ਬਣਾਈ ਸੀ। ਅਨੁਭਵੀ ਸੀਓ ਦੀ ਨੌਂ ਮਹੀਨੇ ਬਾਅਦ ਹੀ ਰਿਟਾਇਰਮੈਂਟ ਸੀ। ਸ਼ਹੀਦ ਸਿਪਾਹੀਆਂ ਨੂੰ ਪਿਛਲੇ ਸਾਲ ਹੀ ਕਾਨਪੁਰ 'ਚ ਪਹਿਲੀ ਪੋਸਟਿੰਗ ਮਿਲੀ ਸੀ ਤੇ ਜੁਆਇਨਿੰਗ ਦਾ ਦੂਸਰਾ ਸਾਲ ਹੀ ਸੀ।

2016 'ਚ ਤਰੱਕੀ ਮਿਲਣ ਤੋਂ ਬਾਅਦ ਬਣੇ ਸੀ ਡੀਐੱਸਪੀ

ਹਿਸਟਰੀਸ਼ੀਟਰ ਨੂੰ ਫੜਨ ਦੌਰਾਨ ਮੁਕਾਬਲੇ 'ਚ ਸ਼ਹੀਦ ਹੋਏ ਡੀਐੱਸਪੀ ਬਿਲਹੌਰ ਦੇਵੇਂਦਰ ਕੁਮਾਰ ਮਿਸ਼ਰਾ ਮਾਰਚ 2021 'ਚ ਸੇਵਾ ਮੁਕਤ ਹੋਣ ਵਾਲੇ ਸਨ। ਮੂਲ ਰੂਪ 'ਚ ਬਾਂਦਾ ਦੇ ਮਹੇਬਾ ਪਿੰਡ ਨਿਵਾਸੀ ਦੇਵੇਂਦਰ ਦੇ ਪਰਿਵਾਰ 'ਚ ਪਤਨੀ ਆਸਥਾ ਤੇ ਦੋ ਧੀਆਂ ਵੈਸ਼ਣਵੀ ਤੇ ਵੈਸ਼ਾਰਦੀ ਹਨ। ਵੱਡੀ ਬੇਟੀ ਮੈਡੀਕਲ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ, ਉੱਥੇ ਹੀ ਛੋਟੀ 12ਵੀਂ ਦੀ ਵਿਦਿਆਰਥਣ ਹੈ। ਉਨ੍ਹਾਂ ਦਾ ਪਰਿਵਾਰ ਸਰੂਪਨਗਰ 'ਚ ਪਾਮਕੋਟ ਅਪਾਰਟਮੈਂਟ 'ਚ ਰਹਿ ਰਿਹਾ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰਕ ਮੈਂਬਰ ਬੇਹਾਲ ਹੋ ਗਏ। ਉਨ੍ਹਾਂ ਦਾ ਇਕ ਭਰਾ ਰਾਜੀਵ ਮਿਸ਼ਰਾ ਡਾਕਘਰ 'ਚ ਤਾਇਨਾਤ ਜਦਕਿ ਦੂਸਰਾ ਭਰਾ ਆਰਡੀ ਮਿਸ਼ਰਾ ਮਹੇਬਾ ਪਿੰਡ ਦਾ ਸਾਬਕਾ ਪ੍ਰਧਾਨ ਹੈ। ਸਾਲ 1980 'ਚ ਥਾਣਾ ਮੁਖੀ ਵਜੋਂ ਤਾਇਨਾਤੀ ਮਿਲੀ ਸੀ। ਸਾਲ 2007 'ਚ ਇੰਸਪੈਕਟਰ ਤੋਂ 2016 'ਚ ਗਾਜ਼ੀਆਬਾਦ ਦੇ ਮੋਦੀ ਨਗਰ 'ਚ ਤਾਇਨਾਤੀ ਦੌਰਾਨ ਸੀਓ ਬਣੇ ਸਨ। ਤਬਾਦਲੇ 'ਤੇ ਸ਼ਹਿਰ ਆਏ ਦੇਵੇਂਦਰ ਮਿਸ਼ਰਾ ਨੂੰ ਸਰੂਪ ਨਗਰ ਦਾ ਡੀਐੱਸਪੀ ਬਣਾਇਆ ਗਿਆ ਸੀ, ਇਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਬਿਲਹੌਰ ਹੋ ਗਿਆ ਸੀ।

Posted By: Seema Anand