ਕੋਝੀਕੋਡ, ਏਐੱਨਆਈ : ਕੇਰਲ ਵਿੱਚ ਏਅਰ ਇੰਡੀਆ ਐਕਸਪ੍ਰੈਸ (Air India Express plane) ਦਾ ਇਕ ਜਹਾਜ਼ ਲੈਂਡਿੰਗ ਦੌਰਾਨ ਸ਼ੁੱਕਰਵਾਰ ਨੂੰ ਕੋਝੀਕੋਡ ਦੇ ਕਰੀਪੁਰ ਹਵਾਈ ਅੱਡੇ ਦੇ ਰਨਵੇਅ 'ਤੇ ਫਿਸਲ ਗਿਆ ਹੈ। ਜਹਾਜ਼ ਵਿੱਚ 190 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 2 ਪਾਇਲਟਾਂ ਸਣੇ 17 ਲੋਕਾਂ ਦੀ ਮੌਤ ਹੋ ਗਈ ਜਦਕਿ 123 ਤੋਂ ਵੱਧ ਲੋਕ ਜ਼ਖਮੀ ਹਨ। ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰ ਇੰਡੀਆਂ ਐਕਸਪ੍ਰੈਸ ਦਾ ਬੋਇੰਗ 737 ਜਹਾਜ਼ ਦੁਬਈ ਤੋਂ ਕਾਲੀਕਟ ਦੀ ਉੱਡਾਨ 'ਤੇ ਸੀ। ਜਹਾਜ ਵਿੱਚ ਕੁਲ 191 ਲੋਕ ਸਵਾਰ ਸਨ। ਇਨ੍ਹਾਂ ਵਿੱਚ 174 ਯਾਤਰੀ, 10 ਨਵਜੰਮੇ, 2 ਪਾਇਲਟ ਅਤੇ 5 ਕਰੂ ਮੈਂਬਰ ਸ਼ਾਮਲ ਸਨ।

ਜਹਾਜ਼ ਦੇ ਹੋਏ 2 ਟੁੱਕੜੇ

ਹਾਦਸਾ ਬਹੁਤ ਵੱਡਾ ਦੱਸਿਆ ਜਾ ਰਿਹਾ ਹੈ। ਤਸਵੀਰਾਂ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਨੂੰ ਦੋ ਟੁਕੜਿਆਂ ਵਿਚ ਵੰਡਿਆ ਗਿਆ ਹੈ। ਨਿਊਜ਼ ਏਜੰਸੀ ਏਐੱਨਆਈ ਦੇ ਅਨੁਸਾਰ, ਜਹਾਜ਼ (Air India flight, IX-1344) ਦੁਬਈ ਤੋਂ ਕੋਝੀਕੋਡ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮੀਂਹ ਕਾਰਨ ਜਹਾਜ਼ ਨੇ ਲੈਂਡਿੰਗ ਦੌਰਾਨ ਰਨਵੇ ਤੋਂ ਕੰਟਰੋਲ ਗੁਆ ਲਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਏਅਰ ਇੰਡੀਆਂ ਐਕਸਪ੍ਰੈਸ ਨੇ ਕਿਹਾ ਕਿ ਜਹਾਜ਼ ਵਿਚ ਸਵਾਰ ਯਾਤਰੀਆਂ ਵਿੱਚ 10 ਬੱਚੇ ਅਤੇ 6 ਚਾਲਕ ਟੀਮ ਦੇ ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿੱਚ 2 ਪਾਇਲਟ ਹਨ।

ਪੀਐੱਮ ਮੋਦੀ ਨੇ ਕੇਰਲ ਦੇ ਸੀਐੱਮ ਨਾਲ ਕੀਤੀ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਤੋਂ ਇਸ ਜਹਾਜ਼ ਹਾਦਸੇ ਬਾਰੇ ਫੋਨ ਉੱਤੇ ਜਾਣਕਾਰੀ ਲਈ। ਕੇਰਲ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਕੋਝੀਕੋਡ ਅਤੇ ਮੱਲਾਪੁਰਮ ਜ਼ਿਲਾ ਕੁਲੈਕਟਰਾਂ ਅਤੇ ਆਈਜੀ ਅਸ਼ੋਕ ਯਾਦਵ ਸਣੇ ਅਧਿਕਾਰੀਆਂ ਦੀ ਟੀਮ ਹਵਾਈ ਅੱਡੇ ਉੱਤੇ ਬਚਾਅ ਕਾਰਜ਼ਾ ਵਿੱਚ ਜੁੱਟ ਗਈ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਰਲ ਦੇ ਕੋਝੀਕੋਡ ਵਿੱਚ ਏਅਰ ਇੰਡੀਆਂ ਐਕਸਪ੍ਰੈਸ ਜਹਾਜ਼ ਹਾਦਸੇ ਦੀ ਜਾਣਕਾਰੀ ਬੇਹੱਦ ਦੁਖਦ ਹੈ। ਮੈਂ NDRF ਨੂੰ ਜਲਦ ਤੋਂ ਜਲਦ ਘਟਨਾ ਵਾਲੀ ਥਾਂ ਉੱਤੇ ਪਹੁੰਚਣ ਅਤੇ ਬਚਾਅ ਕਾਰਜਾ ਵਿੱਚ ਸਹਾਇਤਾ ਕਰਨ ਦੇ ਹੁਕਮ ਦਿੱਤੇ ਹਨ।

ਰਾਹਤ ਤੇ ਬਚਾਅ ਕਾਰਜ ਜਾਰੀ

ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਪਹੁੰਚੀਆਂ ਗਈਆਂ ਹਨ। ਐੱਨਡੀਆਰਐੱਫ ਦੀਆਂ ਟੀਮਾਂ ਵੀ ਬਚਾਅ ਕਾਰਜਾ ਵਿੱਚ ਲੱਗ ਗਈਆਂ ਹਨ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਗੱਡੀਆਂ ਵੀ ਮੌਕੇ 'ਤੇ ਮੌਜੂਦ ਹਨ। ਰਿਪੋਰਟਾਂ ਦੇ ਅਨੁਸਾਰ ਜਹਾਜ਼ ਦੁਬਈ ਤੋਂ ਸ਼ਾਮ 4.45 ਵਜੇ ਰਵਾਨਾ ਹੋਇਆ। ਜਹਾਜ਼ ਸ਼ਾਮ 7.45 ਵਜੇ ਲੈਂਡਿੰਗ ਦੌਰਾਨ ਰਨਵੇ ਤੋਂ ਤਿਲਕ ਗਿਆ। ਜ਼ਖਮੀਆਂ ਅਤੇ ਮ੍ਰਿਤਕਾਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਡੀਜੀਸੀਏ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਹੈਲਪਲਾਈਨ ਨੰਬਰ ਜਾਰੀ

ਹਾਦਸੇ ਵਿੱਚ ਜ਼ਖਮੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਹੈਲਪਲਾਇਨ ਨੰਬਰ ਜਾਰੀ ਕੀਤੇ ਗਏ ਹਨ। ਦੁਬਈ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਲੋਕਾਂ ਦੇ ਪਰਿਵਾਰਕ ਮੈਂਬਰ 056 546 3903, 0543090572, 0543090572, 0543090575 'ਤੇ ਫੋਨ ਨੰਬਰਾਂ ਉੱਤੇ ਸੰਪਰਕ ਕਰਕੇ ਵਿਸਥਾਰਤ ਜਾਣਕਾਰੀ ਲੈ ਸਕਦੇ ਹਨ।

ਸਾਲ 2010 ਵਿੱਚ ਵਾਪਰਿਆ ਸੀ ਅਜਿਹਾ ਹੀ ਹਾਦਸਾ

ਪਿਛਲੀਆਂ ਘਟਨਾਵਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਸਾਲ 2010 ਵਿੱਚ ਮੈਂਗਲੁਰੂ ਏਅਰਪੋਰਟ 'ਤੇ ਵੀ ਅਜਿਹਾ ਹੀ ਹਾਦਸਾ ਹੋਇਆ ਸੀ, ਜਿਸ ਵਿੱਚ 158 ਲੋਕਾਂ ਦੀ ਮੌਤ ਹੋ ਗਈ ਸੀ। ਕਾਰੀਪੁਰ ਏਅਰਪੋਰਟ ਇਕ ਟੇਬਲਟਾਪ ਰਣਵੇ ਮੰਨਿਆ ਜਾਂਦਾ ਹੈ। ਜਿਥੇ ਜਹਾਜ਼ ਦੀ ਲੈਂਡਿੰਗ ਕਰਵਾਉਣ ਵਾਲੇ ਪਾਇਲਟਾਂ ਨੂੰ ਖਾਸ ਟ੍ਰੇਨਿੰਗ ਦੀ ਲੋੜ ਹੁੰਦੀ ਹੈ। ਇਹ ਰਨਵੇ ਕਾਫੀ ਉੱਚਾਈ 'ਤੇ ਹੈ ਅਤੇ ਇਸ ਨੇੜੇ ਡੂੰਗੀ ਖੱਡ ਹੈ।

Posted By: Sunil Thapa