ਕੋਰੋਨਾ ਵਾਇਰਸ (Corona virus) ਦਾ ਕਹਿਰ ਦੁਨੀਆ 'ਚ ਖ਼ਤਮ ਨਹੀਂ ਹੋਇਆ ਹੈ। ਇਸ ਨੂੰ ਰੋਕਣ ਲਈ ਵਧੇ ਹੋਏ ਪੱਧਰ 'ਤੇ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਭਾਰਤ 'ਚ ਟੀਕਾ ਲਗਾਉਣ ਲਈ CoWin Portal 'ਤੇ ਰਜਿਸਟ੍ਰੇਸ਼ਨ ਕਰਨੀ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ। ਇਸ ਕਾਰਨ ਕੋਵਿਨ ਪੋਰਟਲ 'ਤੇ ਇਕ ਦਿਨ ਵਿਚ ਕਈ ਸਰਚ ਰਿਕਵੈਸਟ ਕੀਤੀ ਜਾ ਰਹੀ ਹੈ।

ਹੁਣ ਤਕ ਕਿਸੇ ਤਰ੍ਹਾਂ ਦਾ ਐਕਸ਼ਨ ਕਿਸੇ ਖਿਲਾਫ਼ ਨਹੀਂ ਲਿਆ ਗਿਆ ਹੈ। ਹਾਲਾਂਕਿ ਹੁਣ ਵੈਕਸੀਨ ਸਲਾਟ ਲਈ ਵਾਰ-ਵਾਰਸਰ ਕਰਨ ਜਾਂ 1 ਦਿਨ ਵਿਚ 50 ਓਟੀਪੀ ਜਨਰੇਟ ਕਰਵਾਉਣ 'ਤੇ ਕੋਵਿਨ ਬਲਾਕ ਕਰ ਦੇਵੇਗਾ। ਨਵੇਂ ਸਿਸਟਮ ਤਹਿਤ 15 ਮਿੰਟ ਦੇ ਅੰਦਰ 20 ਤੋਂ ਜ਼ਿਆਦਾ ਸਰਚ ਕਰਨ 'ਤੇ ਯੂਜ਼ਰਜ਼ ਆਟੋਮੈਟਿਕ ਪੋਰਟਲ ਤੋਂ ਲਾਗਆਊਟ ਹੋ ਜਾਵੇਗਾ।

ਕੇਂਦਰੀ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਕਰੀਬ 6 ਹਜ਼ਾਰ ਲੋਕਾਂ ਨੂੰ ਕੋਵਿਨ ਪੋਰਟਲ 'ਤੇ ਸ਼ੱਕੀ ਗਤੀਵਿਧੀਆ ਕਾਰਨ ਲਾਗਆਊਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਟ੍ਰੈਕ ਕਰ ਰਹੇ ਹਾਂ ਜੋ ਪੋਰਟਲ 'ਤੇ ਸ਼ੱਕੀ ਗਤੀਵਿਧੀਆਂ ਕਰ ਰਹੇ ਸਨ। ਉਨ੍ਹਾਂ ਨੂੰ ਪੋਰਟਲ 'ਤੇ ਬਲਾਕ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂਜ਼ਰ ਨੂੰ ਉਸ ਦੀ ਅਕਾਊਂਟ ਤੋਂ ਆਸਾਧਾਰਨ ਐਕਟੀਵਿਟੀ ਬਾਰੇ ਅਲਰਟ ਕੀਤਾ ਜਾਂਦਾ ਹੈ। ਉੱਥੇ ਹੀ ਕੋਵਿਨ ਸਪੋਰਟ ਫੋਨ ਕਾਲ ਕਰ ਕੇ ਸੂਚਨਾ ਦਿੰਦਾ ਹੈ।

ਸਰਟੀਫਿਕੇਟ 'ਚ ਸੁਧਾਰ ਕਰ ਸਕੋਗੇ

ਸਰਕਾਰ ਨੇ ਕੋਵਿਨ ਪੋਰਟਲ 'ਚ ਇਕ ਨਵਾਂ ਫੀਚਰ ਜੋੜਿਆ ਹੈ। ਜੇਕਰ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਦੇ ਵੈਕਸੀਨੇਸ਼ਨ ਸਰਟੀਫਿਕੇਟ 'ਚ ਕੋਈ ਗ਼ਲਤੀ ਹੈ ਤਾਂ ਉਸ ਨੂੰ ਸੁਧਾਰਿਆ ਜਾ ਸਕੇਗਾ।

ਜਾਣੋ ਕਿਵੇਂ ਕਰ ਸਕੋਗੇ ਕੁਰੈਕਸ਼ਨ

  • ਸਭ ਤੋਂ ਪਹਿਲਾਂ http://cowin.gov.in 'ਤੇ ਜਾਣਾ ਹੈ।
  • ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ਤੋਂ ਲਾਗਇਨ ਕਰਨਾ ਹੈ।
  • ਫਿਰ ਰੇਜ਼ ਇਨ ਇਸ਼ੂ ਦੀ ਆਪਸ਼ਨ 'ਤੇ ਕਲਿੱਕ ਕਰਨਾ ਪਵੇਗਾ।
  • ਨਾਂ, ਜਨਮ ਦਾ ਸਾਲ ਤੇ ਜੈਂਡਰ ਸੁਧਾਰ ਦਾ ਬਦਲ ਮਿਲੇਗਾ।
  • ਜਿਸ ਤੋਂ ਬਾਅਦ ਜੋ ਵੀ ਸੁਧਾਰ ਕਰਨਾ ਹੈ ਕੀਤਾ ਜਾ ਸਕਦਾ ਹੈ

Posted By: Seema Anand