Cowin 2.0 App : ਕੋਰੋਨਾ ਮਹਾਮਾਰੀ ਖ਼ਿਲਾਫ਼ ਭਾਰਤ ਨੇ ਹੁਣ ਤਕ ਸਫਲ ਲੜਾਈ ਲੜੀ ਹੈ। ਭਾਰਤ 'ਚ ਬਣੀਆਂ ਦੋ ਵੈਕਸੀਨ ਬਾਕੀ ਦੇਸ਼ਾਂ ਦੀ ਵੈਕਸੀਨ ਤੋਂ ਕਿਤੇ ਜ਼ਿਆਦਾ ਕਾਮਯਾਬ ਰਹੀਆਂ ਹਨ। ਭਾਰਤ 'ਚ ਹੁਣ ਤਕ ਕਰੋੜਾਂ ਸਿਹਤ ਮੁਲਾਜ਼ਮਾਂ ਤੇ ਫਰੰਟ ਲਾਈਨ ਵਰਕਰਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। ਹੁਣ 1 ਮਾਰਚ ਤੋਂ ਇਸ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ੀ ਮਿਲਣ ਵਾਲੀ ਹੈ ਕਿਉਂਕਿ ਇਸ ਪੜਾਅ 'ਚ ਆਮ ਲੋਕਾਂ ਨੂੰ ਟੀਕੇ ਲਗਾਏ ਜਾਣਗੇ। ਆਮ ਲੋਕਾਂ ਲਈ ਰਜਿਸਟ੍ਰੇਸ਼ਨ ਦੇ ਤਿੰਨ ਤਰੀਕੇ ਦੱਸੇ ਗਏ ਹਨ- ਐਡਵਾਂਸ ਸੈਲਫ ਰਜਿਸਟ੍ਰੇਸ਼ਨ, ਆਨ ਸਾਈਟ ਰਜਿਸਟ੍ਰੇਸ਼ਨ ਤੇ ਸੁਵਿਧਾ ਕੇਂਦਰਾਂ ਤੋਂ। ਹਾਲ ਹੀ 'ਚ ਕੇਂਦਰ ਸਰਕਾਰ ਦੇ ਆਹਲਾ ਅਧਿਕਾਰੀਆਂ ਦੀ ਬੈਠਕ ਹੋਈ। ਬੈਠਕ 'ਚ ਚਰਚਾ ਕੀਤੀ ਗਈ ਕਿ ਟੀਕਾਕਰਨ ਨੂੰ ਕਿਵੇਂ ਰਫ਼ਤਾਰ ਦਿੱਤੀ ਜਾਵੇ। ਇਸ ਵਿਚ Cowin 2.0 App ਦਾ ਵੀ ਜ਼ਿਕਰ ਕੀਤਾ ਗਿਆ। ਯਾਨੀ ਸਰਕਾਰ ਜਲਦ ਹੀ Cowin ਐਪ ਦਾ ਨਵਾਂ ਵਰਜ਼ਨ ਲਾਂਚ ਕਰਨ ਜਾ ਰਹੀ ਹੈ। ਆਮ ਲੋਕ ਇਸ 'ਤੇ ਰਜਿਸਟ੍ਰੇਸ਼ਨ ਕਰ ਕੇ ਆਪਣੇ ਟੀਕਾਕਰਨ ਦੇ ਸਮੇਂ ਤੇ ਸਥਾਨ ਹਾਸਲ ਕਰ ਸਕਦੇ ਹਨ।

ਇੰਜ ਕਰਵਾਓ ਰਜਿਸਟ੍ਰੇਸ਼ਨ

Cowin 2.0 App 'ਤੇ ਹਾਲੀ ਵੀ ਕੰਮ ਹੋ ਰਿਹਾ ਹੈ। ਟੀਕਾ ਲਗਵਾਉਣ ਵਾਲੇ ਦੀ ਪਛਾਣ ਦੇ ਨਾਲ ਹੀ ਜਿਨ੍ਹਾਂ ਨਿਜੀ ਜਾਂ ਸਰਕਾਰੀ ਹਸਪਤਾਲਾਂ 'ਚ ਟੀਕਾਕਰਨ ਦੀ ਸਹੂਲਤ ਦਿੱਤੀ ਜਾਣੀ ਹੈ, ਉਨ੍ਹਾਂ ਦੀ ਲਿਸਟਿੰਗ ਦਾ ਕੰਮ ਚੱਲ ਰਿਹਾ ਹੈ। ਹੁਣ ਤਕ ਦੀ ਜਾਣਕਾਰੀ ਮੁਤਾਬਿਕ, ਸਰਕਾਰੀ ਹਸਪਤਾਲਾਂ 'ਚ ਟੀਕਾਕਰਨ ਪੂਰੀ ਤਰ੍ਹਾਂ ਮੁਫ਼ਤ ਰਹੇਗਾ। ਸਿਹਤ ਮੰਤਰਾਲੇ ਮੁਤਾਬਿਕ, ਜਿਹੜੇ ਲੋਕ ਨਿੱਜੀ ਹਸਪਤਾਲ 'ਚ ਟੀਕਾ ਲਗਵਾਉਣਗੇ, ਉਨ੍ਹਾਂ ਨੂੰ ਪਹਿਲਾਂ ਤੈਅ ਫੀਸ ਜਮ੍ਹਾਂ ਕਰਵਾਉਣੀ ਪਵੇਗੀ।

ਦੱਸ ਦੇਈਏ ਕਿ 1 ਮਾਰਚ ਤੋਂ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਜ਼ਰੂਰਤ ਮਰੀਜ਼ਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ। ਇਸ ਤਰ੍ਹਾਂ ਇਸ ਪੜਾਅ 'ਚ 27 ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ ਹੈ।

Cowin 2.0 App 'ਤੇ ਆਸਾਨੀ ਨਾਲ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਦੇ ਲਈ ਐਪ ਨੂੰ ਮੋਬਾਈਲ 'ਚ ਡਾਊਨਲੋਡ ਕਰਨਾ ਪਵੇਗਾ। ਐਪ ਸਟੋਰ ਤੋਂ ਇਲਾਵਾ ਆਰੋਗਿਯਾ ਸੇਤੂ ਵਰਗੀ ਸਰਕਾਰੀ ਆਈਟੀ ਐਪਲੀਕੇਸ਼ਨਜ਼ 'ਤੇ ਵੀ ਇਹ ਮਿਲੇਗਾ। ਇਸ ਵਿਚ ਦੇਸ਼ ਭਰ ਦੇ ਕੋਰੋਨਾ ਵੈਕਸੀਨੇਸ਼ਨ ਸੈਂਟਰਸ ਦੀ ਲਿਸਟ ਹੋਵੇਗੀ। ਨਾਲ ਹੀ ਟੀਕਾਕਰਨ ਦੀ ਉਪਲਬਧ ਤਰੀਕ ਤੇ ਸਮਾਂ ਵੀ ਦਿੱਤਾ ਗਿਆ ਹੋਵੇਗਾ।

ਲੋਗ ਆਨ ਸਾਈਟ ਰਜਿਸਟ੍ਰੇਸ਼ਨ ਵੀ ਕਰਨਾ ਸਕਦੇ ਹੋ। ਯਾਨੀ ਟੀਕਾਕਰਨ ਕੇਂਦਰ 'ਤੇ ਜਾ ਕੇ ਰਜਿਸਟ੍ਰੇਸ਼ਨ। ਇਸ ਦੇ ਲਈ ਤੈਆਰੀ ਕੀਤੀ ਜਾ ਰਹੀ ਹੈ। ਅਜਿਹੇ ਕਰੀਬ ਤਿੰਨ ਲੱਖ ਕਮਿਊਨਿਟੀ ਸੈਂਟਰ ਬਣਾਏ ਜਾ ਰਹੇ ਹਨ। ਇਸ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਮਿਲੇਗੀ ਜੋ ਮੋਬਾਈਲ ਜਾਂ ਆਨਲਾਈਨ ਸਿਸਟ ਤੋਂ ਵਾਕਿਫ਼ ਨਹੀਂ ਹਨ। ਸੂਬਿਆਂ ਤੇ ਕੇਂਦਰ ਸਾਸਿਤ ਪ੍ਰਦੇਸ਼ਾਂ ਨੂੰ Cowin 2.0 App ਦੇ ਨਵੇਂ ਐਡੀਸ਼ਨ ਬਾਰੇ ਦੱਸਿਆ ਜਾ ਚੁੱਕਾ ਹੈ। ਪਹਿਲੇ ਪੜਾਅ 'ਚ ਵੀ ਇਹ ਐਪ ਕਾਫੀ ਮਸ਼ਹੂਰ ਹੋਇਆ ਸੀ।

ਕੋਵਿਨ 2.0 ਐਪ 'ਤੇ ਕਿਵੇਂ ਕਰੀਏ ਰਜਿਸਟ੍ਰੇਸ਼ਨ

  • ਕੋਵਿਨ ਐਪ ਨੂੰ ਮੋਬਾਈਲ 'ਤੇ ਡਾਊਨਲੋਡ ਕਰੋ ਜਾਂ cowin.gov.in ਦੀ ਵੈੱਬਸਾਈਟ 'ਤੇ ਜਾਓ।
  • ਮੋਬਾਈਲ ਨੰਬਰ ਜਾਂ ਆਧਾਰ ਨੰਬਰ ਭਰੋ।
  • ਇਸ ਤੋਂ ਬਾਅਦ ਤੁਹਾਨੂੰ ਇਕ ਓਟੀਪੀ ਮਿਲੇਗਾ। ਇਸ ਨੂੰ ਭਰਨ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ।
  • ਤੁਸੀਂ ਇਸੇ ਅਕਾਊਂਟ ਤੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।
  • ਤੈਅ ਤਰੀਕ ਤੇ ਸਮੇਂ 'ਤੇ ਟੀਕਾਕਰਨ ਕੇਂਦਰ ਜਾਓ ਤੇ ਟੀਕਾ ਲਗਵਾਓ।
  • ਰੈਫਰੈਂਸ ਆਈਡੀ ਜ਼ਰੀਏ ਆਪਣਾ ਟੀਕਾਕਰਨ ਪ੍ਰਮਾਣ ਪੱਤਰ ਪ੍ਰਾਪਤ ਕਰੋ।

Posted By: Seema Anand