ਜੇਐੱਨਐੱਨ, ਏਜੰਸੀ : ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਦੇਸ਼ ਲਾਕਡਾਊਨ ਦਾ ਸਮਾਂ ਵਧਾ ਕੇ ਮਹੱਤਵਪੂਰਨ ਐਲਾਨ ਨੇ ਤੁਰੰਤ ਮਗਰੋਂ ਹੀ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੋਫਾਈਲ ਤਸਵੀਰ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਲੋਕਾਂ 'ਚ ਜਾਗਰੂਕਤਾ ਲਿਆਉਣ ਲਈ ਇਹ ਮਹੱਤਵਪੂਰਨ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਨੂੰ ਸੰਬੋਧਿਤ ਕੀਤਾ ਤੇ ਲਾਕਡਾਊਨ ਦਾ ਸਮਾਂ 3 ਮਈ ਤਕ ਵਧਾਉਣ ਦਾ ਐਲਾਨ ਕੀਤਾ। ਦੇਸ਼ ਨੂੰ ਸੰਬੋਧਿਤ ਕਰਨ ਆਏ ਪ੍ਰਧਾਨ ਮੰਤਰੀ ਨੇ ਮਾਸਕ ਦੀ ਜਗ੍ਹਾ ਗਮਛੇ ਨਾਲ ਹੀ ਆਪਣਾ ਚਿਹਰਾ ਢੱਕ ਕੇ ਰੱਖਿਆ ਸੀ। ਸੰਬੋਧਨ ਕਰਦੇ ਸਮੇਂ ਇਸ ਨੂੰ ਉਤਾਰ ਕੇ ਗਲੇ 'ਚ ਲਪੇਟ ਲਿਆ ਸੀ। ਗਮਛੇ ਵਾਲੀ ਇਸ ਤਸਵੀਰ ਨਾਲ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਤਮਾਮ ਅਕਾਊਂਟ ਦੀ ਪ੍ਰੋਫਾਈਲ ਤਸਵੀਰ ਬਦਲ ਦਿੱਤੀ ਸੀ। ਕੁਝ ਦਿਨ ਪਹਿਲਾ ਉਨ੍ਹਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਸੀ ਕਿ ਕੋਵਿਡ-19 ਨਾਲ ਬਚਣ ਲਈ ਪਾਇਆ ਜਾਣ ਵਾਲਾ ਮਾਸਕ ਜ਼ਰੂਰੀ ਨਹੀਂ ਕਿ ਮੈਡੀਕਲ ਦੁਕਾਨਾਂ ਤੋਂ ਹੀ ਖਰੀਦਿਆ ਜਾਵੇ। ਇਹ ਘਰ 'ਚ ਕੱਪੜੇ ਦੀ ਮਦਦ ਨਾਲ ਬਣਿਆ ਜਾ ਸਕਦਾ ਹੈ ਤੇ ਗਮਛਾ ਜਾਂ ਫਿਰ ਦੁੱਪਟੇ ਦੀ ਵਰਤੋਂ ਕਰ ਸਕਦੇ ਹਾਂ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਦੇ ਟਵਿੱਟਰ ਹੈਂਡਲ 'ਤੇ ਦੂਜੀ ਤਸਵੀਰ ਲੱਗੀ ਸੀ। ਜਿਸ 'ਚ ਕਾਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੇ ਸੀ।

ਜ਼ਿਕਰਯੋਗ ਹੈ ਕਿ ਨੋਵਲ ਕੋਰੋਨਾ ਵਾਇਰਸ ਨਾਲ ਜਾਰੀ ਜੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਕਿਰਿਆਸ਼ੀਲਤਾ ਨਾਲ ਅਗਵਾਈ ਕਰ ਰਹੇ ਹਨ। ਸਮੇਂ-ਸਮੇਂ 'ਤੇ ਉਹ ਰਾਸ਼ਟਰ ਨੂੰ ਸੰਬੋਧਿਤ ਕਰ ਕੇ ਜਨਤਾ ਨੂੰ ਜਾਗਰੂਕ ਵੀ ਕਰ ਰਹੇ ਹਨ।

Posted By: Rajnish Kaur