ਜੇਐੱਨਐੱਨ, ਨਵੀਂ ਦਿੱਲੀ। ਭਾਰਤ ’ਚ ਕੋਰੋਨਾ ਦੀ ਤੀਸਰੀ ਲੀਹਰ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਅੰਕੜਿਆਂ ਮੁਤਾਬਕ 24 ਘੰਟਿਆਂ ਦੌਰਾਨ ਦੇਸ਼ਭਰ ’ਚ ਕੋਰੋਨਾ ਦੇ 268833 ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਪਿਛਲੇ ਦਿਨ ਦੇ ਮੁਕਾਬਲੇ ਕਰੀਬ 4631 ਵੱਧ ਹੈ। ਇਸ ਤੋਂ ਇਲਾਵਾ ਬੀਤੇ 24 ਘੰਟਿਆਂ ’ਚ 122684 ਮਰੀਜ਼ ਠੀਕ ਹੋਏ ਹਨ। ਮੰਤਰਾਲੇ ਮੁਤਾਬਕ ਫਿਲਹਾਲ ਦੇਸ਼ ’ਚ ਐਕਟਿਵ ਕੇਸ 1417820 ਹਨ ਤੇ ਰੋਜ਼ਾਨਾ ਦੀ ਸੰਕ੍ਰਮਣ ਦਰ ਵਧ ਕੇ 16.66 ਫ਼ੀਸਦੀ ਹੋ ਗਈ ਹੈ। ਦੇਸ਼ ’ਚ ਓਮੀਕ੍ਰੋਨ ਦੀ ਗਿਣਤੀ ਵਧ ਕੇ 6041 ਹੋ ਗਈ ਹੈ।

ਇਸ ਸਾਲ ਦੀ ਸ਼ੁਰੂਆਤ ’ਚ ਇਹ ਦਰ 2 ਫ਼ੀਸਦੀ ਸੀ ਹੁਣ ਇਹ ਦਰ ਵਧ ਕੇ 15 ਫ਼ੀਸਦੀ ਹੋ ਗਈ ਹੈ। ਮਾਹਰ ਫਿਰ ਤੋਂ ਪਿਛਲੇ ਸਾਲ ਵਰਗੇ ਹਾਲਾਤ ਹੈਦਾ ਹੋਣ ਦੀ ਚਿੰਤਾ ਜਤਾ ਰਹੇ ਹਨ। ਸੰਯੁਕਤ ਰਾਸ਼ਟਰ ਨੇ ਵੀ ਇਸੇ ਤਰ੍ਹਾਂ ਦੀ ਚਿੰਤਾ ਜਤਾਈ ਹੈ। ਦਿੱਲੀ ’ਚ ਸੰਕ੍ਰਮਣ ਦੀ ਰਫ਼ਤਾਰ ਫਿਲਹਾਲ 30 ਫ਼ੀਸਦੀ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਹੀ ਕੋਰੋਨਾ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ ਜਿਸ ਕਾਰਨ ਐਕਟਿਵ ਮਾਮਲੇ ਆਪਣੇ 220 ਦਿਨ ਦੇ ਸਭ ਤੋਂ ਉੱਚੇ ਸਤਰ ’ਤੇ ਪਹੰੁਚ ਗਏ ਹਨ।

Posted By: Sarabjeet Kaur