ਨਵੀਂ ਦਿੱਲੀ, ਜੇਐੇਨਐਨ : ਭਾਰਤ 'ਚ ਬੀਤੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕਹਿਰ ਕਮਾ ਰਹੇ ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਭਿਆਨਕ ਕੋਈ ਦੂਜਾ ਸਟ੍ਰੇਨ ਨਹੀਂ ਹੈ। ਲੋਕਾਂ 'ਚ ਤੇਜ਼ੀ ਨਾਲ ਫੈਲਣ ਵਾਲੇ ਇਸ ਵੇਰੀਐਂਟ ਨੇ ਮਹਾਮਾਰੀ ਦੀ ਦੂਜੀ ਲਹਿਰ 'ਚ ਦੇਖਦੇ-ਦੇਖਦੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ। ਇਸ ਦੀ ਲਪੇਟ 'ਚ ਆਏ ਲੋਕ ਜਦੋਂ ਤਕ ਜਾਂਚ ਤੇ ਸਹੀ ਇਲਾਜ ਦੀ ਪ੍ਰਕਿਰਿਆ ਅਪਣਾ ਪਾਉਂਦੇ ਹਨ ਉਦੋਂ ਤਕ ਦਮ ਤੋੜ ਦਿੰਦੇ ਹਨ।

ਕਿੰਨਾ ਹੈ ਸੰਕ੍ਰਮਣਕਾਰੀ

ਮੰਨਿਆ ਜਾਂਦਾ ਹੈ ਕਿ ਡੈਲਟਾ ਵੇਰੀਐਂਟ ਹੁਣ ਤਕ ਦਾ ਸਭ ਤੋਂ ਜ਼ਿਆਦਾ ਸੰਕ੍ਰਮਣਕਾਰੀ ਹੈ। ਯੂਰਪ ਦੀ ਪਹਿਲੀ ਲਹਿਰ 'ਚ ਪਾਏ ਗਏ ਵੇਰੀਐਂਟ ਨਾਲ ਜਿੱਥੇ ਇਕ ਆਦਮੀ ਤੋਂ ਔਸਤਨ ਤਿੰਨ ਲੋਕਾਂ ਦੇ ਸੰਕ੍ਰਮਿਤ ਹੋਣ ਦਾ ਖਦਸ਼ਾ ਰਹਿੰਦਾ ਸੀ ਉਧਰ ਡੈਲਟਾ ਵੇਰੀਐਂਟ ਨਾਲ ਸੰਕ੍ਰਮਣ ਵਿਅਕਤੀ ਪੰਜ ਤੋਂ ਅੱਠ ਲੋਕਾਂ ਨੂੰ ਸੰਕ੍ਰਮਿਤ ਕਰ ਸਕਦਾ ਹੈ।

ਇਹ ਵੇਰੀਐਂਟ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ 'ਚ ਪਾਇਆ ਗਿਆ ਸੀ। ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ। ਕਈ ਮਾਮਲਿਆਂ 'ਚ ਵੈਕਸੀਨ ਨਾਲ ਬਣਨ ਵਾਲੀ ਐਂਟੀਬਾਡੀ ਵੀ ਕੰਮ ਨਹੀਂ ਕਰਦੀ ਹੈ।

ਗਾਮਾ (ਪੀ.1)

ਇਹ ਵੇਰੀਐਂਟ ਪਿਛਲੇ ਸਾਲ ਨਵੰਬਰ 'ਚ ਸਭ ਤੋਂ ਪਹਿਲਾਂ ਬ੍ਰਾਜ਼ੀਲ 'ਚ ਆਇਆ ਸੀ। ਕਈ ਮਿਊਟੇਸ਼ਨ ਹੋਣ ਨਾਲ ਤੇਜ਼ੀ ਨਾਲ ਫੈਲਦਾ ਹੈ। ਬੀਟਾ ਦੀ ਤਰ੍ਹਾਂ ਇਸ ਨਾਲ ਲੋਕਾਂ ਦੇ ਦੋਬਾਰਾ ਸੰਕ੍ਰਮਿਤ ਹੋਣ ਦਾ ਖਦਸ਼ਾ ਰਹਿੰਦਾ ਹੈ।


ਡੈਲਟਾ (ਬੀਟਾ.1.617.2) ਇਹ ਵੇਰੀਐਂਟ ਭਾਰਤ 'ਚ ਸਭ ਤੋਂ ਪਹਿਲਾਂ ਅਕਤੂਬਰ 'ਚ ਮਹਾਰਾਸ਼ਟਰ 'ਚ ਪਾਇਆ ਗਿਆ ਸੀ। ਦੂਜੀ ਲਹਿਰ 'ਚ ਦੇਸ 'ਚ ਕੋਹਰਾਮ ਮਚਾਉਣ ਲਈ ਵੇਰੀਐਂਟ ਜ਼ਿੰਮੇਵਾਰ ਰਿਹਾ। ਇਹ ਹੁਣ ਤਕ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਹੈ। ਇਹ ਵੈਕਸੀਨ ਤੇ ਕੋਰਨਾ ਨਾਲ ਬਣੀ ਇਮਿਊਨ ਸਿਸਟਮ ਦੀ ਸਮਰੱਥਾ ਨੂੰ ਹਾਰਾ ਦਿੰਦਾ ਹੈ।

WHO ਦੀ ਮੁੱਖ ਵਿਗਿਆਨੀ ਸੋਮਿਆ ਸੁਆਮੀਨਾਥਨ ਨੇ ਦੱਸਿਆ ਕਿ ਭਾਰਤ 'ਚ ਇਸ ਸਮੇਂ ਡੈਲਟਾ ਵੇਰੀਐਂਟ ਦਾ ਕਹਿਰ ਹੈ। ਬਰਤਾਨੀਆ 'ਚ 91 ਫੀਸਦੀ ਨਵੇਂ ਮਾਮਲੇ ਡੈਲਟਾ ਦੇ ਆ ਰਹੇ ਹਨ। ਅਮਰੀਕਾ 'ਚ ਡੈਲਟਾ ਦੇ ਮਾਮਲੇ 15 ਦਿਨ 'ਚ ਦੋਗੁਣੇ ਹੋ ਰਹੇ ਹਨ। ਜਲਦ ਹੀ ਇਹ ਵੇਰੀਐਂਟ ਦੁਨੀਆਭਰ 'ਚ ਛਾ ਜਾਵੇਗਾ।

Posted By: Ravneet Kaur