ਜੇਐੱਨਐੱਨ, ਸੋਲਨ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸੌਲੀ 'ਚ ਹੁਣ ਕੋਰੋਨਾ ਦੀ ਦਵਾਈ ਬਣੇਗੀ। ਕੇਂਦਰੀ ਖੋਜ ਸੰਸਥਾਨ (ਸੀਆਰਆਈ) ਕਸੌਲੀ ਕੋਵਿਡ ਐਂਟੀ ਸੀਰਮ ਬਣਾਉਣ 'ਤੇ ਖੋਜ ਕਰ ਰਿਹਾ ਹੈ। ਤਿੰਨ ਟ੍ਰਾਇਲ ਬੈਚ ਤਿਆਰ ਹੋ ਗਏ ਹਨ। ਇਨ੍ਹਾਂ ਨੂੰ ਵਾਇਰਸ ਦੀ ਨਿਊਟ੍ਲਾਈਜੇਸ਼ਨ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐÎਨਆਈਵੀ) ਪੁਨੇ ਭੇਜਿਆ ਜਾਵੇਗਾ। ਇਸ ਨਾਲ ਪਤਾ ਲੱਗੇਗਾ ਕਿ ਇਹ ਦਵਾਈ ਵਾਇਰਸ ਨੂੰ ਪ੍ਰਭਾਵਹੀਣ ਕਰਨ 'ਚ ਕਿੰਨੀ ਕਾਰਗਰ ਹੈ। ਪੁਨੇ 'ਚ ਵਾਇਰਸ ਨਾਲ ਟ੍ਰਾਇਲ ਬੈਚ ਦੀ ਟੈਸਟਿੰਗ ਹੋਵੇਗੀ। ਉਥੇ ਇਸ ਦੇ ਸਫ਼ਲ ਹੋਣ ਤੋਂ ਬਾਅਦ ਬੈਚ 'ਤੇ ਪ੍ਰਰੀ ਕਲੀਨਿਕਲ ਐਨੀਮਲ ਟੈਸਟਿੰਗ (ਟਾਕਸੀਕਲੋਜੀਕਲ ਸਟੱਡੀਜ਼) ਦੀ ਪ੍ਰਕਿਰਿਆ ਹੋਵੇਗੀ। ਇਸ 'ਚ ਜਾਨਵਰਾਂ 'ਤੇ ਹਾਈ ਡੋਜ਼ ਦੇ ਕੇ ਟੈਸਟਿੰਗ ਕੀਤੀ ਜਾਵੇਗੀ। ਦੋਵੇਂ ਦੀ ਸਫਲਤਾ ਤੋਂ ਬਾਅਦ ਸੀਆਰਆਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੂੰ ਅਪ੍ਰਰੋਚ ਕਰੇਗਾ। ਉਸ ਤੋਂ ਬਾਅਦ ਕਲੀਨਿਕਲ ਟ੍ਰਾਇਲ ਲਈ ਬੈਚ ਆਈਸੀਐੱਮਆਰ ਨੂੰ ਦਿੱਤਾ ਜਾਵੇਗਾ।

Posted By: Susheel Khanna