ਨਵੀਂ ਦਿੱਲੀ, ਏਜੰਸੀਆਂ : ਦੁਨੀਆ 'ਚ ਕੋਰੋਨਾ ਵਾਇਰਸ ਦੇ ਪਸਾਰੇ ਦੌਰਾਨ ਐਸਟ੍ਰਾਜੇਨੇਕਾ ਵੈਕਸੀਨ 'ਤੇ ਸਿਆਸਤ ਤੇਜ਼ ਹੋ ਗਈ ਹੈ। ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਭਾਰਤ ਸਮੇਤ ਦੁਨੀਆ 'ਚ ਟੀਕਾਕਰਨ ਮੁਹਿੰਮ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ, ਉੱਥੇ ਹੀ ਦੂਸਰੇ ਪਾਸੇ ਕੁਝ ਯੂਰਪੀ ਦੇਸ਼ਾਂ ਨੇ ਇਸ 'ਤੇ ਸਿਆਸਤ ਸ਼ੁਰੂ ਕਰ ਦਿੱਤੀ ਹੈ। ਕੁਝ ਯੂਰਪੀ ਦੇਸ਼ਾਂ ਨੇ ਆਪਣੇ ਮੁਲਕ 'ਚ ਐਸਟ੍ਰਾਜੇਨੇਕਾ ਵੈਕਸੀਨ (AstraZeneca Vaccine) 'ਤੇ ਰੋਕ ਲਗਾ ਦਿੱਤੀ ਹੈ, ਜਦਕਿ ਯੂਰਪੀ ਮੈਡੀਕਲ ਏਜੰਸੀ (EMA) ਤੇ ਵਿਸ਼ਵ ਸਿਹਤ ਸੰਗਠਨ ਨੇ ਐਸਟ੍ਰਾਜੇਨੇਕਾ ਵੈਕਸੀਨ ਨੂੰ ਕਲੀਨ ਚਿੱਟ ਦਿੱਤੀ ਹੈ। ਇਸ ਦੇ ਬਾਵਜੂਦ ਕੁਝ ਮੁਲਕ ਇਸ ਵੈਕਸੀਨ 'ਤੇ ਸਿਆਸਤ ਕਰ ਰਹੇ ਹਨ। ਇਸ ਸਮੱਸਿਆ ਦੇ ਹੱਲ ਲਈ ਕੱਲ ਯਾਨੀ ਵੀਰਵਾਰ ਨੂੰ ਯੂਰਪੀ ਮੈਡੀਕਲ ਏਜੰਸੀ ਦੀ ਬੈਠਕ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਵਿਸ਼ਵ ਸਿਹਤ ਸੰਗਠਨ ਦੀ ਕਲੀਨ ਚਿੱਟ ਤੋਂ ਬਾਅਦ ਕਿਹੜੇ ਮੁਲਕਾਂ ਨੇ ਆਪਣੇ ਇੱਥੇ ਵੈਕਸੀਨ 'ਤੇ ਲਗਾਈ ਪਾਬੰਦੀ। ਕੀ ਹੈ ਇਨ੍ਹਾਂ ਦੇਸ਼ਾਂ ਦਾ ਦੋਸ਼।

WHO ਸਮੇਤ ਕਈ ਸੰਗਠਨ ਵੈਕਸੀਨ ਦੇ ਹੱਕ 'ਚ ਉਤਰੇ

  • ਯੂਰਪੀ ਮੈਡੀਕਲ ਏਜੰਸੀ ਨੇ ਡਬਲਯੂਐੱਚਓ ਦੀ ਉਸ ਅਪੀਲ ਦਾ ਜ਼ੋਰਦਾਰ ਸਮਰਥਨ ਕੀਤਾ ਹੈ, ਜਿਸ ਵਿਚ ਸੰਗਠਨ ਨੇ ਐਸਟ੍ਰਾਜੇਨੇਕਾ ਵੈਕਸੀਨ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਕਰਾਰ ਦਿੱਤਾ ਹੈ। ਈਐੱਮਏ ਨੇ ਕਿਹਾ ਹੈ ਕਿ ਇਹ ਵੈਕਸੀਨ ਕੋਰੋਨਾ ਵਾਇਰਸ ਨਾਲ ਲੜਨ 'ਚ ਪੂਰੀ ਤਰ੍ਹਾਂ ਨਾਲ ਕਾਰਗਰ ਤੇ ਪ੍ਰਭਾਵਕਾਰੀ ਹੈ। ਇਸ ਵੈਕਸੀਨ ਦੇ ਕੋਈ ਸਾਈਡ ਇਫੈਕਟ ਵੀ ਨਹੀਂ ਹਨ।
  • ਡਬਲਯੂਐੱਚਓ ਦੀ ਮੁੱਖ ਵਿਗਿਆਨਕ ਸੌਮਯਾ ਸਵਾਮੀਨਾਥਨ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਘਬਰਾਉਣ। ਉਨ੍ਹਾਂ ਸਲਾਹ ਦਿੱਤੀ ਕਿ ਸਾਰੇ ਦੇਸ਼ ਐਸਟ੍ਰਾਜੇਨੇਕਾ ਦੇ ਨਾਲ ਟੀਕਾਕਰਨ ਜਾਰੀ ਰੱਖਣ।
  • ਇਸ ਤੋਂ ਇਲਾਵਾ ਯੂਰਪੀ ਮੈਡੀਸਿਨ ਵਾਚਡਾਗ (Europe's Medicines Watchdog) ਨੇ ਵੀ ਐਸਟ੍ਰਾਜੇਨੇਕਾ ਵੈਕਸੀਨ ਨੂੰ ਕਾਫੀ ਸੁਰੱਖਿਅਤ ਦੱਸਿਆ ਹੈ। ਇਸ ਦੇ ਬਾਵਜੂਦ ਕੁਝ ਯੂਰਪੀ ਮੁਲਕਾਂ ਨੇ ਇਸ 'ਤੇ ਪਾਬੰਦੀ ਲਗਾਈ ਹੋਈ ਹੈ।
  • ਬ੍ਰਿਟੇਨ ਦੀ ਬ੍ਰਿਟਿਸ਼-ਸਵੀਡਿਸ਼ ਦਵਾਈ ਕੰਪਨੀ ਐਸਟ੍ਰਾਜੇਨੇਕਾ ਨੇ ਆਪਣੀ ਵੈਕਸੀਨ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਦੱਸਿਆ ਹੈ। ਕੰਪਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਨਾਲ ਅਸਰਦਾਰ ਹੈ। ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ।
  • ਐਸਟ੍ਰਾਜੇਨੇਕਾ ਕੰਪਨੀ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਨ੍ਹਾਂ ਟਿਕਿਆਂ ਕਾਰਨ ਖ਼ੂਨ ਦਾ ਥੱਕੇ (Blood Clot) ਬਣਿਆ ਹੋਵੇ, ਜਿਵੇਂ ਦੀ ਕੁਝ ਯੂਰਪੀ ਦੇਸ਼ਾਂ ਤੋਂ ਰਿਪੋਰਟ ਆਈ ਹੈ।

ਇਨ੍ਹਾਂ ਦੇਸ਼ਾਂ ਨੇ ਲਗਾਈ ਵੈਕਸੀਨ 'ਤੇ ਰੋਕ

ਯੂਰਪੀ ਸੰਘ ਦੇ ਤਿੰਨ ਵੱਡੇ ਦੇਸ਼-ਜਰਮਨੀ, ਇਟਲੀ ਤੇ ਫਰਾਂਸ ਨੇ ਇਸ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸਪੇਨ, ਪੁਰਤਗਾਲ ਤੇ ਲਾਤਵੀਆ ਨੇ ਵੀ ਇਸ ਵੈਕਸੀਨ 'ਤੇ ਪਾਬੰਦੀ ਲਗਾ ਦਿੱਤੀ ਹੈ। ਐਸਟ੍ਰਾਜੇਨੇਕਾ ਵੈਕਸੀਨ 'ਤੇ ਪਾਬੰਦੀ ਸਿਰਫ਼ ਯੂਰਪੀ ਦੇਸ਼ਾਂ ਤਕ ਸੀਮਤ ਨਹੀਂ ਹੈ, ਬਲਕਿ ਇੰਡੋਨੇਸ਼ੀਆ ਨੇ ਵੀ ਇਸ ਵੈਕਸੀਨ ਦੇ ਇਸਤੇਮਾਲ 'ਚ ਦੇਰ ਨਾਲ ਲੈਣ ਦਾ ਐਲਾਨ ਕੀਤਾ ਹੈ।

ਐਸਟ੍ਰਾਜੇਨੇਕਾ-ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਭਾਰਤ 'ਚ ਸੀਰਮ ਇੰਸਟੀਚਿਊਟ ਵੱਲੋਂ ਕੋਵੀਸ਼ੀਲਡ ਦੇ ਨਾਂ ਨਾਲ ਉਤਪਾਦਨ ਕੀਤਾ ਜਾ ਰਿਹਾ ਹੈ। ਭਾਰਤ 'ਚ ਟੀਕਾਕਰਨ ਮੁਹਿੰਮ 'ਚ ਕੋਵੀਸ਼ੀਲਡ ਦੇ ਨਾਲ ਹੀ ਭਾਰਤ ਬਾਇਓਟੈੱਕ ਦੇ ਸਵਦੇਸ਼ੀ ਟੀਕੇ ਕੋਵੈਕਸੀਨ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।

Posted By: Seema Anand