ਦੇਸ਼ ਵਿਚ ਕੋਰੋਨਾ ਟੀਕਾਕਰਨ ਦਾ ਦੂਸਰਾ ਦੌਰ ਸ਼ੁਰੂ ਹੋ ਗਿਆ ਹੈ। ਇਸ ਪੜਾਅ 'ਚ ਆਮ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ। ਇਸ ਦੇ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਰਕਾਰ ਨੇ ਵਿਵਸਥਾ ਬਣਾਈ ਹੈ ਕਿ ਸਰਕਾਰੀ ਹਸਪਤਾਲਾਂ 'ਚ ਟੀਕਾ ਪੂਰੀ ਤਰ੍ਹਾਂ ਮੁਫ਼ਤ ਰਹੇਗਾ। ਉੱਥੇ ਹੀ ਨਿੱਜੀ ਹਸਪਤਾਲਾਂ 'ਚ ਟੀਕਾ 250 ਰੁਪਏ 'ਚ ਲੱਗੇਗਾ। ਸਰਕਾਰ ਨੇ ਹਰ ਸੂਬੇ ਦੇ ਹਸਪਤਾਲਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿੱਥੇ ਟੀਕਾ ਲਗਾਇਆ ਜਾ ਸਕਦਾ ਹੈ। ਜਾਣੋ ਦੇਸ਼ ਵਿਚ ਕੋਰੋਨਾ ਟੀਕਾਕਰਨ ਦੇ ਦੂਸਰੇ ਪੜਾਅ ਨਾਲ ਜੁੜੀ ਹਰੇਕ ਅਪਡੇਟ।

ਨਿੱਜੀ ਖੇਤਰ ਦੀ ਵੱਡੀ ਭੂਮਿਕਾ

ਆਯੁਸ਼ਮਾਨ ਭਾਰਤ-ਪੀਐੱਮਜੇਏਵਾਈ ਤਹਿਤ 10,000 ਹਸਪਤਾਲਾਂ ਤੇ ਕੇਂਦਰ ਸਰਕਾਰ ਦੀ ਸਿਹਤ ਯੋਜਨਾ (ਸੀਜੀਐੱਚਐੱਸ) ਤਹਿਤ 687 ਹਸਪਤਾਲਾਂ ਦੇ ਰੂਪ 'ਚ ਕੋਰੋਨਾ ਟੀਕਕਾਰਨ ਪ੍ਰੋਗਰਾਮ 'ਚ ਨਿੱਜੀ ਖੇਤਰ ਦੀ ਵੱਡੀ ਹਿੱਸੇਦਾਰੀ ਹੋ ਰਹੀ ਹੈ।

ਇਨ੍ਹਾਂ ਪ੍ਰਾਈਵੇਟ ਹਸਪਤਾਲਾਂ 'ਚ ਹੋਵੇਗਾ ਕੋਰੋਨਾ ਟੀਕਾਕਰਨ, ਕਲਿੱਕ ਕਰ ਕੇ ਪੜ੍ਹੋ ਪੂਰੀ ਲਿਸਟ

ਇੰਝ ਕਰਵਾਓ ਰਜਿਸਟ੍ਰੇਸ਼ਨ

Posted By: Seema Anand