ਜੇਐੱਨਐੱਨ, ਏਐੱਨਆਈ : ਮਹਾਰਾਸ਼ਟਰ 'ਚ ਕੋਰੋਨਾ ਨਾਲ ਹਾਲਾਤ ਤੇਜ਼ੀ ਨਾਲ ਵਿਗੜਦੇ ਜਾ ਰਹੇ ਹਨ। ਸੂਬੇ ਦੇ 36 'ਚੋਂ 34 ਜ਼ਿਲ੍ਹੇ ਕੋਰੋਨਾ ਸੰਕ੍ਰਮਣ ਨਾਲ ਪ੍ਰਭਾਵਿਤ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ ਮਹਾਰਾਸ਼ਟਰ ਕੋਰੋਨਾ ਸੰਕ੍ਰਮਣ ਨਾਲ ਵਿਗੜਦੇ ਹਾਲਾਤ ਸਬੰਧੀ ਮੁੱਖ ਮੰਤਰੀ ਉੱਧਵ ਠਾਕਰੇ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨਾਲ ਬੈਠਕ ਕਰਾਂਗਾ ਤਾਂ ਜੋ ਸੂਬੇ 'ਚ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਚਰਚਾ ਹੋ ਸਕੇ। ਕੇਂਦਰ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਮੁੰਬਈ, ਪੁਣੇ, ਠਾਣੇ, ਨਾਗਪੁਰ, ਨਾਸਿਕ, ਔਰੰਗਾਬਾਦ, ਸੋਲਾਪੁਰ ਸਮੇਤ 34 ਜ਼ਿਲ੍ਹਿਆਂ 'ਚ ਸੰਕ੍ਰਮਣ ਦੀ ਸਥਿਤੀ ਚਿੰਤਾਜਨਕ ਹੈ।

ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਨਵੇਂ ਮਾਮਲਿਆਂ 'ਤੇ ਲਗਾਮ ਲਗਾਈ ਜਾ ਸਕੇ। ਮੌਜੂਦਾ ਸਮੇਂ ਚ ਮਹਾਰਾਸ਼ਟਰ 'ਚ 1,026 ਕੰਟੇਨਮੈਂਟ ਜ਼ੋਨ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਪ੍ਰਾਪਤ ਅੰਕੜਿਆ ਮੁਤਾਬਿਕ, ਮਹਾਰਾਸ਼ਟਰ 'ਚ ਕੋਰੋਨਾ ਦੇ 15,525 ਮਾਮਲੇ ਸਾਹਮਣੇ ਆਏ ਹਨ ਜਦਕਿ 617 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਵੀ ਹੈ ਕਿ ਸੂਬੇ 'ਚ 2,819 ਮਰੀਜ਼ ਬਿਮਾਰੀ ਨਾਲ ਠੀਕ ਵੀ ਹੋਏ ਹਨ। ਇਸ ਵਿਚਕਾਰ ਸ਼ਿਵਸੈਨਾ ਨੇ ਉਨ੍ਹਾਂ ਸੂਬਿਆਂ ਦੀ ਆਲੋਚਨਾ ਕੀਤੀ ਹੈ ਕਿ ਜੋ ਪ੍ਰਵਾਸੀ ਕੰਮਗਾਰਾਂ ਨੂੰ ਵਾਪਸ ਲਿਆਉਣ ਤੋਂ ਪਹਿਲਾਂ ਉਨ੍ਹਾਂ ਦੀ ਕੋਰੋਨਾ ਜਾਂਚ ਕਰਾਉਣ 'ਤੇ ਜ਼ੋਰ ਦੇ ਰਹੇ ਹਨ।

ਸ਼ਿਵਸੈਨਾ ਨੇ ਇਸ ਨੂੰ ਕਰੂ ਤੇ ਅਮਾਨਵੀਅ ਕਰਾਰ ਦਿੱਤਾ ਹੈ। ਸ਼ਿਵਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਦੇ ਸੰਪਾਦਕੀ 'ਚ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਰਾਜਸਥਾਨ ਤੋਂ ਕੋਟਾ ਨਾਲ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਜਾਂਚ ਦੇ ਵਾਪਸ ਲੈ ਆਈ ਕਿਉਂਕਿ ਉਹ ਅਮੀਰਾਂ ਦੇ ਬੱਚੇ ਹਨ ਜਦਕਿ ਗਰੀਬਾਂ ਨਾਲ ਟਰੇਨ ਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ। ਇਹੀ ਨਹੀਂ ਸ਼ਿਵਸੈਨਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਉਸ ਫ਼ੈਸਲੇ ਦੀ ਤਾਰੀਫ਼ ਕੀਤੀ ਹੈ ਕਿ ਜਿਸ 'ਚ ਉਨ੍ਹਾਂ ਨੇ ਪਾਰਟੀ ਦੀ ਪ੍ਰਦੇਸ਼ ਈਕਾਈ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਕਿਰਾਇਆ ਵਹਿਣ ਕਰਨ ਦੀ ਗੱਲ ਕਹੀ ਹੈ।

Posted By: Rajnish Kaur