ਜੇਐੱਨਐੱਨ, ਨਵੀਂ ਦਿੱਲੀ : COVID-19 & Oxygen ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਹ ਲਹਿਰ ਪਿਛਲੇ ਸਾਲ ਆਈ ਪਹਿਲੀ ਲਹਿਰ ਤੋਂ ਜ਼ਿਆਦਾ ਗੰਭੀਰ ਸਾਬਤ ਹੋ ਰਹੀ ਹੈ ਪਰ 90 ਫੀਸਦੀ ਲੋਕ ਘਰਾਂ ’ਚ ਆਈਸੋਲੇਟ ਹੋ ਕੇ ਟ੍ਰੀਟਮੈਂਟ ਦੀ ਮਦਦ ਨਾਲ ਠੀਕ ਹੋ ਰਹੇ ਹਨ ਪਰ ਉਹ 10 ਫੀਸਦੀ ਲੋਕਾਂ ਨੂੰ ਆਕਸੀਜਨ ਘੱਟ ਹੋਣ ਦੀ ਵਜ੍ਹਾ ਨਾਲ ਹਸਪਤਾਲ ’ਚ ਭਰਤੀ ਹੋਣਾ ਪੈ ਰਿਹਾ ਹੈ ਕਿਉਂਕਿ ਹੁਣ ਹਸਪਤਾਲਾਂ ’ਚ ਬੈੱਡ ਮਿਲਣੇ ਆਸਾਨ ਨਹੀਂ, ਇਸ ਲਈ ਕਈ ਲੋਕ ਆਪਣੇ ਘਰਾਂ ’ਚ ਆਕਸੀਜਨ ਸਿਲੰਡਰ ਲਿਆ ਕੇ ਇਸ ਦਾ ਇਸਤੇਮਾਲ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਆਕਸੀਜਨ ਲੈਣ ਨਾਲ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਦੇਖਿਆ ਜਾ ਰਿਹਾ ਹੈ ਕਿ ਆਕਸੀਜਨ ਦੀ ਕਮੀ ਹੋਣ ’ਤੇ ਲੋਕ ਘਰਾਂ ’ਚ ਆਕਸੀਜਨ ਸਿਲੰਡਰ ਮੰਗਵਾ ਲੈਂਦੇ ਹਨ ਤੇ ਡਾਕਟਰ ਦੀ ਸਲਾਹ ਦੇ ਬਿਨਾਂ ਜ਼ਰੂਰਤ ਨਾ ਹੋਣ ’ਤੇ ਵੀ ਸਿਲੰਡਰ ਤੋਂ ਆਕਸੀਜਨ ਲੈਂਦੇ ਰਹਿੰਦੇ ਹਨ। ਇਸ ਤਰ੍ਹਾਂ ਕਰਨਾ ਸਥਾਈ ਰੂਪ ਨਾਲ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਪਾਰਸ ਚੈਸਟ ਇੰਸਟੀਚਿਊਟ ਦੇ ਐੱਚਓਡੀ ਡਾ. ਅਰੁਣੇਸ਼ ਕੁਮਾਰ ਨੇ ਦੱਸਿਆ, ਬਹੁਤ ਜ਼ਿਆਦਾ ਮੈਡੀਕਲ ਆਕਸੀਜਨ ਲੈਣ ਨਾਲ ਆਕਸੀਜਨ ਜ਼ਹਿਰ ਦਾ ਰੂਪ ਧਾਰਨ ਕਰ ਸਕਦੀ ਹੈ। ਇਹ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਜਿਸ ’ਚ ਮਰੀਜ਼ ਦੇ ਫੇਫੜੇ ਡੈਮੇਜ ਹੋ ਜਾਂਦੇ ਹਨ। ਇਸ ਨਾਲ ਖਾਂਸੀ ਜਾਂ ਫਿਰ ਸਾਹ ਲੈਣ ’ਚ ਪਰੇਸ਼ਾਨੀ ਹੋ ਸਕਦੀ ਹੈ। ਕਈ ਗੰਭੀਰ ਮਾਮਲਿਆਂ ’ਚ ਇਹ ਮੌਤ ਦਾ ਵੀ ਕਾਰਨ ਬਣ ਜਾਂਦੀ ਹੈ। ਜਦ ਤੁਸੀਂ ਸਾਹ ਲੈਂਦੇ ਹੋ ਤਾਂ ਹਵਾ ਨਾਲ ਆਕਸੀਜਨ ਤੁਹਾਡੇ ਫੇਫੜਿਆਂ ’ਚ ਦਾਖਲ ਹੁੰਦੀ ਹੈ ਤੇ ਫਿਰ ਇਹ ਤੁਹਾਡੇ ਖ਼ੂਨ ’ਚ ਜਾਂਦੀ ਹੈ। ਸਾਰੇ ਹਿੱਸਿਆਂ ’ਚ ਆਕਸੀਜਨ ਦੇ ਪਹੁੰਚਣ ਨਾਲ ਸਰੀਰ ਦੇ ਸਾਰੇ ਅੰਗ ਕੰਮ ਕਰਦੇ ਹਨ, ਪਰ ਜਦ ਬਹੁਤ ਜ਼ਿਆਦਾ ਮਾਤਰਾ ’ਚ ਆਕਸੀਜਨ ਲਈ ਜਾਂਦੀ ਹੈ, ਤਾਂ ਫੇਫੜਿਆਂ ਨੂੰ ਨੁਕਸਾਨ ਪਹੁੰਚਦਾ ਹੈ।

Posted By: Sarabjeet Kaur