ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਦੀ ਰਫ਼ਤਾਰ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਸੰਕ੍ਰਮਿਤਾਂ ਦਾ ਰੋਜ਼ਾਨਾ ਅੰਕੜਾ ਦੋ ਲੱਖ ਪਾਰ ਕਰ ਚੁੱਕਾ ਹੈ। ਮਾਹਿਰ ਕੋਰੋਨਾ ਸੰਕ੍ਰਮਣ ਦੀ ਦੂਸਰੀ ਲਹਿਰ ਦੇ ਕਾਰਨਾਂ ਦੀ ਤਲਾਸ਼ ’ਚ ਜੁਟੇ ਹਨ। ਪਿਛਲੇ ਹਫ਼ਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨਆਈਵੀ) ਨੇ ਮਹਾਰਾਸ਼ਟਰ ਦੀ ਜ਼ਿਲ੍ਹਾ ਪ੍ਰਯੋਗਸ਼ਾਲਾਵਾਂ ਦੇ ਨਾਲ ਇਕ ਬੈਠਕ ’ਚ ਕੁਝ ਅੰਕੜੇ ਸਾਂਝੇ ਕੀਤੇ। ਸੂਬੇ ’ਚ ਜਨਵਰੀ ਤੋਂ ਮਾਰਚ ਤਕ 361 ਨਮੂਨਿਆਂ ਜੀ ਜੀਨੋਮ ਸਿਕਵੇਂਸਿੰਗ ਕੀਤੀ ਗਈ, ਜਿਸ ’ਚ ਕਰੀਬ 220 (61%) ’ਚ ਡਬਲ ਮਿਊਟੈਂਟ ਵੇਰੀਐਂਟ ਪਾਏ ਗਏ। ਸੂਤਰਾਂ ਅਨੁਸਾਰ, ਦੇਸ਼ ਭਰ ’ਚ 1.40 ਲੱਖ ਨਮੂਨਿਆਂ ਦੀ ਜੀਨੋਮ ਸਿਕਵੇਂਸਿੰਗ ਹੋ ਚੁੱਕੀ ਹੈ।

ਕੀ ਹੈ ਬੀ.1.6.17

ਡਬਲ ਮਿਊਟੈਂਟ ਵੇਰੀਐਂਟ ਨੂੰ ਬੀ.1.617 ਦੇ ਰੂਪ ’ਚ ਵਰਗੀਕ੍ਰਿਤ ਕੀਤਾ ਗਿਆ ਹੈ। ਇਸ ’ਚ ਈ484ਕਿਊ ਤੇ ਐੱਲ 542ਆਰ ਦੋਵੇਂ ਪ੍ਰਕਾਰ ਦੇ ਮਿਊਟੇਸ਼ਨ ਪਾਏ ਗਏ ਹਨ। ਕਈ ਦੇਸ਼ਾਂ ’ਚ ਇਹ ਵੇਰੀਐਂਟ ਅਲੱਗ-ਅਲੱਗ ਪਾਏ ਗਏ ਹਨ। ਪਰ ਭਾਰਤ ’ਚ ਪਹਿਲੀ ਵਾਰ ਦੋਵੇਂ ਇਕੱਠੇ ਸਾਹਮਣੇ ਆਏ ਹਨ। ਦੋਵੇਂ ਮਿਊਟੇਸ਼ਨ ਵਾਇਰਸ ਦੇ ਸਪਾਈਕ ਪ੍ਰੋਟੀਨ ’ਚ ਜੁਟੇ ਹਨ, ਜੋ ਮਨੁੱਖਾਂ ਦੀਆਂ ਕੋਸ਼ਿਕਾਵਾਂ ’ਚ ਵਾਇਰਸ ਦੇ ਪ੍ਰਵੇਸ਼ ਨੂੰ ਆਸਾਨ ਬਣਾਉਂਦੇ ਹਨ।

ਕੀ ਜ਼ਿਆਦਾ ਖ਼ਤਰਨਾਕ ਹੈ ਭਾਰਤ ’ਚ ਪਾਇਆ ਗਿਆ ਨਵਾਂ ਵੇਰੀਐਂਟ

ਹਾਲੇ ਤਕ ਅਜਿਹੇ ਲੱਛਣ ਨਹੀਂ ਮਿਲੇ ਹਨ। ਜ਼ਿਆਦਾਤਰ ਮਰੀਜ਼ ਹੋਮ ਆਈਸੋਲੇਸ਼ਨ ਦੌਰਾਨ ਠੀਕ ਹੋ ਰਹੇ ਹਨ। ਹਾਲਾਂਕਿ, ਵਿਗਿਆਨੀ ਸਬੂਤਾਂ ਲਈ ਜੀਨੋਮ ਸਿਕਵੇਂਸਿੰਗ ਦੇ ਅੰਕੜਿਆਂ ਦੇ ਨਾਲ ਇਸਦਾ ਕਲੀਨਿਕਲ ਟ੍ਰਾਈਲ ਹੋਣਾ ਚਾਹੀਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਡਬਲ ਵੇਰੀਐਂਟ ਦਾ ਪ੍ਰਸਾਰ ਤੇਜ਼ੀ ਨਾਲ ਹੁੰਦਾ ਹੈ। ਜ਼ਿਆਦਾਤਰ ਮਰੀਜ਼ਾਂਟ ਕੋਰੋਨਾ ਦੇ ਲੱਛਣ ਨਹੀਂ ਦਿਖਾਈ ਦਿੰਦੇ, ਪਰ ਇਨ੍ਹਾਂ ਦੀ ਵੱਧਦੀ ਸੰਖਿਆ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ।

ਪਹਿਲੀ ਵਾਰ ਕਿਥੇ ਮਿਲਿਆ

ਇਹ ਪਹਿਲੀ ਵਾਰ ਮਹਾਰਾਸ਼ਟਰ ’ਚ ਪਾਇਆ ਗਿਆ ਸੀ। ਜਨਵਰੀ ’ਚ ਵਿਭਿੰਨ ਜ਼ਿਲ੍ਹਿਆਂ ਤੋਂ ਲਏ ਗਏ ਨਮੂਨਿਆਂ ’ਚੋਂ 19 ਦੀ ਜਾਂਚ ਕੀਤੀ ਗਈ। ਇਨ੍ਹਾਂ ’ਚੋਂ ਚਾਰ ’ਚ ਬੀ.1.617 ਪਾਇਆ ਗਿਆ। ਫਰਵਰੀ ’ਚ 18 ਜ਼ਿਲ੍ਹਿਆਂ ਤੋਂ ਲਏ ਗਏ 234 ਤੇ 16 ਜ਼ਿਲ੍ਹਿਆਂ ਤੋਂ 151 ਨਮੂਨਿਆਂ ਦੀ ਜਾਂਚ ਹੋਈ ਅਤੇ ਉਨ੍ਹਾਂ ਸਾਰਿਆਂ ’ਚ ਇਹ ਵੇਰੀਐਂਟ ਮੌਜੂਦ ਰਿਹਾ। ਮਾਰਚ ’ਚ 94 ’ਚੋਂ 65 ਨਮੂਨਿਆਂ ’ਚ ਇਹ ਵੇਰੀਐਂਟ ਮੌਜੂਦ ਸੀ।

ਕਿੰਨਾ ਹੋ ਚੁੱਕਾ ਹੈ ਪ੍ਰਸਾਰ

ਨੈਸ਼ਨਲ ਸੈਂਟਰ ਫਾਰ ਡਿਜਿਜ ਕੰਟਰੋਲ (ਐੱਨਸੀਡੀਸੀ) ਦੇ ਨਿਰਦੇਸ਼ਕ ਡਾ. ਸੁਜੀਤ ਸਿੰਘ ਕਹਿੰਦੇ ਹਨ ਕਿ ਹਾਲੇ ਮਹਾਰਾਸ਼ਟਰ ’ਚ ਘੱਟ ਸੈਂਪਲ ਦੀ ਜੀਨੋਮ ਸਿਕਵੇਂਸਿੰਗ (ਜਾਂਚ ਦੀ ਪ੍ਰਕਿਰਿਆ) ਹੋਈ ਹੈ। ਇਸ ਨਤੀਜੇ ’ਤੇ ਨਹੀਂ ਪਹੁੰਚਿਆ ਜਾ ਸਕਦਾ ਕਿ ਡਬਲ ਮਿਊਟੈਂਟ ਵੇਰੀਐਂਟ ਦਾ ਕਿੰਨਾ ਪ੍ਰਸਾਰ ਹੋਇਆ ਹੈ। ਉਥੇ ਹੀ ਸਿਹਤ ਮੰਤਰਾਲੇ ਨਾਲ ਜੁੜੇ ਸੂਤਰ ਕਹਿੰਦੇ ਹਨ ਕਿ ਦੇਸ਼ ਭਰ ’ਚ 1.40 ਲੱਖ ਨਮੂਨਿਆਂ ਦੀ ਜੀਨੋਮ ਸਿਕੁਵੇਂਸਿੰਗ ਕੀਤੀ ਗਈ ਹੈ। ਦੂਸਰੀ ਲਹਿਰ ਲਈ ਡਬਲ ਮਿਊਟੈਂਟ ਵਾਇਰਸ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਹਾਲਾਂਕਿ, ਮਾਹਿਰ ਰਿਪੋਰਟ ਦਾ ਵਿਸ਼ਲੇਸ਼ਣ ਕਰ ਰਹੇ ਹਨ ਅਤੇ ਹਾਲੇ ਅੰਤਿਮ ਰੂਪ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ।

ਕੀ ਵੈਕਸੀਨ ਨੂੰ ਵੀ ਦੇ ਸਕਦਾ ਹੈ ਮਾਤ

ਮਾਹਿਰਾਂ ਅਨੁਸਾਰ, ਵੈਕਸੀਨ ਲੈਣ ਤੋਂ ਬਾਅਦ ਕੁਝ ਲੋਕਾਂ ਦੇ ਸੰਕ੍ਰਮਿਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਹਾਲੇ ਤਕ ਇਹ ਸਾਫ਼ ਨਹੀਂ ਹੈ ਕਿ ਉਨ੍ਹਾਂ ਦੇ ਨਮੂਨਿਆਂ ਨੂੰ ਜੀਨੋਮ ਦੀ ਤਰਤੀਬ ਲਈ ਭੇਜਿਆ ਗਿਆ ਹੈ ਜਾਂ ਨਹੀਂ। ਹਾਲਾਂਕਿ, ਬਿ੍ਰਟੇਨ ਤੇ ਦੱਖਣੀ ਅਫਰੀਕੀ ਵੇਰੀਐਂਟ ਬਾਰੇ ਪਤਾ ਹੈ ਕਿ ਉਹ ਜ਼ਿਆਦਾ ਸੰਕ੍ਰਮਕ ਹਨ।

10 ਸੂਬਿਆਂ ’ਚ ਪ੍ਰਸਾਰ ਦੀ ਸੰਭਾਵਨਾ

ਸਿਹਤ ਮੰਤਰਾਲੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਡਬਲ ਮਿਊਟੈਂਟ ਵੇਰੀਐਂਟ ਦੇ 10 ਸੂਬਿਆਂ ’ਚ ਪਹੁੰਚਣ ਦੀ ਸੰਭਾਵਨਾ ਹੈ। ਇਸ ’ਚ ਮਹਾਰਾਸ਼ਟਰ, ਦਿੱਲੀ, ਬੰਗਾਲ, ਗੁਜਰਾਤ, ਕਰਨਾਟਕ ਆਦਿ ਸ਼ਾਮਿਲ ਹਨ।

Posted By: Ramanjit Kaur