ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਦੁਨੀਆ ਭਰ 'ਚ ਮੰਗਲਵਾਰ ਤਕ 1,322,477 ਲੱਖ ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹੋ ਚੁੱਕੇ ਹਨ, ਜਦਕਿ ਇਹ ਮਹਾਮਾਰੀ 74,087 ਹਜ਼ਾਰ ਲੋਕਾਂ ਦੀ ਜਾਨ ਲੈ ਚੁੱਕੀ ਹੈ। ਸਮਾਚਾਰ ਏਜੰਸੀ ਰਾਇਟਰਸ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚਕਾਰ ਅਮਰੀਕਾ 'ਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਤਿੰਨ ਲੱਖ 68 ਹਜ਼ਾਰ ਲੋਕ ਇਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ।

ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ਿਟਿਵ ਪਾਏ ਗਏ ਬ੍ਰਿਟਿਸ਼ ਪੀਐੱਮ ਬੋਰਿਸ ਜਾਨਸਨ ਨੂੰ ਆਈਸੀਯੂ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਫ੍ਰਾਂਸ 'ਚ 24 ਘੰਟਿਆਂ 'ਚ 833 ਮੌਤਾਂ ਹੋ ਗਈਆਂ ਹਨ, ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਇਸ ਖ਼ਤਰਨਾਕ ਵਾਇਰਸ ਨਾਲ ਕੁੱਲ ਮੌਤਾਂ ਦਾ ਅੰਕੜਾ 9 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਜਾਪਾਨ ਵੀ ਇਹਤਿਆਤੀ ਕਦਮ ਚੁੱਕਦੇ ਹੋਏ ਅੱਜ ਐਂਮਰਜੈਂਸੀ ਦਾ ਐਲਾਨ ਕਰ ਸਕਦਾ ਹੈ।

ਅਮਰੀਕਾ 'ਚ ਮੌਤ ਦਾ ਅੰਕੜਾ 10 ਹਜ਼ਾਰ ਦੇ ਪਾਰ

ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਮੌਤ ਦਾ ਅੰਕੜਾ ਸੋਮਵਾਰ ਨੂੰ 10,000 ਦੇ ਪਾਰ ਪਹੁੰਚ ਗਿਆ। ਮਹਾਮਾਰੀ ਦੌਰਾਨ ਦੇਸ਼ ਨੇ ਸਭ ਤੋਂ ਕਠਿਨ ਦੌਰ 'ਚ ਪ੍ਰਵੇਸ਼ ਕੀਤਾ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਖੁੰਖਾਰ ਬਿਮਾਰੀ ਖ਼ਿਲਾਫ਼ ਲੜਾਈ 'ਚ ਉਤਸ਼ਾਹਜਨਕ ਸੰਕੇਤ ਮਿਲ ਰਹੇ ਹਨ। ਸੋਮਵਾਰ ਤਕ 10,800 ਤੋਂ ਜ਼ਿਆਦਾ ਅਮਰੀਕਾ ਦੀ ਮੌਤ ਘਾਤਕ ਕੋਰੋਨਾ ਵਾਇਰਸ ਕਾਰਨ ਹੋਈ ਤੇ 366, 000 ਤੋਂ ਜ਼ਿਆਦਾ ਟੈਸਟ ਸਕਰਾਤਮਕ ਗੋਏ।

Posted By: Amita Verma