ਨਈਂ ਦੁਨੀਆ : Covid-19 Alert ਇਸ ਤਰ੍ਹਾਂ ਦਾ ਵਹਿਮ ਨਾ ਪਾਓ ਕਿ ਇਕ ਵਾਰ ਕੋਰੋਨਾ ਹੋ ਗਿਆ ਤਾਂ ਦੂਸਰੀ ਵਾਰ ਨਹੀਂ ਹੋਵੇਗਾ। ਇਹ ਸੂਚਨਾ ਵੀ ਠੀਕ ਨਹੀਂ ਹੈ ਕਿ ਪ੍ਰਤੀਰੋਧਕ ਸਮਰੱਥਾ ਵਧੀਆ ਹੋਣ 'ਤੇ ਕੋਰੋਨਾ ਨਹੀਂ ਹੁੰਦਾ। ਅਜਿਹੀਆਂ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਕੋਰੋਨਾ ਦੀ ਰੋਕਥਾਮ 'ਚ ਰੁਕਾਵਟ ਬਣ ਰਹੀਆਂ ਹਨ। ਇਹ ਯੂਨੀਸੇਫ ਦੇ ਮੱਧ ਪ੍ਰਦੇਸ਼ ਸੰਚਾਰ ਪ੍ਰਮੁੱਖ ਸੰਜੈ ਸਿੰਘ ਨੇ ਆਨਲਾਈਨ ਮੀਡੀਆ ਵਰਕਸ਼ਾਪ 'ਚ ਕਹੀ ਹੈ। ਵਰਕਸ਼ਾਪ 'ਚ ਸਿਹਤ ਕਮਿਸ਼ਨਰ ਡਾ, ਸੰਜੈ ਗੋਇਲ ਤੇ ਸਿਹਤ ਸਕੱਤਰ ਅਸ਼ੋਕ ਭਾਰਗਵ ਵੀ ਸ਼ਾਮਲ ਹੈ।

ਸੰਜੈ ਸਿੰਘ ਨੇ ਕਿਹਾ ਕਿ ਆਮ ਆਦਮੀ ਦੇ ਸਹਿਯੋਗ ਨਾਲ ਹੀ ਕੋਰੋਨਾ ਤੋਂ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੇ ਪ੍ਰਤੀ ਭੇਦਭਾਵ ਖ਼ਤਮ ਕਰਨ, ਕੋਰੋਨਾ ਤੋਂ ਬਚਣ ਤੇ ਉਲਝਣਾਂ ਦੂਰ ਕਰਨ ਨੂੰ ਲੈ ਕੇ 15 ਅਗਸਤ ਤੋਂ ਪੂਰੇ ਦੇਸ਼ 'ਚ 'ਸਹਿਯੋਗ ਨਾਲ ਹੀ ਸੁਰੱਖਿਆ' ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਮੁਹਿੰਦ ਦੇ ਤਹਿਤ ਜਨਤਾ ਦੇ ਨੁਮਾਇੰਦਿਆਂ ਨੂੰ ਇਸ ਦੀ ਹਮਾਇਤ ਕਰਨ ਦੀ ਸਹੁੰ ਚੁੱਕਾਈ ਜਾਵੇਗੀ। ਇਸ ਦੇ ਬਾਆਦ ਧਰਮਗੁਰੂ, ਖਿਡਾਰੀ, ਪ੍ਰਸਿੱਧ ਵਿਅਕਤੀ ਆਦਿ ਦੇ ਰਾਹੀਂ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਜਾਵੇਗੀ। ਕੋਰੋਨਾ ਦੀ ਜਾਗਰੂਕਤਾ ਲਈ ਪੇਂਡੂ ਖੇਤਰ 'ਚ ਕੰਧਾਂ 'ਤੇ ਲਿਖਿਆ ਜਾਵੇਗਾ।

ਇਸ ਦੌਰਾਨ ਅਨੇਕਾਂ ਵਿਗਿਆਨੀਆਂ ਨੇ ਦੱਸਿਆ ਕਿ ਕੋਰੋਨਾ ਤੋਂ ਬਚਣ ਲਈ ਇਕ -ਦੂਸਰੇ ਤੋਂ (6 ਫੁੱਟ) ਦੀ ਦੂਰੀ ਰੱਖਣਾ ਜ਼ਰੂਰੀ ਹੈ। ਇਸ ਦੌਰਾਨ ਯਾਤਰਾ ਨਹੀਂ ਕਰਨੀ ਚਾਹੀਦੀ। ਸਿਹਤ ਸਕੱਤਰ ਅਸ਼ੋਕ ਭਾਰਗਵ ਨੇ ਮੁਹਿੰਦ ਦੀ ਰੂਪ-ਰੇਖਾ ਦੇ ਬਾਰੇ 'ਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਜਾਣਕਾਰੀ ਲਈ ਸੂਬੇ 'ਚ ਹੈਲਥ ਲਾਈਨ ਨੰਬਰ 104 'ਤੇ ਸੰਪਰਕ ਕਰ ਸਕਦੇ ਹੋ।

Posted By: Sarabjeet Kaur