ਨਵੀਂ ਦਿੱਲੀ,ਜੇਐੱਨਐੱਨ : ਪੂਰਬੀ ਲੱਦਾਖ ਸਰਹੱਦ 'ਤੇ ਭਾਰਤ ਤੇ ਚੀਨ 'ਚ ਫ਼ੌਜ ਤਣਾਅ 'ਚ ਕਾਫੀ ਤੇਜ਼ੀ ਨਾਲ ਨਰਮੀ ਆ ਰਹੀ ਹੈ। ਕਈ ਮੋਰਚਿਆਂ ਨਾਲ ਦੋਵਾਂ ਦੇਸ਼ਾਂ ਵੱਲੋਂ ਫ਼ੌਜੀਆਂ ਦੀ ਵਾਪਸੀ ਚੱਲ ਰਹੀ ਹੈ। ਇਸ 'ਚ ਦੋਵਾਂ ਦੇਸ਼ਾਂ ਦੇ ਫ਼ੌਜੀ ਕਮਾਂਡਰਾਂ 'ਚ ਇਕ ਹੋਰ ਬੈਠਕ ਮੰਗਲਵਾਰ ਨੂੰ ਹੋਵੇਗੀ ਜਿਸ 'ਚ ਹੁਣ ਤਕ ਫ਼ੌਜ ਵਾਪਸੀ ਲਈ ਜੋ ਕਦਮ ਚੁੱਕੇ ਗਏ ਹਨ ਉਸ ਦੀ ਸਮੀਖਿਆ ਕੀਤੀ ਜਾਵੇਗੀ ਤੇ ਅੱਗੇ ਇਸ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇ, ਇਸ ਨੂੰ ਲੈ ਕੇ ਵੀ ਵਿਚਾਰ ਕੀਤੀ ਜਾਵੇਗੀ। ਦੋਵਾਂ ਦੇਸ਼ਾ 'ਚ ਇਹ ਫ਼ੌਜੀ ਪੱਧਰ ਦੀ ਚੌਥੀ ਬੈਠਕ ਹੋਵੇਗੀ। ਇਸ ਨਾਲ ਹੀ ਵਿਦੇਸ਼ ਮੰਤਰਾਲੇ ਦੇ ਪੱਧਰ 'ਤੇ ਵੀ ਤਿੰਨ ਦੌਰ ਦੀ ਗੱਲਬਾਤ ਹੋ ਚੁੱਕੀ ਹੈ।

ਸਤਰਾਂ ਮੁਤਾਬਕ ਇਸ ਵਾਰ ਦੀ ਬੈਠਕ ਭਾਰਤੀ ਸਰਹੱਦ 'ਚ ਚੁਸੂਲ 'ਚ ਹੋਵੇਗੀ। ਫ਼ੌਜੀ ਕਮਾਂਡਰ ਪੱਧਰੀ ਪਹਿਲੀ ਗੱਲਬਾਤ 6 ਜੂਨ 2020 ਨੂੰ ਹੋਈ ਸੀ। ਜਿਸ 'ਚ ਚੀਨ ਨੇ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ 5 ਮਈ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲੀ ਕਰਨ 'ਤੇ ਰਜਾਮੰਦੀ ਦਿਖਾਈ ਸੀ ਪਰ ਬਾਅਦ 'ਚ ਉਸ 'ਤੇ ਅਮਲ ਨਹੀਂ ਕੀਤਾ ਸੀ। 15 ਜੂਨ ਨੂੰ ਦੋਵਾਂ ਫ਼ੋਜੀਆਂ 'ਚ ਹੋਈ ਹਿੰਸਕ ਝੜਪ ਤੋਂ ਬਾਅਦ ਫ਼ੌਜ ਕਮਾਂਜਰਾਂ 'ਚ 22 ਜੂਨ ਤੇ 30 ਜੂਨ ਨੂੰ ਵੀ ਦਿਨ-ਦਿਨ ਭਰ ਗੱਲਬਾਤ ਚੱਲ ਰਹੀ ਹੈ।

Posted By: Rajnish Kaur