ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਿਲਾਫ਼ ਭਾਰਤ ਆਪਣੀ ਵੈਕਸੀਨ ਬਣਾਉਣ ਦੀ ਕੋਸ਼ਿਸ਼ 'ਚ ਜੁੱਟਿਆ ਹੈ। ਇਸ ਦੌਰਾਨ ਭਾਰਤ ਦੇ ਲੋਕਾਂ ਲਈ ਇਕ ਰਾਹਤ ਭਰੀ ਖ਼ਬਰ ਹੈ। ਭਾਰਤੀ ਇੰਡੀਅਨ ਕੋਂਸਲ ਆਫ਼ ਮੈਡੀਕਲ ਰਿਸਰਚ ਨੇ ਭਾਰਤ ਬਾਇਓਟੈਕ ਨੂੰ ਇਕ ਪੱਤਰ ਲਿਖਿਆ ਹੈ ਜਿਸ 'ਚ ਇਸ ਨੂੰ ਮਨੁੱਖੀ ਟ੍ਰਾਈਲ ਨੂੰ ਫਾਸਕ ਟ੍ਰੈਕ ਮੋਡ 'ਤੇ ਚਲਾਉਣ ਲਈ ਕਿਹਾ। ਵੈਕਸੀਨ ਬਣਾਉਣ ਵਾਲੀ ਭਾਰਤ ਦੀ ਮੋਹਰੀ ਭਾਰਤੀ ਕੰਪਨੀ ਬਾਇਓਟੇਕ ਜਿਸ ਨੇ ਕੋਰੋਨਾ 'ਤੇ ਪ੍ਰਭਾਵੀ ਵੈਕਸੀਨ ਕੋਵਾਕਸਿਨ ਬਣਾ ਲਈ ਹੈ, ਉਸ ਨੂੰ ਪੱਤਰ ਲਿਖਿਆ ਗਿਆ ਹੈ ਜਿਸ 'ਚ COVID19 ਟੀਕੇ ਨੂੰ ਫਾਸਟ ਟ੍ਰੈਕ ਵਿਧੀ ਨਾਲ ਮਨੁੱਖੀ ਜਾਂਚ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਗਿਆ ਹੈ।

ਆਈਸੀਐੱਮਆਰ ਡੀਜੀ ਬਲਰਾਮ ਭਾਰਗਵ ਨੇ ਦੇਸ਼ 'ਚ ਕੋਰੋਨਾ ਵੈਕਸੀਨ ਦੀ ਪ੍ਰੀਖਣ ਦੀ ਪ੍ਰਕਿਰਿਆ ਨੂੰ ਜਲਦ ਪੂਰਾ ਕਰਨ ਲਈ ਭਾਰਤ ਬਾਓਟੇਕ ਤੇ ਮੈਡੀਕਲ ਕਾਲਜਾਂ ਦੇ ਪ੍ਰਮੁੱਖ ਜਾਂਚਕਰਤਾਵਾਂ ਨੂੰ ਪੱਤਰ ਲਿਖਆ ਹੈ। ਇਸ ਪੱਤਰ 'ਚ ਲਿਖਿਆ ਗਿਆ ਹੈ ਕਿ ਮਨੁੱਖ ਪ੍ਰੀਖਣ ਨੂੰ 15 ਅਗਸਤ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ ਤਾਂਕਿ 15 ਅਗਸਤ ਨੂੰ ਕਲੀਨਿਕ ਟ੍ਰਾਇਲ ਦੇ ਨਤੀਜੇ ਲਾਂਚ ਕੀਤੇ ਜਾ ਸਕਦੇ ਹਨ।

ਇਸ ਪੱਤਰ 'ਚ ਲਿਖਿਆ ਗਿਆ ਹੈ ਕਿ ਇਹ ਭਾਰਤ ਦੁਆਰਾ ਵਿਕਸਿਤ ਕੀਤਾ ਜਾ ਰਿਹਾ ਪਹਿਲਾ ਵੈਕਸੀਨ ਹੈ ਤੇ ਸਰਕਾਰ ਦੇ ਉੱਚ ਪੱਧਰ 'ਤੇ ਇਕ ਉੱਚ ਪ੍ਰਾਥਮਿਕਤਾ ਪ੍ਰਾਜੈਕਟ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਵੈਕਸੀਨ ਨੂੰ SARS-CoV-2 ਤੋਂ ਡੇਰਾਇਵ ਲਿਆ ਗਿਆ ਹੈ ਜਿਸ ਨਾਲ ICMR-National Institute ਦੁਆਰਾ ਵੱਖ ਕੀਤਾ ਕੀਤਾ ਗਿਆ ਹੈ। ਪੁਣੇ ਆਈਸੀ ਆਈਸੀਐੱਮਆਰ ਤੇ ਬੀਬੀਆਈਐੱਲ ਇਸ ਸਮੇਂ ਇਸ ਟੀਕੇ ਦੇ ਪ੍ਰੀ ਕਲੀਨਿਕਲ ਤੇ ਕਲੀਨਿਕਲ ਅਜ਼ਮਾਇਜ਼ 'ਤੇ ਕੰਮ ਕਰ ਰਹੇ ਹਨ।

ਇਹ ਗੱਲ ਧਿਆਨ ਦੇਣ ਯੋਗ ਹੈ ਕਿ ਹਾਲ ਹੀ 'ਚ ਭਾਰਤ ਦਾ ਪ੍ਰਮੁੱਖ ਟੀਕਾ ਨਿਰਮਾਤਾ, ਭਾਰਤ ਬਾਇਓਟੈਕ ਨੇ ਐਲਾਨ ਕੀਤਾ ਹੈ ਕਿ ਉਸ ਨੇ ਕੋਰੋਨਾ ਦੇ ਵਿਰੁੱਧ ਇਕ ਪ੍ਰਭਾਵਸ਼ਾਲੀ ਟੀਕਾ ਕੋਵੈਕਸਿਨ ਬਣਾਈ ਹੈ। ਸਿਹਫ਼ ਇਹ ਹੀ ਨਹੀਂ ਆਈਸੀਐੱਮਆਰ ਨੇ ਮਨੁੱਖੀ ਅਜ਼ਮਾਇਸ਼ਾ ਦੇ ਭਾਰਤ ਬਾਇਓਟੈਕ ਫੇਜ਼ 1 ਤੇ 11 ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਬਾਇਓਟੈਕ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਕਿ ਉਸ ਨੇ ਇਸ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਭਾਵ) ਆਈਸੀਐੱਮਆਰ ਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ।

ਕੋਵਿਡ-19 ਟੀਕੇ ਦੇ ਇਨਸਾਨਾਂ 'ਤੇ ਟ੍ਰਾਇਲ ਲਈ 12 ਸਥਾਨਾਂ ਦੀ ਚੋਣ ਕਰ ਲਈ ਹੈ। ਇਸ 'ਚ ਓਡੀਸ਼ਾ, ਨਵੀਂ ਦਿੱਲੀ, ਪਟਨਾ, ਬੇਲਗਾਮ, ਨਾਗਪੁਰ, ਗੋਰਖਪੁਰ, ਹੈਦਰਾਬਾਦ, ਕਾਨਪੁਰ ਤੇ ਹੋਰ ਪਿੰਡਾਂ 'ਚ ਸਥਿਤ ਹੈ।

Posted By: Sarabjeet Kaur